ਵਿਧਾਇਕ ਮਾਲੇਰਕੋਟਲਾ ਨੇ ਪੀ.ਐਮ. ਸਵੈਨਿੱਧੀ ਮਹਾਂਉਤਸਵ ਦੌਰਾਨ ਕਰਜ਼ੇ ਦੀ ਸਹੀ ਵਰਤੋਂ ਕਰਨ ਵਾਲੇ ਸਟਰੀਟ ਵੈਂਡਰਾਂ ਨੂੰ ਕੀਤਾ ਸਨਮਾਨਿਤ

ਵਿਧਾਇਕ ਮਾਲੇਰਕੋਟਲਾ ਨੇ ਪੀ.ਐਮ. ਸਵੈਨਿੱਧੀ ਮਹਾਂਉਤਸਵ ਦੌਰਾਨ ਕਰਜ਼ੇ ਦੀ ਸਹੀ ਵਰਤੋਂ ਕਰਨ ਵਾਲੇ ਸਟਰੀਟ ਵੈਂਡਰਾਂ ਨੂੰ ਕੀਤਾ ਸਨਮਾਨਿਤ

ਮਾਲੇਰਕੋਟਲਾ, 19 ਜੂਨ:                               ਸਰਕਾਰ ਦੀ ਮਹੱਤਵਪੂਰਨ ਪੀ.ਐਮ. ਸਵੈਨਿੱਧੀ ਸਕੀਮ ਤਹਿਤ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ  ਰਹਿਮਾਨ  ਦੀ ਅਗਵਾਈ ਹੇਠ ਅੱਜ ਸਵੈਨਿੱਧੀ ਮਹਾਂਉਤਸਵ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਸਮਾਗਮ ਦਾ ਉਦੇਸ਼ ਸਟਰੀਟ ਵੈਂਡਰਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਜਾਗਰੂਕ ਕਰਨਾ ਸੀ।

            ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਉਨ੍ਹਾਂ ਸਟਰੀਟ ਵੈਂਡਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੀ.ਐਮ. ਸਵੈਨਿੱਧੀ ਸਕੀਮ ਤਹਿਤ ਪ੍ਰਾਪਤ ਕਰਜ਼ੇ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਅਤੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਛੋਟੇ ਕਾਰੋਬਾਰੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਲਈ ਆਰਥਿਕ ਤੌਰ ’ਤੇ ਮਜ਼ਬੂਤ ਬਣਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਸਾਬਤ ਹੋ ਰਹੀ ਹੈ।

                 ਸਮਾਗਮ ਦੌਰਾਨ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ ਵਧਵਾ ਨੇ  ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੀ.ਐਮ. ਸਵੈਨਿੱਧੀ ਸਕੀਮ ਤਹਿਤ  ਕਰੀਬ 05 ਕਰੋੜ 91 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਜ਼ਿਲ੍ਹੇ ਵਿੱਚ ਹੁਣ ਤੱਕ ਵੰਡੇ ਜਾ ਚੁੱਕੇ ਹਨ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2809 ਲਾਭਪਾਤਰੀਆਂ ਨੂੰ ਪਹਿਲੇ ਪੜਾਅ ਤਹਿਤ 2 ਕਰੋੜ 80 ਲੱਖ 90 ਹਜ਼ਾਰ ਰੁਪਏ, 905 ਲਾਭਪਾਤਰੀਆਂ ਨੂੰ ਦੂਜੇ ਪੜਾਅ ਤਹਿਤ 1 ਕਰੋੜ 81 ਲੱਖ ਰੁਪਏ ਅਤੇ 258 ਲਾਭਪਾਤਰੀਆਂ ਨੂੰ ਤੀਜੇ ਪੜਾਅ ਤਹਿਤ 1 ਕਰੋੜ 29 ਲੱਖ ਰੁਪਏ ਦੇ ਕਰਜ਼ੇ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਇਨ੍ਹਾਂ ਕਰਜਿਆਂ ਵਿੱਚੋ ਸਥਾਨਕ ਨਗਰ ਕੌਸਲ ਵਲੋਂ ਕਰੀਬ 3,42,60000 ਰੁਪਏ ਦੇ ਕਰਜੇ ਹੁਣ ਤੱਕ ਤਕਸ਼ੀਮ ਕੀਤੇ ਗਏ ਹਨ । ਬਾਕੀ ਦੀ ਰਕਮ ਨਗਰ ਕੌਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਵਲੋਂ ਸਟਰੀਟ ਵੈਂਡਰਾਂ ਨੂੰ ਵਿੱਤੀ ਸਹੂਲਤਾਂ ਦੇ ਕਰਜੇ ਦੇ ਰੂਪ ਵਿੱਚ ਦਿੱਤੀ ਗਈ ਹੈ । ਇਸ ਤਰ੍ਹਾਂ ਸਕੀਮ ਅਧੀਨ ਕੁੱਲ 5 ਕਰੋੜ 90 ਲੱਖ 90 ਹਜ਼ਾਰ ਰੁਪਏ ਦੀ ਰਕਮ ਸਟਰੀਟ ਵੈਂਡਰਾਂ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ। 

Advertisement

Latest News

ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੱਜ (21 ਜੂਨ 2026) ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੱਜ (21 ਜੂਨ 2026) ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ
ਸ਼੍ਰੀਲੰਕਾ/ਦਾਂਬੁਲਾ,,21, ਜੂਨ, 2026, (ਆਜ਼ਾਦ ਸੋਚ ਨਿਊਜ਼):- ਭਾਰਤ ਦੇ 15 ਸਾਲਾ ਨੌਜਵਾਨ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (Vaibhav Sooryavanshi) ਨੇ ਅੱਜ (21...
Health Tips:ਖਾਣਾ ਖਾਣ ਦੇ ਤੁਰੰਤ ਬਾਅਦ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ
OnePlus ਨੇ ਆਪਣੇ ਯੂਜ਼ਰਸ ਲਈ ਇੱਕ ਵੱਡਾ ਧਮਾਕਾ ਕਰਦਿਆਂ OxygenOS ਦਾ ਨਵਾਂ ਅਪਡੇਟ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ
ਹਰਿਆਣਾ ਦੇ ਬਹਾਦਰਗੜ੍ਹ ਵਿੱਚ ਬਾਈਕ ਸਵਾਰ ਅਪਰਾਧੀਆਂ ਨੇ ਇੱਕ ਠੇਕੇਦਾਰ ਨੂੰ ਗੋਲੀ ਮਾਰ ਦਿੱਤੀ
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੋਲਕਾਤਾ ਵਿੱਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਏਅਰ ਫੋਰਸ ਵਨ ਜਹਾਜ਼ ਦਿਖਾਇਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-06-2026 ਅੰਗ 685