ਸਿਹਤਮੰਦ ਜੀਵਨ ਲਈ ਵੱਧ ਤੋਂ ਵੱਧ ਲੋਕ ਮੁਫ਼ਤ ਯੋਗ ਕਲਾਸਾਂ ਨਾਲ ਜੁੜਨ : ਅਮਨਪ੍ਰੀਤ ਕੌਰ 

ਸਿਹਤਮੰਦ ਜੀਵਨ ਲਈ ਵੱਧ ਤੋਂ ਵੱਧ ਲੋਕ ਮੁਫ਼ਤ ਯੋਗ ਕਲਾਸਾਂ ਨਾਲ ਜੁੜਨ : ਅਮਨਪ੍ਰੀਤ ਕੌਰ 

ਸੀ.ਐਮ. ਦੀ ਯੋਗਸ਼ਾਲਾ' ਲੋਕਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਿਤ 

 

ਸਿਹਤਮੰਦ ਜੀਵਨ ਲਈ ਵੱਧ ਤੋਂ ਵੱਧ ਲੋਕ ਮੁਫ਼ਤ ਯੋਗ ਕਲਾਸਾਂ ਨਾਲ ਜੁੜਨ : ਅਮਨਪ੍ਰੀਤ ਕੌਰ 

 

ਮੱਖੂ (ਫ਼ਿਰੋਜ਼ਪੁਰ) 9 ਜੂਨ 2025 ( ਸੁਖਵਿੰਦਰ ਸਿੰਘ):- ਪੰਜਾਬ ਸਰਕਾਰ ਵੱਲੋਂ ਸਿਹਤਮੰਦ ਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੇ ਗਏ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਜ਼ਿਲ੍ਹੇ ਦੇ ਕਈ ਨਾਗਰਿਕਾਂ ਨੇ ਸਰਵਾਈਕਲ, ਪਿੱਠ ਦਾ ਦਰਦ, ਥਾਈਰਾਈਡ, ਬਲੱਡ ਪ੍ਰੈਸ਼ਰ, ਸ਼ੂਗਰ, ਐਸੀਡਿਟੀ, ਮੋਟਾਪਾ, ਮਾਈਗ੍ਰੇਨ, ਡਿਪਰੈਸ਼ਨ ਆਦਿ ਵਰਗੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਹੈ। ਇਹ ਪ੍ਰਗਟਾਵਾ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਕੀਤਾ। 

ਮੱਖੂ ਵਿਖੇ ਨਿਯੁਕਤ ਯੋਗ ਅਧਿਆਪਕ ਸ਼ੁਭਮ ਕੁਮਾਰ ਅਤੇ ਗਣੇਸ਼ਾਰਾਮ ਕਹਿੰਦੇ ਹਨ ਕਿ ਉਹ ਮੱਖੂ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਰਿਆ, ਰਾਇਆ, ਬਸਾਵਾ ਸਿੰਘ ਦੀ ਬਸਤੀ, ਸੰਜੇ ਗਾਂਧੀ ਨਗਰ, ਵੰਜੂਕੇ ਅਤੇ ਰਸੂਲਪੁਰ ਵਿੱਚ ਕੁੱਲ 12 ਯੋਗ ਕਲਾਸਾਂ ਚਲਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਯੋਗ ਖੇਤਰ ਵਿੱਚ ਇੰਨੇ ਵੱਡੇ ਪੱਧਰ 'ਤੇ ਦੇਸ਼ ਅਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਹ ਯਤਨ ਕੀਤਾ। ਉਹ ਕਹਿੰਦੇ ਹਨ ਕਿ ਯੋਗ ਦੇ ਖੇਤਰ ਵਿੱਚ ਜਿਹੜਾ ਕੰਮ ਪੰਜਾਬ ਸਰਕਾਰ ਨੇ ਕੀਤਾ ਹੈ, ਉਹ ਦੇਸ਼ ਦੇ ਕਿਸੇ ਵੀ ਹੋਰ ਰਾਜ ਵਿੱਚ ਨਹੀਂ ਹੋਇਆ। ਯੋਗ ਅਧਿਆਪਕ ਸ਼ੁਭਮ ਅਤੇ ਗਣੇਸ਼ ਕਹਿੰਦੇ ਹਨ ਕਿ ਪੰਜਾਬ ਸਰਕਾਰ ਅਤੇ ਉਹਨਾਂ ਦੇ ਸਾਰੇ ਯੋਗ ਟ੍ਰੇਨਰ ਪੂਰੀ ਲਗਨ, ਮਿਹਨਤ ਅਤੇ ਸੇਵਾ ਭਾਵ ਨਾਲ ਪੰਜਾਬ ਦੇ ਲੋਕਾਂ ਦੀ ਯੋਗ ਟ੍ਰੇਨਰ ਵਜੋਂ ਸੇਵਾ ਕਰ ਰਹੇ ਹਨ।

ਸ਼ੁਭਮ ਕੁਮਾਰ ਕਹਿੰਦੇ ਹਨ ਕਿ ਯੋਗ ਕਿਸੇ ਵੀ ਧਰਮ, ਸੰਪਰਦਾਇ ਜਾਂ ਪੰਥ ਨਾਲ ਨਹੀਂ ਜੁੜਿਆ, ਇਹ ਸਾਰਿਆਂ ਲਈ ਹੈ। ਇਹ ਸਿਰਫ ਕਿਸੇ ਇੱਕ ਧਰਮ ਲਈ ਹੀ ਨਹੀਂ ਹੈ। ਇਸ ਲਈ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਰਮ ਜਾਂ ਪੰਥ ਦੀਆਂ ਰੁਕਾਵਟਾਂ ਤੋਂ ਬਾਹਰ ਨਿਕਲ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸੀ.ਐਮ. ਦੀ ਯੋਗਸ਼ਾਲਾ ਦੀ ਮੁਫ਼ਤ ਯੋਗ ਕਲਾਸ ਜੁਆਇਨ ਕਰਕੇ ਆਪਣਾ ਸਿਹਤ ਲਾਭ ਲਏ। ਆਪਣੇ ਸਰੀਰ ਦੇ ਰੋਗ ਦੂਰ ਕਰੇ ਅਤੇ ਭਵਿੱਖ ਵਿੱਚ ਆਉਣ ਵਾਲੇ ਰੋਗਾਂ ਤੋਂ ਬਚਾਅ ਲਈ ਸਰੀਰ ਨੂੰ ਤਿਆਰ ਕਰੇ।

ਸਵੇਰੇ 5 ਵਜੇ ਨਗਰ ਪੰਚਾਇਤ ਪਾਰਕ ਵਿੱਚ ਲੱਗਣ ਵਾਲੀ ਕਲਾਸ ਦੀਆਂ ਮਹਿਲਾਵਾਂ ਜਿਵੇਂ ਕਿ ਨੰਦੀਨੀ, ਰੇਖਾ ਕੱਕੜ, ਅਨੁ ਖੁਰਾਣਾ, ਸੰਗੀਤਾ ਕੱਕੜ, ਇੰਦੂ ਕੱਕੜ, ਅਵਿਨਾਸ਼, ਦੀਪਿਕਾ ਮੋਂਗਾ, ਪਿੰਕੀ ਖੁਰਾਣਾ, ਪੂਜਾ, ਮੋਨਿਕਾ ਕਾਲਰਾ, ਰਿਤਿਕਾ, ਵੀਣਾ, ਸਰਬਜੀਤ ਕੌਰ, ਸੁਮਨ ਅਤੇ ਸਨੇਹ ਆਦਿ ਆਪਣੇ ਲਗਭਗ 25 ਮਹਿਲਾ ਸਾਥੀਆਂ ਨਾਲ ਸੀ.ਐਮ. ਦੀ ਯੋਗਸ਼ਾਲਾ ਤਹਿਤ ਯੋਗ ਕਲਾਸ ਜੁਆਇਨ ਕਰਕੇ ਬਹੁਤ ਖੁਸ਼ ਹਨ। ਇਨ੍ਹਾਂ ਵਿੱਚੋਂ 65 ਸਾਲਾ ਅਵਿਨਾਸ਼ ਜੀ ਕਹਿੰਦੇ ਹਨ ਕਿ ਉਹ ਪਿਛਲੇ ਇੱਕ ਸਾਲ ਤੋਂ ਯੋਗ ਕਰ ਰਹੇ ਹਨ। ਉਹ ਆਪਣਾ ਅਨੁਭਵ ਸਾਂਝਾ ਕਰਦਿਆਂ ਕਹਿੰਦੇ ਹਨ ਕਿ ਕਲਾਸ ਜੁਆਇਨ ਕਰਨ ਤੋਂ ਪਹਿਲਾਂ ਉਹ ਸਰਵਾਇਕਲ, ਸਾਇਨਸ ਅਤੇ ਵੱਧ ਛੀਕਾਂ ਆਉਣ ਦੀ ਸਮੱਸਿਆ ਨਾਲ ਪਰੇਸ਼ਾਨ ਸਨ। ਡਾਕਟਰ ਨੇ ਉਨ੍ਹਾਂ ਨੂੰ ਘਰ ਵਿੱਚ ਰਹਿਣ ਅਤੇ ਧੂੜ–ਮਿੱਟੀ ਤੋਂ ਬਚਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਦ੍ਰਿੜ਼ ਨਿਸ਼ਚੇ ਨਾਲ ਹਰ ਰੋਜ਼ ਯੋਗ ਕਰ ਆਪਣੀਆਂ ਸਮੱਸਿਆਵਾਂ ਤੋਂ ਕਾਫੀ ਹੱਦ ਤੱਕ ਨਿਜਾਤ ਪਾ ਲਈ ਹੈ। ਸਰੀਰ ਵਿੱਚ ਲਚੀਲਾਪਣ, ਹਲਕਾਪਣ ਅਤੇ ਮਜ਼ਬੂਤੀ ਆਈ ਹੈ।

ਹੁਣ ਉਨ੍ਹਾਂ ਨੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇਸੇ ਤਰ੍ਹਾਂ 70 ਸਾਲਾ ਇੰਦੂ ਜੀ ਵੀ ਹਰ ਰੋਜ਼ ਯੋਗ ਕਰਦੇ ਹਨ ਅਤੇ ਨਵੀਂ ਪੀੜ੍ਹੀ ਦੀਆਂ ਮਹਿਲਾਵਾਂ, ਧੀਆਂ ਅਤੇ ਬੱਚਿਆਂ ਨੂੰ ਵੀ ਯੋਗ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰਦੇ ਹਨ। ਮਹਿਲਾਵਾਂ ਉਨ੍ਹਾਂ ਦੇ ਜੋਸ਼ ਅਤੇ ਸਮਰਪਣ ਦੇਖਕੇ ਪ੍ਰੇਰਿਤ ਹੁੰਦੀਆਂ ਹਨ ਅਤੇ ਨਤੀਜੇ ਵਜੋਂ ਯੋਗ ਕਲਾਸ ਜੁਆਇਨ ਕਰਕੇ ਸਿਹਤ ਲਾਭ ਲੈ ਰਹੀਆਂ ਹਨ। ਰੇਖਾ ਕੱਕੜ ਜੀ ਕਹਿੰਦੇ ਹਨ ਕਿ ਯੋਗ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਦਾ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਦਰਦ ਰਹਿੰਦਾ ਸੀ, ਪਰ ਹੁਣ ਕਾਫੀ ਅਰਾਮ ਹੈ। ਨੰਦੀਨੀ ਅਤੇ ਸਰਬਜੀਤ ਕਹਿੰਦੇ ਹਨ ਕਿ ਨਿਰੰਤਰ ਯੋਗਾ ਕਰਨ ਨਾਲ ਉਨ੍ਹਾਂ ਦਾ ਵਜ਼ਨ ਘਟਿਆ ਹੈ ਅਤੇ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਤੰਦਰੁਸਤ ਮਹਿਸੂਸ ਕਰ ਰਹੇ ਹਨ।

 ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਮੁਫ਼ਤ ਯੋਗ ਸਿਖਣ ਦੇ ਚਾਹਵਾਨ 25 ਮੈਂਬਰਾਂ ਦਾ ਗਰੁੱਪ ਬਣਾ ਕੇ ਟੋਲ ਫਰੀ ਨੰਬਰ 76694-00500 'ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਮੋਬਾਇਲ ਨੰਬਰ 78888-40115 'ਤੇ ਵੀ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ http://cmdiyogshala.punjab.gov.in 'ਤੇ ਵੀ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ।

 

 

Tags: CM Mann

Advertisement

Latest News

ਵਿਧਾਇਕ ਜਿੰਪਾ ਨੇ ਵਾਰਡ ਨੰਬਰ 2 ਦੀ ਵੈਲੀ ਹਾਈਟ ਕਲੋਨੀ ‘ਚ ਟਿਊਬਵੈੱਲ ਦਾ ਕੀਤਾ ਉਦਘਾਟਨ ਵਿਧਾਇਕ ਜਿੰਪਾ ਨੇ ਵਾਰਡ ਨੰਬਰ 2 ਦੀ ਵੈਲੀ ਹਾਈਟ ਕਲੋਨੀ ‘ਚ ਟਿਊਬਵੈੱਲ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 13 ਜੂਨ:        ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 2 ਵਿੱਚ ਵੈਲੀ ਹਾਈਟ ਕਲੋਨੀ ਵਿਖੇ ਇਕ ਨਵੇਂ ਟਿਊਬਵੈੱਲ...
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਿਵੇਕਲੀ 'ਚੜ੍ਹਦਾ ਸੂਰਜ' ਮੁਹਿੰਮ ਦੀ ਕੀਤੀ ਸ਼ੁਰੂਆਤ
ਚੋਣ ਤਹਿਸੀਲਦਾਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕਾਊਂਸਲਿੰਗ ਸੈਸ਼ਨ ਕਰਵਾਇਆ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂ
ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ
ਐਸ ਐਸ. ਪੀ ਮਾਲੇਰਕੋਟਲਾ ਵੱਲੋਂ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਸਵਾਰਨ ਲਈ ਵਿਲੱਖਣ ਪਹਿਲ,ਦਫ਼ਤਰ ਬੁਲਾਕੇ ਕੀਤਾ ਪ੍ਰੇਰਿਤ