ਸੁਨਾਮ ਹਲਕੇ ਦੇ ਵਿਕਾਸ ਨੂੰ ਦੇਖ ਲੋਕਾਂ ਨੇ "ਆਪ" ਨੂੰ ਦਿੱਤਾ ਅਮਨ ਅਰੋੜਾ ਪਾਰਟੀ ਦਾ ਲਕਬ
By Azad Soch
On
ਸੁਨਾਮ, 1 ਅਪ੍ਰੈਲ:
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕਹਿਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਮੌਖਾ ਕਲੋਨੀ ਦੇ 29 ਪਰਿਵਾਰਾਂ ਦੇ ਲਗਭਗ 80 ਮੈਂਬਰਾਂ ਨੇ ਹੋਰਨਾਂ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਜਤਾਇਆ ਤੇ ਨਾਲ ਹੀ "ਆਪ" ਨੂੰ ਆਮ ਆਦਮੀ ਪਾਰਟੀ ਦਾ ਲਕਬ ਦਿੱਤਾ।
ਇਸ ਮੌਕੇ ਮਦਨ ਲਾਲ ਮੰਨਾ ਦੀ ਅਗਵਾਈ ਹੇਠ ਇਹਨਾਂ ਪਰਿਵਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪਾਰਦਰਸ਼ੀ ਪ੍ਰਸ਼ਾਸਨ, ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਨੀਤੀ ਅਤੇ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਹਲਕੇ ਵਿੱਚ ਹੋ ਰਹੇ ਬੇਮਿਸਾਲ ਵਿਕਾਸ ਕਾਰਜ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਨੀਤੀ ਨੇ ਉਨ੍ਹਾਂ ਦਾ ਭਰੋਸਾ ਜਿੱਤਿਆ ਹੈ।
ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ ਅਤੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਪਾਰਟੀ ਨਾਲ ਜੁੜਨਾ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਨਾਲ ਸੰਤੁਸ਼ਟ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਕੇਂਦਰਿਤ ਫ਼ੈਸਲੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਵੀ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਰਿਸ਼ੀ ਬਾਗੜੀਆ ( ਐਡਵੋਕੇਟ) ਲੀਗਲ ਅਡਵਾਈਜ਼ਰ, ਪੁਨੀਤ ਸ਼ਰਮਾ (ਐਡਵੋਕੇਟ) ( ਕੈਸ਼ੀਅਰ), ਲਲਿਤ ਕਾਂਸਲ (ਸੀ . ਏ) ਸੁਮਿਤ ਕਾਂਸਲ, ਨਰਿੰਦਰ ਬਾਂਸਲ, ਸੁਸ਼ੀਲ ਗਰਗ (ਵਾਈਸ ਪ੍ਰੈਜ਼ੀਡੈਂਟ), ਰਜੇਸ਼ ਗੁਪਤਾ, ਅਮਨਦੀਪ ਖਿਪਲ, ਸੋਨੂ ਚੀਮਾ ਪਾਈਪ ਫੈਕਟਰੀ, ਸਵਰਨਜੀਤ ਸਿੰਘ, ਅਮਨ ਆਪਟੀਕਲ, ਜਤਿੰਦਰ ਗਰਗ, ਵਿਜੇ ਕਾਂਸਲ,
ਰਿਤੇਸ਼ ਗੋਇਲ (ਸੈਕਟਰੀ), ਸੁਭਾਸ਼ ਅਕਾਊਂਟੈਂਟ
ਮਨਦੀਪ ਸਿੰਘ, ਵਿਨੇ ਨਾਗਪਾਲ, ਆਸ਼ੂ ਨਾਗਪਾਲ, ਜਗਤਾਰ ਸਿੰਘ, ਨੀਰਜ ਬਾਂਸਲ (ਐਡਵੋਕੇਟ, ਸੰਦੀਪ ਬਾਂਸਲ (ਐਡਵੋਕੇਟ),
ਆਕਾਸ਼ ਜਿੰਦਲ (ਐਡਵੋਕੇਟ), ਅੰਮ੍ਰਿਤ ਸਾਗਰ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ (ਹਨੀ),
ਪ੍ਰਭਜੋਤ ਸਿੰਘ, ਮਨਜੀਤ ਸਿੰਘ ਅਤੇ ਦਲੀਪ ਸਿੰਘ(ਚੋਟੀਆਂ ਵਾਲੇ) ਨੇ ਆਪ ਦਾ ਲੜ ਫੜਿਆ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮੀਡੀਆ ਇੰਚਾਰਜ ਜਤਿੰਦਰ ਜੈਨ ਮਨਪ੍ਰੀਤ ਬਾਂਸਲ, ਕੁਲਵੀਰ ਭੰਗੂ, ਹਰਵਿੰਦਰ ਸਿੰਘ ਛਾਜਲੀ ਚੇਅਰਮੈਨ, ਯਾਦਵਿੰਦਰ ਨਿਰਮਾਣ, ਸੋਨੀ ਚੈਅਰਮੈਨ ਹਾਜ਼ਰ ਸਨ।
Related Posts
Latest News
01 Apr 2026 23:30:53
ਸਰਦੂਲਗੜ੍ਹ, 1 ਅਪ੍ਰੈਲ:ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅੱਜ ਹਲਕੇ ਦੇ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ...

