ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ?- ਕੇਜਰੀਵਾਲ

ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ?- ਕੇਜਰੀਵਾਲ

ਨਵੀਂ ਦਿੱਲੀ, 1 ਜੁਲਾਈ

 

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵਾਨ ਰਾਮ ਦੇ ਨਾਮ 'ਤੇ ਵੋਟਾਂ ਮੰਗਣ ਵਾਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਇੱਕ ਵੱਡਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਏ ਨੂੰ 891 ਦਿਨ ਹੋ ਗਏ ਹਨ। ਇਹਨਾਂ 891 ਦਿਨਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਰਾਮ ਮੰਦਰ ਵਿੱਚ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ। ਕਿਉਂ? ਇਹਨਾਂ ਢਾਈ ਸਾਲਾਂ ਵਿੱਚ ਅਮਿਤ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ, ਜਿਸ ਵਿੱਚ ਕਈ ਵਾਰ ਰਾਮ ਅਤੇ ਮੰਦਰ ਦੇ ਨਾਮ 'ਤੇ ਵੋਟਾਂ ਮੰਗੀਆਂ, ਪਰ ਦਰਸ਼ਨ ਕਰਨ ਨਹੀਂ ਗਏ। ਇਹਨਾਂ ਲਈ ਰਾਮ ਕੇਵਲ ਸੱਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਦਾ ਜ਼ਰੀਆ ਹੈ। ਇਹਨਾਂ ਦੀ ਰਾਮ ਵਿੱਚ ਕੋਈ ਆਸਥਾ ਨਹੀਂ ਹੈ।

 

ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 5 ਸਵਾਲ ਪੁੱਛੇ ਕਿ ਤੁਸੀਂ ਅਜੇ ਤੱਕ ਰਾਮ ਮੰਦਰ ਕਿਉਂ ਨਹੀਂ ਗਏ? ਕੀ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ? ਕੀ ਰਾਮ ਮੰਦਰ ਜਾਣ ਦਾ ਤੁਹਾਡਾ ਮਨ ਨਹੀਂ ਕਰਦਾ? ਕੀ ਤੁਹਾਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਚਾਹੀਦਾ? ਕੀ ਤੁਸੀਂ ਰਾਮ ਨੂੰ ਭਗਵਾਨ ਮੰਨਦੇ ਹੋ? ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਿਰਫ਼ ਆਮ ਆਦਮੀ ਪਾਰਟੀ ਹੀ ਸਨਾਤਨ ਧਰਮ ਲਈ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪੰਜਾਬ ਵਿੱਚ ‘‘ਆਪ’’ ਦੀ ਸਰਕਾਰ ਹਰ ਸ਼ਹਿਰ ਵਿੱਚ ਭਜਨ ਸੰਧਿਆ ਅਤੇ ਮੁਫ਼ਤ ਤੀਰਥ ਯਾਤਰਾ ਕਰਵਾ ਰਹੀ ਹੈ। ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਮਾਤਾ ਜਾਨਕੀ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ।

 

ਬੁੱਧਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ 22 ਜੂਨ 2024 ਨੂੰ ਹੋਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਢਾਈ ਸਾਲ ਹੋ ਗਏ ਹਨ। ਜੇਕਰ ਸਹੀ ਤਰੀਕੇ ਨਾਲ ਦੇਖੀਏ ਤਾਂ 891 ਦਿਨ ਹੋ ਗਏ ਹਨ। ਇਹਨਾਂ ਢਾਈ ਸਾਲਾਂ ਵਿੱਚ, ਯਾਨੀ ਸ੍ਰੀ ਰਾਮ ਮੰਦਰ ਬਣਨ ਤੋਂ ਬਾਅਦ, ਦੇਸ਼ ਦੇ ਨੰਬਰ ਦੋ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਵਾਰ ਵੀ ਰਾਮ ਮੰਦਰ ਵਿੱਚ ਸ੍ਰੀ ਰਾਮ ਦੇ ਚਰਨਾਂ ਵਿੱਚ ਆਪਣਾ ਸੀਸ ਨਿਵਾਉਣ ਨਹੀਂ ਗਏ ਹਨ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਕੁਝ ਲੋਕਾਂ ਨੇ ਮੈਨੂੰ ਇਹ ਦੱਸਿਆ ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਭਗਵਾਨ ਰਾਮ ਦੇ ਨਾਮ ਦੀ ਸਭ ਤੋਂ ਵੱਧ ਦੁਰਵਰਤੋਂ ਕਰਨ ਵਾਲੇ ਲੋਕ ਮੰਦਰ ਬਣਨ ਤੋਂ ਬਾਅਦ ਦਰਸ਼ਨ ਕਰਨ ਹੀ ਨਹੀਂ ਗਏ। ਮੈਂ ਇੰਟਰਨੈੱਟ, ਚੈਟ ਜੀਪੀਟੀ, ਪਰਪਲੈਕਸਿਟੀ ਅਤੇ ਯੂਪੀ ਦੇ ਕਈ ਪੱਤਰਕਾਰਾਂ ਨੂੰ ਫ਼ੋਨ ਕਰਕੇ ਚੈੱਕ ਕੀਤਾ। ਸਭ ਪਾਸਿਆਂ ਤੋਂ ਇਹੀ ਜਾਣਕਾਰੀ ਮਿਲੀ ਕਿ ਅਮਿਤ ਸ਼ਾਹ ਦੇ ਰਾਮ ਮੰਦਰ ਜਾਣ ਦਾ ਕੋਈ ਰਿਕਾਰਡ ਨਹੀਂ ਹੈ। ਜੇਕਰ ਉਹ ਗਏ ਹੁੰਦੇ ਤਾਂ ਉਹਨਾਂ ਦੀ ਟਾਈਮਲਾਈਨ 'ਤੇ ਕਿਤੇ ਨਾ ਕਿਤੇ ਕੋਈ ਤਸਵੀਰ ਜ਼ਰੂਰ ਹੁੰਦੀ। ਇਹਨਾਂ 891 ਦਿਨਾਂ ਵਿੱਚ ਅਮਿਤ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ ਰਾਮ ਮੰਦਰ ਦਾ ਜ਼ਿਕਰ ਕੀਤਾ ਹੈ ਅਤੇ ਜ਼ਿਆਦਾਤਰ ਵਾਰ ਭਗਵਾਨ ਰਾਮ ਅਤੇ ਰਾਮ ਮੰਦਰ ਦੇ ਨਾਮ 'ਤੇ ਵੋਟਾਂ ਮੰਗੀਆਂ ਹਨ। ਉਹਨਾਂ ਕੋਲ ਭਗਵਾਨ ਰਾਮ ਦੇ ਨਾਮ 'ਤੇ ਵੋਟਾਂ ਮੰਗਣ ਦਾ ਸਮਾਂ ਹੈ, ਪਰ ਭਗਵਾਨ ਰਾਮ ਦੇ ਚਰਨਾਂ ਵਿੱਚ ਆਸ਼ੀਰਵਾਦ ਲੈਣ ਜਾਣ ਦਾ ਸਮਾਂ ਨਹੀਂ ਹੈ।

 

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਮੈਂ ਦੇਸ਼ ਦੀ ਜਨਤਾ ਵੱਲੋਂ ਅਮਿਤ ਸ਼ਾਹ ਨੂੰ ਪੰਜ ਅਹਿਮ ਸਵਾਲ ਪੁੱਛ ਰਿਹਾ ਹਾਂ। ਪਹਿਲਾ, ਤੁਸੀਂ ਰਾਮ ਮੰਦਰ ਕਿਉਂ ਨਹੀਂ ਗਏ? ਕੀ ਤੁਹਾਡਾ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਮਨ ਨਹੀਂ ਕਰਦਾ? ਕੀ ਤੁਹਾਡਾ ਰਾਮ ਮੰਦਰ ਜਾਣ ਦਾ ਮਨ ਨਹੀਂ ਕਰਦਾ? ਕੀ ਤੁਹਾਨੂੰ ਭਗਵਾਨ ਰਾਮ ਦੇ ਆਸ਼ੀਰਵਾਦ ਦੀ ਲੋੜ ਹੈ ਅਤੇ ਪੰਜਵਾਂ ਤੇ ਸਭ ਤੋਂ ਅਹਿਮ ਸਵਾਲ ਕਿ ਕੀ ਤੁਸੀਂ ਰਾਮਚੰਦਰ ਜੀ ਨੂੰ ਭਗਵਾਨ ਮੰਨਦੇ ਹੋ?

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਭਗਵਾਨ ਰਾਮਚੰਦਰ ਜੀ ਨੂੰ ਭਗਵਾਨ ਮੰਨਦੇ ਹੀ ਨਹੀਂ ਹਨ। ਜੇਕਰ ਭਗਵਾਨ ਮੰਨਦੇ, ਤਾਂ ਕਦੇ ਚੜ੍ਹਾਵੇ ਅਤੇ ਭਗਵਾਨ ਦੇ ਸਾਹਮਣੇ ਦਿੱਤੇ ਗਏ ਦਾਨ ਦੀ ਚੋਰੀ ਨਹੀਂ ਕਰਦੇ। ਇਹਨਾਂ ਨੂੰ ਅੰਦਰੋਂ ਡਰ ਲੱਗਦਾ ਕਿ ਭਗਵਾਨ ਸਰਵ-ਵਿਆਪਕ ਹਨ, ਉਹ ਸਾਡੀ ਚੋਰੀ ਦੇਖ ਰਹੇ ਹਨ ਅਤੇ ਸਾਨੂੰ ਮਹਾਂਪਾਪ ਲੱਗੇਗਾ। ਸਾਡਾ ਭਵਿੱਖ ਅਤੇ ਆਉਣ ਵਾਲੀਆਂ ਜ਼ਿੰਦਗੀਆਂ ਖ਼ਰਾਬ ਹੋ ਜਾਣਗੀਆਂ। ਪਰ ਇਹਨਾਂ ਨੂੰ ਕੋਈ ਡਰ ਨਹੀਂ ਹੈ। ਇਹ ਸ਼ਰੇਆਮ ਚੋਰੀ ਕਰ ਰਹੇ ਹਨ। ਇਹਨਾਂ ਨੇ ਦਹਾਕਿਆਂ ਤੋਂ ਕੇਵਲ ਸੱਤਾ ਵਿੱਚ ਆਉਣ ਲਈ ਭਗਵਾਨ ਰਾਮ ਦੇ ਨਾਮ ਦਾ ਇਸਤੇਮਾਲ ਕੀਤਾ ਹੈ। ਭਗਵਾਨ ਰਾਮ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ? ਭਗਵਾਨ ਰਾਮ ਨੇ ਇਹਨਾਂ ਦੀ 21 ਰਾਜਾਂ ਅਤੇ ਕੇਂਦਰ ਵਿੱਚ ਸਰਕਾਰ ਬਣਾ ਦਿੱਤੀ। ਅਮਿਤ ਸ਼ਾਹ ਘੱਟੋ-ਘੱਟ ਭਗਵਾਨ ਦਾ ਧੰਨਵਾਦ ਕਰਨ ਹੀ ਰਾਮ ਮੰਦਰ ਚਲੇ ਜਾਂਦੇ, 101 ਰੁਪਏ ਦਾ ਹੀ ਪ੍ਰਸਾਦ ਚੜ੍ਹਾ ਆਉਂਦੇ, ਪਰ ਉਹ ਉੱਥੇ ਨਹੀਂ ਗਏ, ਕਿਉਂਕਿ ਉਹਨਾਂ ਨੂੰ ਭਗਵਾਨ ਰਾਮ ਦੇ ਆਸ਼ੀਰਵਾਦ ਦੀ ਲੋੜ ਹੀ ਨਹੀਂ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਹਰ ਸਨਾਤਨੀ ਇਸ ਚੰਦਾ ਚੋਰੀ ਤੋਂ ਪੀੜਤ ਅਤੇ ਦੁਖੀ ਹੈ। ਜੋ ਚੋਰੀ ਸਾਹਮਣੇ ਆਈ ਹੈ ਉਹ ਤਾਂ ਬੱਸ ਇੱਕ ਛੋਟੀ ਜਿਹੀ ਝਲਕ ਹੈ, ਅਜੇ ਤਾਂ ਬਹੁਤ ਕੁਝ ਨਿਕਲਣਾ ਬਾਕੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਅਮਿਤ ਸ਼ਾਹ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਰਾਮ ਦੇ ਨਾਮ 'ਤੇ ਵੋਟਾਂ ਤਾਂ ਮੰਗਦੇ ਹਨ ਪਰ ਦਰਸ਼ਨ ਕਰਨ ਨਹੀਂ ਜਾਂਦੇ, ਤਾਂ ਸੋਚੋ ਹਰ ਸਨਾਤਨੀ ਦੇ ਦਿਲ 'ਤੇ ਕੀ ਬੀਤੇਗੀ? ਇਹਨਾਂ ਨੇ ਸਨਾਤਨ ਨੂੰ ਕੇਵਲ ਸੱਤਾ ਅਤੇ ਪੈਸੇ ਲਈ ਵਰਤਿਆ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੇਵਲ ਆਮ ਆਦਮੀ ਪਾਰਟੀ ਹੈ, ਜੋ ਸਨਾਤਨ ਲਈ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪੰਜਾਬ ਦੇ ਹਰ ਸ਼ਹਿਰ ਵਿੱਚ ਭਜਨ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਲੋਕ ਆ ਰਹੇ ਹਨ। ਲੋਕ ਕਹਿ ਰਹੇ ਹਨ ਕਿ ਅਸੀਂ ਅੱਜ ਤੱਕ ਸਨਾਤਨ ਲਈ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਨਹੀਂ ਦੇਖਿਆ। ਸਾਡੀ ਸਰਕਾਰ ਲੋਕਾਂ ਨੂੰ ਖਾਟੂ ਸ਼ਿਆਮ ਜੀ, ਹਰਿਦੁਆਰ, ਰਿਸ਼ੀਕੇਸ਼, ਮਥੁਰਾ, ਵ੍ਰਿੰਦਾਵਨ ਵਰਗੇ ਤੀਰਥ ਸਥਾਨਾਂ ਦੇ ਦਰਸ਼ਨ ਮੁਫ਼ਤ ਵਿੱਚ ਕਰਵਾ ਰਹੀ ਹੈ। ਜਦੋਂ ਸਾਡੀ ਦਿੱਲੀ ਵਿੱਚ ਸਰਕਾਰ ਸੀ, ਉਦੋਂ ਅਸੀਂ ਲੋਕਾਂ ਨੂੰ ਅਯੁੱਧਿਆ ਜੀ ਸਮੇਤ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਮੁਫ਼ਤ ਕਰਵਾਉਂਦੇ ਸੀ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਪਟਿਆਲਾ ਵਿੱਚ ਕਾਲੀ ਮਾਈ ਦੇ ਮੰਦਰ ਦਾ ਪੁਨਰ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਲਵ-ਕੁਸ਼ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਸਨਾਤਨ ਦੇ ਆਦਰਸ਼ਾਂ ਦੇ ਹਿਸਾਬ ਨਾਲ ਬਹੁਤ ਵੱਡੇ ਪੱਧਰ 'ਤੇ ਗਰੀਬਾਂ ਲਈ ਚੰਗੇ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਲੋਕਾਂ ਦਾ ਪੈਸਾ ਜੋੜ-ਜੋੜ ਕੇ ਉਹਨਾਂ ਨੂੰ ਚੰਗੀ ਬਿਜਲੀ, ਸੜਕਾਂ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਜਾ ਰਿਹਾ ਹੈ। ਅੱਜ ਜੇਕਰ ਦੇਸ਼ ਵਿੱਚ ਕੋਈ ਸੱਚੀ ਸਨਾਤਨੀ ਪਾਰਟੀ ਹੈ, ਤਾਂ ਉਹ ਆਮ ਆਦਮੀ ਪਾਰਟੀ ਹੈ। ਮੈਂ ਅਮਿਤ ਸ਼ਾਹ ਨੂੰ ਬੇਨਤੀ ਕਰਾਂਗਾ ਕਿ ਅੱਜ ਤੋਂ ਬਾਅਦ ਇੱਕ ਵਾਰ ਕਿਰਪਾ ਕਰਕੇ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਜ਼ਰੂਰ ਜਾਣ। 

Advertisement

Latest News

ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ?- ਕੇਜਰੀਵਾਲ ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ?- ਕੇਜਰੀਵਾਲ
ਨਵੀਂ ਦਿੱਲੀ, 1 ਜੁਲਾਈ   ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵਾਨ ਰਾਮ ਦੇ ਨਾਮ 'ਤੇ ਵੋਟਾਂ ਮੰਗਣ...
ਪਾਤੜਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀਟੀਓ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ
ਮੁਕੇਰੀਆਂ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ 'ਆਪ' ਵਿੱਚ ਹੋਏ ਸ਼ਾਮਲ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ
ਮਾਵਾਂ—ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਕੇ ਪੰਜਾਬ ਸਰਕਾਰ ਨੇ ਵੱਡਾ ਵਾਅਦਾ ਪੂਰਾ ਕੀਤਾ- ਖੁੱਡੀਆਂ
ਸਿਹਤ ਵਿਭਾਗ ਨੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲ਼ਿਆਂ ਦੇ ਕੱਟੇ ਚਲਾਨ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ