ਸ੍ਰੀ ਗੁਰਮੰਦਰ ਸਿੰਘ ਐੱਸ.ਡੀ.ਐੱਮ. ਬਟਾਲਾ, 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਹਿਰਾਉਣਗੇ ਤਿਰੰਗਾ ਝੰਡਾ

ਸ੍ਰੀ ਗੁਰਮੰਦਰ ਸਿੰਘ ਐੱਸ.ਡੀ.ਐੱਮ. ਬਟਾਲਾ, 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਹਿਰਾਉਣਗੇ ਤਿਰੰਗਾ ਝੰਡਾ

ਬਟਾਲਾ24 ਜਨਵਰੀ (  ) ਬਟਾਲਾ ਵਿਖੇ ਗਣਤੰਤਰ ਦਿਵਸ ਸਮਾਗਮ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਫੁੱਲ ਡਰੈੱਸ ਰਿਹਰਸਲ ਦੌਰਾਨ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਵਲੋਂ  ਅਤੇ ਐਸ.ਆਈ ਸਕੱਤਰ ਸਿੰਘ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ।

ਇਸ ਉਪਰੰਤ ਪਰੇਡ ਕਮਾਂਡਰ ਐਸ.ਆਈ ਸਕੱਤਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂਮਹਿਲਾ ਪਲਟੂਨਪੰਜਾਬ ਹੋਮਗਾਰਡ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਤੇ ਤਸੱਲੀ ਪ੍ਰਗਟ ਕਰਦਿਆਂ ਤਹਿਸੀਲਦਾਰ ਬਟਾਲਾ ਨੇ ਕਿਹਾ ਕਿ 26 ਜਨਵਰੀ ਨੂੰ ਬਟਾਲਾ ਵਿਖੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਵੇਗਾ। 

ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੇ ਦੱਸਿਆ ਕਿ ਬਟਾਲਾ ਵਿਖੇ 26 ਜਨਵਰੀ ਨੂੰ ਸਵੇਰੇ 10 ਵਜੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਗੁਰਮੰਦਰ ਸਿੰਘ ਐੱਸ.ਡੀ.ਐੱਮ. ਬਟਾਲਾ ਅਦਾ ਕਰਨਗੇ। ਫੁੱਲ ਡਰੈੱਸ ਰਿਹਰਸਲ ਉਪਰੰਤ ਤਹਿਸੀਲਦਾਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਤੇ ਸਮੂਹ ਅਧਿਕਾਰੀਆਂ ਨੂੰ ਗਣਤੰਤਰ ਦਿਵਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਦੀ ਹਦਾਇਤ ਕੀਤੀ।

ਇਸ ਮੌਕੇ ਐੱਸ.ਪੀ.ਡੀ ਸਨਦੀਪ ਕੁਮਾਰ ਵਡੇਰਾਡੀ.ਐਸ.ਪੀਸ਼੍ਰੀ ਤੇਜਿੰਦਰਪਾਲ ਸਿੰਘ ਗੁਰਾਇਆਐਸ.ਐਚ.ਓ ਪ੍ਰਭਜੋਤ ਸਿੰਘਐਸ.ਐਚ.ਓ ਨਿਰਮਲ ਸਿੰਘਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਗੋਰਾਇਆਡਾ. ਪਰਮਜੀਤ ਸਿੰਘ ਕਲਸੀਸ਼ਸ਼ੀ ਭੂਸ਼ਣ ਵਰਮਾਸੁਪਰਡੈਂਟ ਸੁੰਦਰ ਸ਼ਰਮਾਰਾਜਵਿੰਦਰ ਸਿੰਘਲਖਬੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

Advertisement

Latest News

ਮਜ਼ਦੂਰ ਸੁਲੱਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇੱਕ ਰੁਪਿਆ ਖ਼ਰਚ ਕੀਤੇ ਹੋਇਆ 3 ਲੱਖ ਰੁਪਏ ਦਾ ਇਲਾਜ: ਧਾਲੀਵਾਲ ਮਜ਼ਦੂਰ ਸੁਲੱਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇੱਕ ਰੁਪਿਆ ਖ਼ਰਚ ਕੀਤੇ ਹੋਇਆ 3 ਲੱਖ ਰੁਪਏ ਦਾ ਇਲਾਜ: ਧਾਲੀਵਾਲ
  ਅੰਮ੍ਰਿਤਸਰ, 7 ਫਰਵਰੀ 2026  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ
ਲੱਕੀ ਓਬਰਾਏ ਕਤਲ ਕੇਸ ‘ਚ ਸ਼ਾਮਲ ਮੁੱਖ ਦੋਸ਼ੀ ਸੰਖੇਪ ਮੁਕਾਬਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਮਾਣਕਪੁਰ ਰਵਿਦਾਸ ਮੰਦਿਰ ਵਿੱਚ ਹੋਏ ਨਤਮਸਤਕ
ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ
ਗੈਂਗਸਟਰਾਂ ’ਤੇ ਵਾਰ ਦਾ 19ਵਾਂ ਦਿਨ: ਪੰਜਾਬ ਪੁਲਿਸ ਨੇ 584 ਥਾਵਾਂ ’ਤੇ ਕੀਤੀ ਛਾਪੇਮਾਰੀ; 180 ਕਾਬੂ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ
ਯੂ.ਪੀ. ਨਿਵਾਸੀ ਸਮੇਤ ਸੰਗਠਿਤ ਨਸ਼ਾ ਨੈੱਟਵਰਕ ਨਾਲ ਜੁੜੇ ਦੋ ਵਿਅਕਤੀ ਗੁਰਦਾਸਪੁਰ ਤੋਂ ਗ੍ਰਿਫ਼ਤਾਰ; 11 ਕਿਲੋ ਹੈਰੋਇਨ, 5.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ