ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਢੁੱਡੀ, ਨੰਗਲ ਅਤੇ ਟਹਿਣਾ ਵਿਖੇ ਲੋਕ ਮਿਲਣੀਆਂ ਕੀਤੀਆਂ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਢੁੱਡੀ, ਨੰਗਲ ਅਤੇ ਟਹਿਣਾ ਵਿਖੇ ਲੋਕ ਮਿਲਣੀਆਂ ਕੀਤੀਆਂ

ਕੋਟਕਪੂਰਾ , 9 ਜੁਲਾਈ-  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕੇ ਦੇ ਪਿੰਡ ਢੁੱਡੀ, ਨੰਗਲ ਅਤੇ ਟਹਿਣਾ ਦਾ ਦੌਰਾ ਕਰਦਿਆਂ ਲੋਕਾਂ ਨਾਲ ਸਿੱਧਾ ਰਾਬਤਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਲੋਕ ਮਿਲਣੀਆਂ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਧਿਆਨ ਨਾਲ ਸੁਣੀਆਂ ਗਈਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਲਦ ਨਿਪਟਾਰੇ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਅਤੇ ਭਰੋਸਾ ਦਿੱਤਾ ਕਿ ਕਿਸੇ ਵੀ ਲੋੜਵੰਦ ਨੂੰ ਸਰਕਾਰੀ ਸਹਾਇਤਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਐਕਸੀਅਨ ਅਰੁਣ ਸ਼ਰਮਾ , ਜਗਦੇਵ ਸਿੰਘ ਸਰਪੰਚ ਟਹਿਣਾ,  ਜਲੌਰ ਸਿੰਘ ਸਰਪੰਚ ਢੁੱਡੀ , ਸੁਖਵੰਤ ਸਿੰਘ ਪੱਕਾ , ਬੱਬੂ ਸੇਖੋਂ, ਭੋਲਾ ਸਿੰਘ ਟਹਿਣਾ ਬਲਾਕ ਪ੍ਰਧਾਨ, ਕੁਲਵੰਤ ਸਿੰਘ , ਬਲਦੇਵ ਸਿੰਘ ਖਾਲਸਾ , ਸੁਖਚੈਨ ਸਿੰਘ , ਧਰਮਿੰਦਰ ਸਿੰਘ ਮੈਂਬਰ , ਬਾਹਲ ਸਿੰਘ ਮੈਂਬਰ ,  ਜੱਸਾ ਸਿੰਘ , ਸੁਖਮੰਦਰ ਸਿੰਘ , ਬਲਦੇਵ ਸਿੰਘ ਮੈਂਬਰ , ਪ੍ਰੀਤਮ ਸਿੰਘ , ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। 

Advertisement

Latest News

ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 24 ਗੌਂਸਪੁਰਾ ਦੀਆਂ ਗੱਲੀਆਂ ਵਿਚ ਬੰਦ ਪਾਏ ਸੀਵਰੇਜ਼ਾਂ ਦੀ ਸਫਾਈ ਕਰਵਾਈ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 24 ਗੌਂਸਪੁਰਾ ਦੀਆਂ ਗੱਲੀਆਂ ਵਿਚ ਬੰਦ ਪਾਏ ਸੀਵਰੇਜ਼ਾਂ ਦੀ ਸਫਾਈ ਕਰਵਾਈ
ਬਟਾਲਾ, 9 ਜੁਲਾਈ  ( ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਵਾਸੀਆਂ...
ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਡਾਕੂਮੈਂਟਰੀ ਸ਼ੋਅ ਰਾਹੀਂ ਘਰ-ਘਰ ਪਹੁੰਚਾ ਰਹੀ ਹੈ ਪ੍ਰਚਾਰ ਵੈਨ
ਭਾਈ ਜੈਤਾ ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ ਲਗਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਪਿੰਡ ਬਹਿਲੂਵਾਲ ਅਤੇ ਭਗਤਪੁਰ ਰੱਬਵਾਲਾ ਵਿੱਚ ਦਿਖਾਈ ਗਈ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਾਰਡ ਨੰਬਰ 28 ਅਤੇ ਪਿੰਡ ਲਾਲੇਆਣਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸਾਂ ਨੂੰ ਰਵਾਨਾ ਕੀਤਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਢੁੱਡੀ, ਨੰਗਲ ਅਤੇ ਟਹਿਣਾ ਵਿਖੇ ਲੋਕ ਮਿਲਣੀਆਂ ਕੀਤੀਆਂ
ਸਪੀਕਰ ਸ. ਸੰਧਵਾਂ ਵੱਲੋਂ ਵਾਰਡ ਨੰਬਰ 5 ਤੋਂ ਸਮਾਰਟ ਰਾਸ਼ਨ ਕਾਰਡ ਵੰਡ ਮੁਹਿੰਮ ਦੀ ਸ਼ੁਰੂਆਤ