ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਆਦਰਸ਼ ਸਕੂਲ ਵਿਚ ਕਰਵਾਏ ਪੇਟਿੰਗ ਮੁਕਾਬਲੇ
By Azad Soch
On
ਸ੍ਰੀ ਅਨੰਦਪੁਰ ਸਾਹਿਬ 06 ਮਈ ()
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਅਸਰ ਜਮੀਨੀ ਪੱਧਰ ਤੇ ਨਜ਼ਰ ਆ ਰਿਹਾ ਹੈ।
ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਰਕਾਰੀ ਆਦਰਸ਼ ਸੀਨੀ.ਸੈਕੰਡਰੀ ਲੋਦੀਪੁਰ ਵਿੱਚ ਵਿਦਿਆਰਥੀਆਂ ਦੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੇਟਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨਾਂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ। ਸਕੂਲ ਦੇ ਪ੍ਰਿੰ.ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਮਦਨ ਲਾਲ ਸੈਂਨਟਰੀ ਇੰਸਪੈਕਟਰ, ਗੁਰਮਿੰਦਰ ਸਿੰਘ ਗੁਰੀ, ਰਾਜ ਘਈ, ਲੈਕ.ਚਰਨਜੀਤ ਸਿੰਘ , ਤਪਿੰਦਰ ਕੌਰ, ਰੀਨਾ ਰਾਣੀ, ਗੁਰਮੇਲ ਸਿੰਘ, ਰਣਵੀਰ ਸਿੰਘ ਹਾਜ਼ਰ ਸਨ।
Tags:
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


