ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ: ਸਕੂਲ ਆਫ਼ ਹੈਪੀਨੈੱਸ ਬੀਹਲਾ ਦੀ ਕੌਮੀ ਸਨਮਾਨ ਲਈ ਚੋਣ

ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ: ਸਕੂਲ ਆਫ਼ ਹੈਪੀਨੈੱਸ ਬੀਹਲਾ ਦੀ ਕੌਮੀ ਸਨਮਾਨ ਲਈ ਚੋਣ

ਬਰਨਾਲਾ, 19 ਜੂਨ-     ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ 2025 -26 ਲਈ ਕਰਵਾਏ ਗਏ ਸਰਵੇਖਣ ਵਿੱਚ ਜ਼ਿਲ੍ਹੇ ਦੇ ਸਕੂਲ ਆਫ਼ ਹੈਪੀਨੈੱਸ ਬੀਹਲਾ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ/ ਬੁਨਿਆਦੀ ਢਾਂਚੇ ਬਦੌਲਤ ਰਾਸ਼ਟਰੀ ਪੱਧਰ 'ਤੇ ਸਨਮਾਨ ਲਈ ਚੁਣਿਆ ਗਿਆ ਹੈ।

      ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ 2025 -26 ਲਈ ਕਰਵਾਏ ਗਏ ਸਰਵੇਖਣ ਵਿੱਚ ਪੇਂਡੂ ਸ਼੍ਰੇਣੀ-1 ਵਿੱਚ ਸਕੂਲ ਆਫ਼ ਹੈਪੀਨੈੱਸ ਬੀਹਲਾ ਨੇ ਕੌਮੀ ਪੱਧਰ ਉੱਤੇ 18ਵਾਂ ਰੈਂਕ ਹਾਸਲ ਕੀਤਾ ਹੈ ਅਤੇ ਇਸ ਸ਼੍ਰੇਣੀ ਵਿਚ ਪੰਜਾਬ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ ਅਤੇ ਸਵੱਛ ਹਰਿਤ ਵਿਦਿਆਲਿਆ ਰੇਟਿੰਗ ਤਹਿਤ ਕੌਮੀ ਪੱਧਰੀ ਸਰਟੀਫਿਕੇਟ ਤੇ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਕੂਲ ਮੁਖੀ, ਅਧਿਆਪਕਾਂ ਸਮੇਤ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ।

      ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਇਸ ਸਰਵੇਖਣ ਲਈ ਕੇਂਦਰੀ ਪੱਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਸਕੂਲ ਵਿਜ਼ਟ ਕਰਕੇ ਹਰੇਕ ਪਹਿਲੂ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਦੇਸ਼ ਭਰ ਦੇ ਚੁਣੇ ਹੋਏ ਸਕੂਲਾਂ ਵਿੱਚੋਂ ਵੱਧ ਅੰਕਾਂ ਵਾਲੇ ਸਕੂਲਾਂ ਨੂੰ ਅੰਤਿਮ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਸਰਵੇਖਣ ਤਹਿਤ ਪਾਣੀ, ਪਖਾਨੇ, ਹੈਂਡਵਾਸ਼ਿੰਗ, ਓ ਐਂਡ ਐਮ, ਵਿਵਹਾਰਿਕ ਬਦਲਾਅ, ਮਿਸ਼ਨ ਲਾਈਫ ਗਰੀਨ ਆਦਿ ਖੇਤਰਾਂ ਵਿਚ 60 ਸਵਾਲ ਰੱਖੇ ਗਏ ਸਨ। ਇਸ ਤਹਿਤ ਸ਼੍ਰੇਣੀ 1 ਵਿੱਚ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਅਤੇ ਸ਼੍ਰੇਣੀ 2 ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਨੂੰ ਸ਼ਾਮਲ ਕੀਤਾ ਗਿਆ ਸੀ। ਓਹਨਾਂ ਇਸ ਮਾਣਮੱਤੀ ਪ੍ਰਾਪਤੀ ਲਈ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ, ਸਮੂਹ ਸਟਾਫ਼, ਪਿੰਡ ਦੀ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ। 

Advertisement

Latest News

ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੱਜ (21 ਜੂਨ 2026) ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੱਜ (21 ਜੂਨ 2026) ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ
ਸ਼੍ਰੀਲੰਕਾ/ਦਾਂਬੁਲਾ,,21, ਜੂਨ, 2026, (ਆਜ਼ਾਦ ਸੋਚ ਨਿਊਜ਼):- ਭਾਰਤ ਦੇ 15 ਸਾਲਾ ਨੌਜਵਾਨ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (Vaibhav Sooryavanshi) ਨੇ ਅੱਜ (21...
Health Tips:ਖਾਣਾ ਖਾਣ ਦੇ ਤੁਰੰਤ ਬਾਅਦ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ
OnePlus ਨੇ ਆਪਣੇ ਯੂਜ਼ਰਸ ਲਈ ਇੱਕ ਵੱਡਾ ਧਮਾਕਾ ਕਰਦਿਆਂ OxygenOS ਦਾ ਨਵਾਂ ਅਪਡੇਟ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ
ਹਰਿਆਣਾ ਦੇ ਬਹਾਦਰਗੜ੍ਹ ਵਿੱਚ ਬਾਈਕ ਸਵਾਰ ਅਪਰਾਧੀਆਂ ਨੇ ਇੱਕ ਠੇਕੇਦਾਰ ਨੂੰ ਗੋਲੀ ਮਾਰ ਦਿੱਤੀ
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੋਲਕਾਤਾ ਵਿੱਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਏਅਰ ਫੋਰਸ ਵਨ ਜਹਾਜ਼ ਦਿਖਾਇਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-06-2026 ਅੰਗ 685