ਰਾਜਪਾਲ ਕਟਾਰੀਆ ਵੱਲੋਂ ਸੇਰੋਂ ਵਿਖੇ ਸਖੀ ਸਿਰਜਣ ਕੇਂਦਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ

ਰਾਜਪਾਲ ਕਟਾਰੀਆ ਵੱਲੋਂ ਸੇਰੋਂ ਵਿਖੇ ਸਖੀ ਸਿਰਜਣ ਕੇਂਦਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ

ਤਰਨ ਤਾਰਨ, 9 ਫਰਵਰੀ :
        ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਆਪਣੇ ਤਰਨ ਤਾਰਨ ਦੇ ਦੌਰੇ ਦੌਰਾਨ ਅੱਜ ਪਿੰਡ ਸੇਰੋਂ ਵਿਖੇ ਲਰਨਿੰਗ ਸੈਂਟਰ ਬਿਲਡਿੰਗ ਵਿੱਚ ਸਖੀ ਸਿਰਜਣ ਕੇਂਦਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਸੈਂਟਰ ਵਿੱਚ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਸਿਲਾਈ ਅਤੇ ਕਢਾਈ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
       ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਰੈਡ ਕ੍ਰਾਸ ਰਾਹੀਂ ਸ਼ੁਰੂ ਕੀਤੇ ਗਏ ਇਸ ਸੈਂਟਰ ਦੀ ਸਲਾਘਾ ਕਰਦਿਆਂ ਹਾਂਜੀ ਰਾਜਪਾਲ ਕਟਾਰੀਆ ਨੇ ਕਿਹਾ ਕਿ ਸ਼ਕਤੀ ਕਰਨ ਨਾਲ ਹੀ ਔਰਤਾਂ ਮਜ਼ਬੂਤ ਬਣ ਸਕਦੀਆਂ ਹਨ। ਇਸ ਦੌਰਾਨ ਉਹਨਾਂ ਸੈਂਟਰ ਵਿੱਚ ਟ੍ਰੇਨਿੰਗ ਲੈ ਰਹੀਆਂ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਵਸਤਰਾਂ ਦੀ ਹੌਸਲਾ ਅਫਜ਼ਾਈ ਕੀਤੀ।
        ਇਸ ਮੌਕੇ ਰਾਜਪਾਲ ਪੰਜਾਬ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡੀ.ਆਈ.ਜੀ ਸਨੇਹਦੀਪ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸਰਬਜੀਤ ਸਿੰਘ ਥਿੰਦ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ। 

Advertisement

Latest News

ਰਾਜਪਾਲ ਕਟਾਰੀਆ ਵੱਲੋਂ ਸੇਰੋਂ ਵਿਖੇ ਸਖੀ ਸਿਰਜਣ ਕੇਂਦਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਰਾਜਪਾਲ ਕਟਾਰੀਆ ਵੱਲੋਂ ਸੇਰੋਂ ਵਿਖੇ ਸਖੀ ਸਿਰਜਣ ਕੇਂਦਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ
ਤਰਨ ਤਾਰਨ, 9 ਫਰਵਰੀ :        ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਆਪਣੇ ਤਰਨ ਤਾਰਨ ਦੇ ਦੌਰੇ ਦੌਰਾਨ ਅੱਜ...
ਦਲਿਤਾਂ ਅਤੇ ਮਿਹਨਤਕਸ਼ਾਂ ਦਾ ਮਜ਼ਾਕ ਉਡਾਉਣ 'ਤੇ ਕਾਂਗਰਸ ਖ਼ਿਲਾਫ਼ ਬੈਂਡ-ਵਾਜਿਆਂ ਨਾਲ 'ਆਪ' ਦਾ ਜ਼ੋਰਦਾਰ ਪ੍ਰਦਰਸ਼ਨ
ਜ਼ਿਲ੍ਹੇ 'ਚ 08 ਮੁਕੱਦਮੇ ਦਰਜ ਕਰਕੇ 72 ਵਿਅਕਤੀ ਕੀਤੇ ਗ੍ਰਿਫ਼ਤਾਰ, 87 ਚਲਾਨ ਤੇ 01 ਭਗੌੜਾ ਗ੍ਰਿਫ਼ਤਾਰ - ਐੱਸਐੱਸਪੀ
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੰਜਾਬ ਕ੍ਰਿਕਟ ਲੀਗ ਨੂੰ ਦਿੱਤੀ ਪ੍ਰਵਾਨਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ
ਜ਼ਿਲ੍ਹਾ ਪ੍ਰਬੰਧਕੀ ਅਤੇ ਕਚਹਿਰੀ ਕੰਪਲੈਕਸ ਦੇ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਜਾਰੀ
‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਰੈੱਡ ਕਰਾਸ ਸੁਸਾਇਟੀ ਰੂਪਨਗਰ ਵਿਖੇ ਲਗਾਇਆ ਸਿਹਤ ਚੈਕਅੱਪ ਕੈਂਪ