ਸੰਗਰੂਰ ਪੁਲਿਸ ਨੇ 12 ਘੰਟਿਆਂ 'ਚ ਅੰਨਾ ਕਤਲ ਕੇਸ ਕੀਤਾ ਟਰੇਸ; 4 ਦੋਸ਼ੀ ਕਾਬੂ

ਸੰਗਰੂਰ ਪੁਲਿਸ ਨੇ 12 ਘੰਟਿਆਂ 'ਚ ਅੰਨਾ ਕਤਲ ਕੇਸ ਕੀਤਾ ਟਰੇਸ; 4 ਦੋਸ਼ੀ ਕਾਬੂ

ਸੰਗਰੂਰ, 26 ਫਰਵਰੀ:

ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਆਈ.ਪੀ. ਐਸ) ਨੇ ਦੱਸਿਆ ਕਿ ਸੰਗਰੂਰ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਲਹਿਰਾ ਦੇ ਖੇਤਰਵਿੱਚ ਹੋਏ ਅੰਨੇ ਕਤਲ ਨੂੰ 12 ਘੰਟਿਆਂ ਅੰਦਰ ਟਰੇਸ ਕਰਕੇ 04 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ 01 ਦੇਸੀ ਪਿਸਤੌਲ 32 ਬੋਰ (ਮੈਗਜੀਨ ਵਾਲਾ), 01 ਦੇਸੀ ਪਿਸਤੌਲ (ਕੱਟਾ) ਸਮੇਤ 01 ਖੋਲ 315 ਬੋਰ ਅਤੇ ਆਲਟੋ ਕਾਰ ਬਰਾਮਦ ਕਰਵਾਈ ਗਈ।

ਸ੍ਰੀ ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17/18.02.2026 ਦੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਦੋ ਨਾਮਲੂਮ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ 'ਤੇ ਮੁਕੱਦਮਾ ਨੰਬਰ 45 ਮਿਤੀ 18.02.2026 ਅ/ਧ 103(1), 3(5) ਬੀਐਨਐਸ ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਸ੍ਰੀ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਅਤੇ ਸ੍ਰੀ ਰਣਬੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਲਹਿਰਾ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਤਫਤੀਸ਼ ਦੌਰਾਨ ਉਕਤ ਅੰਨੇ ਕਤਲ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰਕੇ ਮਿਤੀ 18.02.2026 ਨੂੰ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਪੁੱਤਰ ਸਤਪਾਲ ਸਿੰਘ ਵਾਸੀ ਤਲਵਾੜਾ (ਹਰਿਆਣਾ) ਹਾਲ ਅਬਾਦ ਚੂੜਲ ਕਲਾਂ ਥਾਣਾ ਲਹਿਰਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁੱਛ-ਗਿੱਛ ਦੇ ਅਧਾਰ 'ਤੇ ਮਿਤੀ 18.02.26 ਨੂੰ ਹੀ ਦੋਸ਼ੀ ਰਵੀ ਪੁੱਤਰ ਅਮਰਜੀਤ ਸਿੰਘ ਵਾਸੀ ਸਿਧਾਣੀ ਥਾਣਾ ਜਾਖਲ ਨੂੰ ਨਾਮਜਦ ਕਰਕੇ ਮਿਤੀ 20.02.2026 ਨੂੰ ਗ੍ਰਿਫਤਾਰ ਕੀਤਾ ਗਿਆ। ਮਿਤੀ 20.02.2026 ਨੂੰ ਰਵੀ ਦੀ ਪੁੱਛ-ਗਿੱਛ 'ਤੇ ਦੋਸ਼ੀ ਮੌਜੀ ਪੁੱਤਰ ਰਾਮ ਸਿੰਘ ਉਰਫ ਬਾਲੀ ਅਤੇ ਹਰਪ੍ਰੀਤ ਉਰਫ ਹਰੀ ਪੁੱਤਰ ਰਾਜਾ ਵਾਸੀ ਸਿਧਾਣੀ ਥਾਣਾ ਜਾਖਲ (ਹਰਿਆਣਾ) ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤਿਆ 01 ਦੇਸੀ ਪਿਸਤੌਲ 32 ਬੋਰ (ਮੈਗਜ਼ੀਨ ਵਾਲਾ), 01 ਦੇਸੀ ਪਿਸਤੌਲ (ਕੋਟਾ) ਸਮੇਤ 01 ਖੋਲ 315 ਬੋਰ ਅਤੇ ਆਲਟੋ ਕਾਰ ਬਾਮਦ ਕਰਵਾਈ ਗਈ।

ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਦੀ ਭੈਣ ਨਾਲ ਗੁਰਪ੍ਰੀਤ ਸਿੰਘ ਉਰਫ ਬੱਬੂ ਨੇ ਕਰੀਬ ਡੇਢ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ, ਜੋ ਰਮਨਦੀਪ ਸਿੰਘ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਦੇਸੀ ਰਵੀ ਪੁੱਤਰ ਅਮਰਜੀਤ ਸਿੰਘ ਵਾਸੀ ਸਿਧਾਣੀ, ਰਮਨਦੀਪ ਸਿੰਘ ਦਾ ਦੋਸਤ ਸੀ ਅਤੇ ਦੂਸਰੇ ਦੋਸੀ ਮੌਜੀ ਤੇ ਹਰਪ੍ਰੀਤ ਉਰਵ ਹਰੀ ਅੱਗੇ ਰਵੀ ਦੇ ਦੋਸਤ ਸਨ। ਜਿਨ੍ਹਾਂ ਨੇ ਪਲੈਨ ਬਣਾ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਕਤਲ ਕਰ ਦਿੱਤਾ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Advertisement

Latest News

ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਵਿੱਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ
* ਚੰਡੀਗੜ੍ਹ, 26 ਫ਼ਰਵਰੀ 2026 ਖਣਨ ਖੇਤਰ ਵਿੱਚ ਪਾਰਦਰਸ਼ਤਾ ਅਤੇ ਨਿਯਮਿਤ ਖਣਨ ਪ੍ਰਣਾਲੀ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਵੱਲ ਇੱਕ...
ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵੱਲੋਂ ਵਜ਼ੀਰਾਬਾਦ, ਮੰਡੀ ਗੋਬਿੰਦਗੜ੍ਹ ਵਿਖੇ ਕਾਰਗਿਲ ਦੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਪਸ਼ੂ ਚਾਰੇ ਦੇ ਨਿਰਮਾਣ ਪਲਾਂਟ ਦਾ ਉਦਘਾਟਨ
ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ
ਹੋਲਾ ਮੁਹੱਲਾ: ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੀ ਸੁਰੱਖਿਆ ਲਈ 5000 ਪੁਲਿਸ ਮੁਲਾਜ਼ਮ ਤਾਇਨਤਾ, 21 ਪਾਰਕਿੰਗਾਂ ਤੇ ਸ਼ਟਲ ਸੇਵਾਵਾਂ ਦੀ ਵੀ ਦਿੱਤੀ ਜਾਵੇਗੀ ਸਹੂਲਤ
ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ ਵਿੱਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ
ਪੈਨਸ਼ਨਰ ਸੇਵਾ ਪੋਰਟਲ ਦੇ ਸਾਰੇ ਲੰਬਿਤ ਮੁੱਦਿਆਂ ਦਾ 31 ਮਾਰਚ, 2026 ਤੱਕ ਨਿਪਟਾਰਾ ਕਰਨਾ ਲਾਜ਼ਮੀ, ਅਣਗਹਿਲੀ ਵਰਤਣ ਵਾਲੇ ਬੈਂਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਹਰਪਾਲ ਸਿੰਘ ਚੀਮਾ
ਹਲਕੇ ਦੇ ਪੰਜ ਵਾਰਡਾਂ ਅਤੇ ਤਿੰਨ ਪਿੰਡਾਂ ਚ ਮੁੱਖ ਮੰਤਰੀ ਸਿਹਤ ਯੋਜਨਾ ਕੈਂਪ ਦਾ ਆਯੋਜਨ – ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ