ਅਮਨ ਅਰੋੜਾ ਵੱਲੋਂ ਸਟਾਰਟਅੱਪ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0 ਲਾਂਚ

ਅਮਨ ਅਰੋੜਾ ਵੱਲੋਂ ਸਟਾਰਟਅੱਪ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0 ਲਾਂਚ

ਚੰਡੀਗੜ੍ਹ/ਐਸ ਏ ਐਸ ਨਗਰ, 9 ਜੁਲਾਈ:ਸੂਬੇ  ਨੂੰ ਤਕਨੀਕ ਦੇ ਨਵੇਂ ਯੁੱਗ ਵਜੋਂ ਸਥਾਪਤ ਕਰਨ ਲਈ ਵੱਡਾ ਹੰਭਲਾ ਮਾਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੋ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਸ ਲੜੀ ਤਹਿਤ ਪਹਿਲਾ ਵੱਡਾ ਉਪਰਾਲਾ  ‘ਪੰਜਾਬ ਨਿਵੇਸ਼ਕ ਸਰਕਲ’ ਹੈ, ਜੋ  ਉੱਚ-ਸੰਭਾਵੀ ਸਟਾਰਟਅੱਪਾਂ ਨੂੰ ਉੱਦਮ ਪੂੰਜੀਪਤੀਆਂ, ਵੱਡੇ ਉਦਯੋਗ ਆਗੂਆਂ ਅਤੇ ਈਕੋਸਿਸਟਮ ਸਮਰਥਕਾਂ ਨਾਲ ਜੋੜਨ ਲਈ ਇੱਕ ਸਮਰਪਿਤ ਮੰਚ ਪ੍ਰਦਾਨ ਕਰਦਾ ਹੈ  ਅਤੇ ਦੂਜੀ ਅਹਿਮ ਪੇਸ਼ਕਦਮੀ ਹੈ ‘ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0’, ਜੋ ਡੂੰਘੀ-ਤਕਨੀਕੀ ਇਨਕਿਊਬੇਸ਼ਨ ਅਤੇ ਉੱਨਤ ਹੁਨਰ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੈ। ਇਨ੍ਹਾਂ ਦੋਵਾਂ ਪਹਿਲਕਦਮੀਆਂ ਦਾ ਉਦੇਸ਼ ਨਵੀਨਤਾ-ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਸਥਾਪਿਤ ਕਰਨਾ ਹੈ।

ਸਟਾਰਟਅੱਪ ਪੰਜਾਬ ਵੱਲੋਂ ਮੋਹਾਲੀ ਵਿਖੇ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ ਵਿਖੇ ਕਰਵਾਏ ਉਦਘਾਟਨੀ ਸਮਾਗਮ ਵਿੱਚ ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਖੇਤੀਬਾੜੀ, ਨਿਰਮਾਣ ਅਤੇ ਡੂੰਘੀ ਤਕਨਾਲੋਜੀ ਸਮੇਤ ਖੇਤਰਾਂ ਦੇ 14 ਨਵੀਨਤਾਕਾਰੀ ਉੱਦਮਾਂ ਵੱਲੋਂ ਪਿੱਚਿੰਗ ਸੈਸ਼ਨ ਪੇਸ਼ ਕੀਤੇ ਗਏ। ਇਸ ਸਮਾਗਮ ਨੇ ਉੱਦਮੀਆਂ, ਨਿਵੇਸ਼ਕਾਂ ਅਤੇ ਸਲਾਹਕਾਰਾਂ ਨੂੰ ਇੱਕ ਛਤ ਥੱਲੇ ਇਕੱਠੇ ਹੋ ਕੇ ਸਟਾਰਟਅੱਪਸ ਸਬੰਧੀ ਆਪਣੀਆਂ ਵਿਕਾਸ ਯੋਜਨਾਵਾਂ ਪੇਸ਼ ਕਰਨ ਦੇ ਨਾਲ-ਨਾਲ ਫੰਡਿੰਗ, ਰਣਨੀਤਕ ਮਾਰਗਦਰਸ਼ਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਸਬੰਧੀ ਮੌਕਿਆਂ ਦੀ ਪੜਚੋਲ ਲਈ ਵੀ ਢੁਕਵਾਂ ਮੰਚ ਪ੍ਰਦਾਨ ਕੀਤਾ ।

ਇਕੱਠ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਮਲੀ, ਨਵੀਨਤਾਕਾਰੀ ਤੇ ਨਰੋਈ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ, “ਸਟਾਰਟਅੱਪ ਪੰਜਾਬ ਨੇ ਨੀਤੀਗਤ ਪ੍ਰੋਤਸਾਹਨ, ਸੀਡ ਫੰਡਿੰਗ ਅਤੇ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕੀਤੀ ਹੈ। ਪੰਜਾਬ ਇਨਵੈਸਟਰ ਸਰਕਲ ਨਾਲ, ਅਸੀਂ ਹੁਣ ਨਵੀਨਤਾ ਅਤੇ ਨਿਵੇਸ਼ ਵਿਚਕਾਰਲੇ ਮਹੱਤਵਪੂਰਨ ਪਾੜੇ ਨੂੰ ਪੂਰਨ ਲਈ ਲੰਬੇ ਸਮੇਂ ਦਾ ਸੰਸਥਾਗਤ ਮੰਚ ਤਿਆਰ ਕਰ ਰਹੇ ਹਾਂ। ਸਰਕਾਰ ਇੱਕ ਸਮਰੱਥ ਈਕੋਸਿਸਟਮ ਤਿਆਰ ਕਰ ਸਕਦੀ ਹੈ, ਪਰ ਟਿਕਾਊ ਵਿਕਾਸ ਲਈ ਨਿਵੇਸ਼ਕਾਂ ਨਾਲ ਮਜ਼ਬੂਤ ਭਾਈਵਾਲੀ ਦੀ ਲੋੜ ਹੁੰਦੀ ਹੈ।”

ਸ੍ਰੀ ਅਮਨ ਅਰੋੜਾ ਨੇ ਸੂਬੇ ਵਿੱਚ ਵਧ ਰਹੇ ਸਟਾਰਟਅੱਪਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿੱਚ 2500 ਤੋਂ ਵੱਧ ਡੀ.ਪੀ.ਆਈ.ਆਈ.ਟੀ.-ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪ ਪੰਜਾਬ ਨੇ 6.8 ਕਰੋੜ ਰੁਪਏ ਤੋਂ ਵੱਧ ਦੇ ਸੀਡ ਫੰਡਿੰਗ ਰਾਹੀਂ 222 ਤੋਂ ਵੱਧ ਸਟਾਰਟਅੱਪਸ ਦੀ ਸਹਾਇਤਾ ਕੀਤੀ ਹੈ। ਸੂਬੇ ਦੇ ਸਮਾਵੇਸ਼ੀ ਵਿਕਾਸ ਦੇ ਪ੍ਰਮਾਣ ਵਜੋਂ, ਇਨ੍ਹਾਂ ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚੋਂ ਲਗਭਗ ਅੱਧੇ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਹੈ, ਜੋ ਕਿ ਪੰਜਾਬ ਦੇ ਆਰਥਿਕ ਖੇਤਰ ਵਿੱਚ ਮਹਿਲਾ ਉੱਦਮੀਆਂ ਦੀ ਵੱਧ ਰਹੀ ਪ੍ਰਮੁੱਖਤਾ ਦਾ ਪ੍ਰਤੱਖ ਪ੍ਰਮਾਣ ਹੈ।

ਉਦਯੋਗ ਮੰਤਰੀ ਨੇ ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0 ਦਾ ਵੀ ਉਦਘਾਟਨ ਕੀਤਾ, ਜੋ ਕਿ ਪਹਿਲਾਂ ਦੇ ਪ੍ਰੋਗਰਾਮ ਦਾ ਅਪਗ੍ਰੇਡਿਡ ਵਰਜ਼ਨ ਹੈ। ਉਨ੍ਹਾਂ ਕਿਹਾ ਕਿ ਨਿਊਰੋਨ ਪਹਿਲਕਦਮੀ ਨੇ 114 ਤਕਨੀਕੀ ਸਟਾਰਟਅੱਪਸ ਨੂੰ ਪ੍ਰਫੁੱਲਿਤ ਕੀਤਾ, 67 ਇੰਟਲੈਕਚੂਆਲ ਪ੍ਰਾਪਰਟੀ ਫਾਈਲਿੰਗ ਦੀ ਸਹੂਲਤ ਦਿੱਤੀ, ਲਗਭਗ 2700 ਨੌਕਰੀਆਂ ਪੈਦਾ ਕੀਤੀਆਂ ਅਤੇ ਸਟਾਰਟਅੱਪਸ ਨੂੰ ਲਗਭਗ 890 ਕਰੋੜ ਰੁਪਏ ਦੇ ਕੁੱਲ ਮੁੱਲਾਂਕਣ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਨਵੇਂ ਵਰਜ਼ਨ ਨਿਊਰੋਨ 2.0 ਦਾ ਟੀਚਾ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਅਤੇ ਅਤਿ-ਆਧੁਨਿਕ ਹੁਨਰ ਬੁਨਿਆਦੀ ਢਾਂਚਾ ਸਥਾਪਤ ਕਰਕੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਸ ਸਮਾਗਮ ਵਿੱਚ ਸਟਾਰਟਅੱਪਸ, ਨਿਵੇਸ਼ਕਾਂ ਅਤੇ ਸਲਾਹਕਾਰਾਂ ਵਿਚਕਾਰ ਨੈੱਟਵਰਕਿੰਗ ਸੈਸ਼ਨ ਵੀ ਹੋਏ, ਜਿਸ ਨਾਲ ਭਵਿੱਖੀ ਨਿਵੇਸ਼ਾਂ ਅਤੇ ਰਣਨੀਤਕ ਸਹਿਯੋਗ ਲਈ ਰਾਹ ਪੱਧਰਾ ਹੋਇਆ। ਇਨ੍ਹਾਂ ਦੋ ਪਹਿਲਕਦਮੀਆਂ ਦੀ ਸ਼ੁਰੂਆਤ ਨਾਲ, ਪੰਜਾਬ ਸਰਕਾਰ ਨੇ ਸਟਾਰਟਅੱਪਸ ਅਤੇ ਨਵੀਨਤਾ-ਸੰਚਾਲਿਤ ਉੱਦਮਾਂ ਲਈ ਸੂਬੇ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ‘ਚੋਂ ਇੱਕ ਵਜੋਂ ਸਥਾਪਿਤ ਕਰਨ ਦੀ ਆਪਣੀ ਵਚਨਬੱਧਤਾ ਦ੍ਰਿੜਾਈ ਹੈ।

ਇਸ ਮੌਕੇ ਉਦਯੋਗ ਤੇ ਵਣਜ ਦੇ ਪ੍ਰਸ਼ਾਸਕੀ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਇਨਵੈਸਟ ਪੰਜਾਬ ਦੇ ਸੀ ਈ ਓ ਸ੍ਰੀ ਅਮਿਤ ਢਾਕਾ, ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

  

Advertisement

Latest News

ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 24 ਗੌਂਸਪੁਰਾ ਦੀਆਂ ਗੱਲੀਆਂ ਵਿਚ ਬੰਦ ਪਾਏ ਸੀਵਰੇਜ਼ਾਂ ਦੀ ਸਫਾਈ ਕਰਵਾਈ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 24 ਗੌਂਸਪੁਰਾ ਦੀਆਂ ਗੱਲੀਆਂ ਵਿਚ ਬੰਦ ਪਾਏ ਸੀਵਰੇਜ਼ਾਂ ਦੀ ਸਫਾਈ ਕਰਵਾਈ
ਬਟਾਲਾ, 9 ਜੁਲਾਈ  ( ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਵਾਸੀਆਂ...
ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਡਾਕੂਮੈਂਟਰੀ ਸ਼ੋਅ ਰਾਹੀਂ ਘਰ-ਘਰ ਪਹੁੰਚਾ ਰਹੀ ਹੈ ਪ੍ਰਚਾਰ ਵੈਨ
ਭਾਈ ਜੈਤਾ ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ ਲਗਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਪਿੰਡ ਬਹਿਲੂਵਾਲ ਅਤੇ ਭਗਤਪੁਰ ਰੱਬਵਾਲਾ ਵਿੱਚ ਦਿਖਾਈ ਗਈ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਾਰਡ ਨੰਬਰ 28 ਅਤੇ ਪਿੰਡ ਲਾਲੇਆਣਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸਾਂ ਨੂੰ ਰਵਾਨਾ ਕੀਤਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਢੁੱਡੀ, ਨੰਗਲ ਅਤੇ ਟਹਿਣਾ ਵਿਖੇ ਲੋਕ ਮਿਲਣੀਆਂ ਕੀਤੀਆਂ
ਸਪੀਕਰ ਸ. ਸੰਧਵਾਂ ਵੱਲੋਂ ਵਾਰਡ ਨੰਬਰ 5 ਤੋਂ ਸਮਾਰਟ ਰਾਸ਼ਨ ਕਾਰਡ ਵੰਡ ਮੁਹਿੰਮ ਦੀ ਸ਼ੁਰੂਆਤ