ਵਿਧਾਇਕ ਸ. ਸੇਖੋਂ ਦੀ ਪ੍ਰਧਾਨਗੀ ਹੇਠ ਟਰੇਡ ਯੂਨੀਅਨ ਨਾਲ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਤੇ ਨਿਰਦੇਸ਼ਵਿਧਾਇਕ ਸ. ਸੇਖੋਂ ਦੀ ਪ੍ਰਧਾਨਗੀ ਹੇਠ ਟਰੇਡ ਯੂਨੀਅਨ ਨਾਲ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਤੇ ਨਿਰਦੇਸ਼

ਵਿਧਾਇਕ ਸ. ਸੇਖੋਂ ਦੀ ਪ੍ਰਧਾਨਗੀ ਹੇਠ ਟਰੇਡ ਯੂਨੀਅਨ ਨਾਲ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਤੇ ਨਿਰਦੇਸ਼ਵਿਧਾਇਕ ਸ. ਸੇਖੋਂ ਦੀ ਪ੍ਰਧਾਨਗੀ ਹੇਠ ਟਰੇਡ ਯੂਨੀਅਨ ਨਾਲ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਤੇ ਨਿਰਦੇਸ਼

ਫਰੀਦਕੋਟ, 30 ਮਾਰਚ ()
ਜਿਲ੍ਹਾ ਟਰੇਡ ਯੂਨੀਅਨ ਦੀ ਮੀਟਿੰਗ ਹਲਕਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਲਾਈਨ ਬਾਜ਼ਾਰ ਫਰੀਦਕੋਟ ਵਿਖੇ ਆਯੋਜਿਤ ਕੀਤੀ ਗਈ।
 
ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਟ੍ਰੈਫਿਕ ਪ੍ਰਬੰਧਨ, ਪਾਰਕਿੰਗ ਦੀ ਕਮੀ, ਸਫਾਈ ਪ੍ਰਬੰਧ ਅਤੇ ਸੁਰੱਖਿਆ ਸਬੰਧੀ ਮੁੱਦੇ ਉੱਠਾਏ ਗਏ। 
 
ਵਿਧਾਇਕ ਸ. ਸੇਖੋਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਮੌਕੇ ‘ਤੇ ਹੀ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ।
 
ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਸਫਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣਗੇ।
 
ਉਹਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
 
ਇਸ ਮੌਕੇ ਟਰੇਡ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਮੰਗਾਂ ‘ਤੇ ਧਿਆਨ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਵੀ ਪ੍ਰਸ਼ਾਸਨ ਨਾਲ ਮਿਲ ਕੇ ਸ਼ਹਿਰ ਦੇ ਸੁਧਾਰ ਲਈ ਕੰਮ ਕਰਨਗੇ।
 
ਇਸ ਮੌਕੇ ਸ. ਗੁਰਪ੍ਰੀਤ ਸਿੰਘ ਚੇਅਰਮੈਨ ਟਰੇਡਰ ਕਮੇਟੀ ਫਰੀਦਕੋਟ, ਮੈਡਮ ਊਸ਼ਾ ਸਟੇਟ ਟੈਕਸ ਅਫਸਰ ਫਰੀਦਕੋਟ, ਜਸਵੰਤ ਸਿੰਘ ਇੰਸਪੈਕਟਰ ਜੀਐਸਟੀ, ਰਾਕੇਸ਼ ਕੰਬੋਜ ਐਮ ਈ ਨਗਰ ਕੌਂਸਲ, ਨਛੱਤਰ ਸਿੰਘ, ਸਤੀਸ਼ ਕੁਮਾਰ, ਅਨਮੋਲ ਸਿੰਘ ਲੇਬਰ ਇੰਸਪੈਕਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।
 
 

Advertisement

Latest News

ਸਨੌਰ ਲਿੰਕ ਰੋਡ ਅਤੇ ਪਟਿਆਲਾ-ਪਿਹੋਵਾ ਰੋਡ ਸਮੇਤ ਹੋਰ ਸੜਕਾਂ ਦਾ ਹੋਵੇਗਾ ਨਵੀਨੀਕਰਨ-ਭਗਵੰਤ ਸਿੰਘ ਮਾਨ ਸਨੌਰ ਲਿੰਕ ਰੋਡ ਅਤੇ ਪਟਿਆਲਾ-ਪਿਹੋਵਾ ਰੋਡ ਸਮੇਤ ਹੋਰ ਸੜਕਾਂ ਦਾ ਹੋਵੇਗਾ ਨਵੀਨੀਕਰਨ-ਭਗਵੰਤ ਸਿੰਘ ਮਾਨ
  *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ, ਸਨੌਰ ਵਿੱਚ 87 ਕਰੋੜ ਦੀ ਲਾਗਤ ਨਾਲ ਸੜਕਾਂ ਦੇ
ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਨਵੇਂ ਆਗੂਆਂ ਦਾ ‘ਆਪ’ ਵਿੱਚ ਕੀਤਾ ਸਵਾਗਤ, ਪੰਜਾਬ ਵਿੱਚ ਪਾਰਟੀ ਦੇ ਅਧਾਰ ਨੂੰ ਕੀਤਾ ਮਜ਼ਬੂਤ
‘ਆਪ’ ਸਰਕਾਰ ਦੌਰਾਨ ਸਿੱਖਿਆ ਖੇਤਰ ਵਿੱਚ ਪੰਜਾਬ ਦੇ ਸਕੂਲਾਂ ਨੇ ਮਾਰੀ ਬਾਜ਼ੀ, ਕੌਮੀ ਸਰਵੇਖਣ ਵਿੱਚ ਕੇਰਲਾ ਨੂੰ ਪਛਾੜ ਕੇ ਮੋਹਰੀ ਬਣਿਆ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੌਰਾਨ ਗੈਰਕਾਨੂੰਨੀ ਜਾਇਦਾਦਾਂ ਕੀਤੀਆਂ ਗਈਆਂ ਨਸ਼ਟ
ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਜਲੰਧਰ ਰੋਡ ਵਾਲੀ ਸੜਕ ਦੀ ਉਸਾਰੀ ਕਾਰਜ ਚੱਲ ਰਿਹਾ ਤੇਜ਼ਗਤੀ ਨਾਲ
ਲੋਹਾ ਬਾਜ਼ਾਰ ‘ਚ ਵਪਾਰੀਆਂ ਨਾਲ ਸੰਵਾਦ; ਕਈ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ
ਸੜਕ ਨਿਰਮਾਣ ਨਾਲ ਇਲਾਕੇ ਦਾ ਹੋਵੇਗਾ ਸਰਵਪੱਖੀ ਵਿਕਾਸ : ਬ੍ਰਮ ਸ਼ੰਕਰ ਜਿੰਪਾ