ਪੰਜਾਬ ਉਰਦੂ ਅਕਾਦਮੀ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਰਵਾਇਆ ਨੁੱਕੜ ਨਾਟਕ " ਨਸ਼ੇ ਦੀ ਲੱਤ,ਮਾਰ ਦੇਵੇ ਮਤ"

ਪੰਜਾਬ ਉਰਦੂ ਅਕਾਦਮੀ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਰਵਾਇਆ ਨੁੱਕੜ ਨਾਟਕ

ਮਾਲੇਰਕੋਟਲਾ 05 ਮਈ :

                   ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ.ਤਿੜਕੇ ਦੀ ਯੋਗ ਅਗਵਾਈ ਹੇਠ ਅੱਜ ਪੰਜਾਬ ਉਰਦੂ ਅਕਾਦਮੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਨੂੰ ਲਾਮਬੰਦ ਕਰਨ ਲਈ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਲੇਰਕੋਟਲਾ ਦੇ ਵਿਦਿਆਰਥੀਆਂ ਵਲੋਂ " ਨਸ਼ੇ ਦੀ ਲੱਤ,ਮਾਰ ਦੇਵੇ ਮਤ" ਨਾਂ ਦਾ ਨੁੱਕੜ ਨਾਟਕ ਖੇਡਿਆ ਗਿਆ। ਇਸ ਮੌਕੇ ਲੁਧਿਆਣਾ ਤੋਂ ਉਚੇਚੇ ਤੌਰ ਤੇ ਪੁੱਜੇ ਰਾਜਨ ਪ੍ਰੀਤ ਸਿੰਘ ਬੈਂਸ ਨੇ ‘ਨਸ਼ਿਆਂ ਦਾ ਕਹਿਰ’ ਗੀਤ ਅਤੇ ਅਤੇ ਕਵਿਤਾ ‘ਨਾ ਰੋਲ ਜਵਾਨੀ ਨੂੰ’ ਦੀ ਪੇਸ਼ਕਾਰੀ  ਕੀਤੀ ।

               ਵਧੀਕ ਡਿਪਟੀ ਕਮਿਸਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸਿਰਫ ਸਰਕਾਰ ਜਾਂ ਪੁਲਿਸ ਹੀ ਨਹੀਂ, ਸਗੋਂ ਸਮਾਜ ਦੀ ਹਰ ਇਕ ਪੱਖ ਨੂੰ -ਖਾਸ ਤੌਰ ‘ਤੇ ਔਰਤਾਂ ਨੂੰ, ਮਾਵਾਂ ਤੇ ਭੈਣਾਂ ਨੂੰ-ਇਸ ਮਾਹੌਲ ਖਿਲਾਫ ਮੋਹਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਘਰ ਦੀ ਮਾਂ ਜਦੋਂ ਨਸ਼ਿਆਂ ਖਿਲਾਫ ਅਵਾਜ਼ ਚੁੱਕਦੀ ਹੈ, ਤਾਂ ਉਹ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ।”ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਪੂਰੀ ਨਸਲ ਪੰਜਾਬੀਅਤ ਖਤਰੇ 'ਚ ਹੈ ਅਤੇ ਇਹ ਲੜਾਈ ਘਰ-ਘਰ ਦੀ ਲੜਾਈ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੁਕੜ ਨਾਟਕ ਕਰਵਾਉਣ ਦਾ ਉਪਰਾਲਾ ਸਰਾਹਣਾਯੋਗ ਹੈ, ਕਿਉਂਕਿ ਕਲਾ ਰਾਹੀਂ ਲੋਕਾਂ ਦੇ ਦਿਲ-ਦਿਮਾਗ ‘ਚ ਜਾਗਰੂਕਤਾ ਪੈਦਾ ਹੋ ਸਕਦੀ ਹੈ। ਉਨ੍ਹਾਂ ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਵਿਦਿਆਰਥੀਆਂ, ਮਾਵਾਂ ਅਤੇ ਭੈਣਾਂ  ਨਸ਼ਿਆਂ ਖਿਲਾਫ ਕਸਮ ਲੈਣ ਅਤੇ ਪੱਕਾ ਇਰਾਦਾ ਕਰਨ ਕਿ ਉਹ ਆਪਣੇ ਘਰ-ਪਿੰਡ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣਗੇ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਾਥ ਦੇਣਗੇ ਅਤੇ ਪੰਜਾਬ ਨੂੰ ਹੱਸਦਾ ਵਸਦਾ,ਨੱਚਦਾ ਟੱਪਦਾ, ਰੰਗਲਾ ਪੰਜਾਬ ਬਣਾਉਂਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਣਗੇ ।

                ਉਨ੍ਹਾਂ ਵਿਦਿਆਰਥੀਆਂ ਨੂੰ ਇਸ ਅਲਾਮਤ ਦੇ ਮਾੜੇ ਪ੍ਰਭਾਵਾਂ ਤੋਂ ਅਵਗਤ ਕਰਵਾਉਂਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਵਿਰੁੱਧ ਲੜਾਈ ਵਿੱਚ ਤਕਨੀਕੀ ਸਹਾਇਤਾ ਲਈ ਨਵੇਂ ਉਪਰਾਲੇ ਸ਼ੁਰੂ ਕੀਤੇ ਗਏ ਹਨ, ਜਿਵੇਂ ਕਿ ਐਂਟੀ ਡਰਗ ਹੈਲਪਲਾਈਨ ਅਤੇ ਵਟਸਐਪ ਚੈਟਬੋਟ ਨੰਬਰ (9779100200)  ਜਾਰੀ ਕੀਤਾ ਗਿਆ ਹੈ। ਇਸ ਹੈਲਪਲਾਈਨ ਨੰਬਰ ਤੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਨਸ਼ਾ ਛਡਾਉਣ ਲਈ ਮਦਦ ਲੈ ਸਕਦੇ ਹਨ । ਉਨ੍ਹਾਂ ਹੋਰ ਕਿਹਾ ਕਿ ਚੈਟਬੋਟ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲੇ ਦੇ ਵੇਰਵੇ ਗੁਪਤ ਰੱਖੇ ਜਾਂਦੇ ਹਨ ,ਕਿਸੇ ਨਾਲ ਸੇਅਰ ਨਹੀਂ ਕੀਤੇ ਜਾਂਦੇ । ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਜਨਤਾ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਨਸ਼ਿਆਂ ਦੀ ਅਲਾਮਤ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ।

                          ਨੌਜਵਾਨਾਂ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਗਿਆ ਇਹ ਨਾਟਕ ਅੰਤ ਵਿੱਚ ਇਹ ਸੁਨੇਹਾ ਦੇ ਕੇ ਖਤਮ ਹੋਇਆ ਕਿ "ਇੱਕ ਨਸ਼ਾ ਕਰਨ ਵਾਲਾ, ਨਾ ਸਿਰਫ ਆਪਣੀ ਜ਼ਿੰਦਗੀ ਵਿਗਾੜਦਾ ਹੈ, ਸਗੋਂ ਪੂਰੇ ਪਰਿਵਾਰ, ਪਿੰਡ ਅਤੇ ਰਾਜ ਨੂੰ ਅੰਧਕਾਰ ਵੱਲ ਧੱਕਦਾ ਹੈ"। ਇਸ ਮੌਕੇ ਸਥਾਨਕ ਇਸਲਾਮੀਆ ਸੀਨੀਅਰ ਸਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਮੁਹੰਮਦ ਤਨਵੀਰ ਅਤੇ ਸਰਕਾਰੀ ਹਾਈ ਸਕੂਲ ਖੁਰਦ ਦੇ ਵਿਦਆਰਥੀ ਅੰਗਰੇਜ਼ ਅਲੀ ਨੇ ਗੀਤ, ਸਕੂਲ ਆਫ ਐਮੀਨੈਂਸ ਸੰਦੌੜ ਦੀ ਦੀਪਤੀ ਕੁਮਾਰੀ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੀ ਵਿਦਿਆਰਥਣ ਸੁਹਾਲੀਆ ਨੇ ਨਸ਼ਿਆਂ ਦੀ ਅਲਾਮਤ ਵਿਰੁੱਧ ਭਾਸ਼ਣ ਦੀ ਪੇਸ਼ਕਾਰੀ ਪੇਸ਼ ਕੀਤੀ । ਇਸ ਮੌਕੇ ਡਾ. ਵਾਹਿਦ ਮੁਹੰਮਦ ਨੇ ਨੌਜਵਾਨਾਂ ਨੂੰ ਨਿੱਜੀ,ਪਰਿਵਾਰਕ ਅਤੇ ਸਮਾਜਿਕ ਸਮੱਸਿਆ ਦੇ ਚੱਲਦੇ ਨਸ਼ਿਆਂ ਦੇ ਰੁਝਾਨ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ।

                         ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਸਿਵਲ ਸਰਜਨ ਡਾ ਸੰਜੇ ਗੋਇਲ,ਡੀ.ਐਸ.ਪੀ. ਰਣਜੀਤ ਸਿੰਘ,  ਡਾ ਰੇਸਮਾ ਭੋਰਾ,ਮੁਹੰਮਦ ਅਖਲਾਕ, ਪ੍ਰਿੰਸੀਪਲ ਕਮੇਸ, ਪ੍ਰਿੰਸੀਪਲ ਆਰਤੀ ਗੁਪਤਾ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ ।

 
 
Tags:

Advertisement

Latest News

ਹਰਿਆਣਾ ਵਿੱਚ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ,ਮੌਸਮ ਵਿਭਾਗ  ਨੇ Orange Alerts ਅਤੇ Yellow Alerts ਜਾਰੀ ਕੀਤੇ ਹਰਿਆਣਾ ਵਿੱਚ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ,ਮੌਸਮ ਵਿਭਾਗ ਨੇ Orange Alerts ਅਤੇ Yellow Alerts ਜਾਰੀ ਕੀਤੇ
Hisar,22,JUN,2025,(Azad Soch News):- ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਮੀਂਹ ਪਿਆ,ਮੌਸਮ ਵਿਭਾਗ (Department of Meteorology) ਨੇ ਸੱਤ ਜ਼ਿਲ੍ਹਿਆਂ ਵਿੱਚ...
ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ, ਚੰਡੀਗੜ੍ਹ ਦੇ ਚੇਅਰਮੈਨ ਦੀ ਕਾਰ 'ਤੇ ਚਲਾਈਆਂ ਗੋਲੀਆਂ,ਦੋ ਅਣਪਛਾਤੇ ਨੌਜਵਾਨਾਂ 'ਤੇ ਮਾਮਲਾ ਦਰਜ
ਬਿਹਾਰ 'ਚ ਸੀਬੀਆਈ ਦਾ ਛਾਪਾ
ਮੌਸਮ ਵਿਭਾਗ ਨੇ ਅੱਜ ਸੂਬੇ ਵਿੱਚ ਮੀਂਹ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ
ਈਰਾਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਹੁਣ ਅਮਰੀਕਾ ਵੀ ਸ਼ਾਮਲ,ਇਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ ਤੇ ਹਵਾਈ ਹਮਲਾ ਕੀਤਾ
ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਦਾ ਮੌਲਿਕ ਅਧਿਕਾਰ, ਇਸ ਨੂੰ ਕਿਸੇ ਵੀ ਕੀਮਤ 'ਤੇ ਰੋਕਿਆ ਨਹੀਂ ਜਾ ਸਕਦਾ - ਮੀਤ ਹੇਅਰ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 22-06-2025 ਅੰਗ 621