ਬਟਾਲਾ ਵਿਖੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਅੱਜ ਹੋਵੇਗਾ ਸ਼ੁਰੂ-ਵਿਧਾਇਕ ਸ਼ੈਰੀ ਕਲਸੀ ਕਰਨਗੇ ਉਦਘਾਟਨ

ਬਟਾਲਾ ਵਿਖੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਅੱਜ ਹੋਵੇਗਾ ਸ਼ੁਰੂ-ਵਿਧਾਇਕ ਸ਼ੈਰੀ ਕਲਸੀ ਕਰਨਗੇ ਉਦਘਾਟਨ

ਬਟਾਲਾ, 28 ਅਕਤੂਬਰ ( ) ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਰਾਜ ਪੱਧਰੀ ਫੁਟਬਾਲ ਟੂਰਨਾਮੈਂਟ ਆਈ.ਟੀ.ਆਈ. ਬਟਾਲਾ ਦੀ ਗਰਾਊਂਡ ਵਿੱਚ 29 ਅਤੇ 30 ਅਕਤੂਬਰ ਨੂੰ ਬੜੇ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੋ ਦਿਨਾ ਰਾਜ ਪੱਧਰੀ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਸਰਕਾਰੀ ਤੇ ਨਿੱਜੀ ਬਹੁਤਕਨੀਕੀ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮਹੱਤਵਪੂਰਨ ਖੇਡ ਸਮਾਰੋਹ ਦਾ ਉਦਘਾਟਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ 29 ਅਕਤੂਬਰ ਸਵੇਰੇ 10 ਵਜੇ ਕੀਤਾ ਜਾਵੇਗਾ।

ਅੱਜ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਸਫਲਤਾ ਨਾਲ ਨੇਪਰੇ ਚਾੜਨ ਲਈ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈਜਿਸ ਵਿੱਚ ਟੂਰਨਾਮੈਂਟ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਪ੍ਰਿੰਸੀਪਲ ਭੱਟੀ ਨੇ ਕਿਹਾ ਕਿ ਇਹ ਖੇਡ ਸਮਾਰੋਹ ਵਿਦਿਆਰਥੀਆਂ ਵਿੱਚ ਖੇਡ ਜਜ਼ਬੇਅਨੁਸ਼ਾਸਨ ਅਤੇ ਟੀਮ ਸਪਿਰਿਟ ਨੂੰ ਵਧਾਉਣ ਦਾ ਜਿੱਥੇ ਮੌਕਾ ਪ੍ਰਦਾਨ ਕਰੇਗਾ ਉਥੇ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਦੇਵੇਗਾ।

ਉਨਾਂ ਕਿਹਾ ਕਿ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਾਲਜ ਦਾ ਸਾਰਾ ਸਟਾਫ ਪੂਰੀ ਤਨਦੇਹੀ ਨਾਲ ਜਿੱਥੇ ਸੇਵਾਵਾਂ ਨਿਭਾ ਰਿਹਾ ਹੈਉੱਥੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬਯੂਕੋ ਬੈਂਕ ਬਟਾਲਾ ਅਤੇ ਬਟਾਲਾ ਫੁੱਟਬਾਲ ਕਲੱਬ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

ਉਹਨਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਸਮਾਪਤੀ 30 ਅਕਤੂਬਰ ਨੂੰ ਹੋਵੇਗੀਇਸ ਮੌਕੇ ਮੁੱਖ ਮਹਿਮਾਨ ਯੂਕੋ ਬੈਂਕ ਦੇ ਜੋਨਲ ਹੈਡ ਜਲੰਧਰ ਰਾਹੁਲ ਰੰਜਨ ਵੱਲੋਂ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਧਾਨ ਕੀਤੇ ਜਾਣਗੇ।

ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਵਿਜੇ ਮਨਿਹਾਸ ਇਲੈਕਟਰੀਕਲਸ਼ਿਵਰਾਜਨਪੁਰੀ ਸਿਵਲਹਰਜਿੰਦਰ ਪਾਲ ਸਿੰਘ ਮਕੈਨੀਕਲਪ੍ਰੋਫੈਸਰ ਜਸਬੀਰ ਸਿੰਘਰੇਖਾ ਕੈਮੀਕਲ ਵਿਭਾਗ ਤੋਂਭੁਪਿੰਦਰ ਸਿੰਘ ਅਪਲਾਈਡ ਸਾਇੰਸਈਸੀਈ ਵਿਭਾਗ ਦੇ ਇੰਚਾਰਜ ਅਤੇ ਸਪੋਰਟਸ ਅਫਸਰ ਜਗਦੀਪ ਸਿੰਘਵਰਕਸ਼ਾਪ ਵਿਭਾਗ ਤੋਂ ਸੁਖਵਿੰਦਰ ਸਿੰਘਦਫਤਰ ਸੁਪਰਡੈਂਟ ਹਰਪਾਲ ਸਿੰਘ ਸਮੇਤ ਕਈ ਹੋਰ ਅਧਿਆਪਕ ਤੇ ਸਟਾਫ ਮੈਂਬਰ ਵੀ ਹਾਜ਼ਰ ਸਨ। 

Advertisement

Latest News

ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਖਰਬੂਜ਼ਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਖਰਬੂਜ਼ਾ
ਖਰਬੂਜ਼ੇ ਵਿੱਚ ਲਗਭਗ 90% ਪਾਣੀ ਹੁੰਦਾ ਹੈ
ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਹੋਇਆ ਗਰਮੀਆਂ ਦੀਆਂ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ
 ਡੋਨਾਲਡ ਟਰੰਪ ਦੀ ਧੀ ਟਿਫਨੀ ਟਰੰਪ ਅਤੇ ਉਨ੍ਹਾਂ ਦੇ ਪਤੀ ਮਾਈਕਲ ਬੋਲੋਸ ਆਪਣੀ ਭਾਰਤ ਫੇਰੀ ਦੌਰਾਨ ਆਗਰਾ ਪਹੁੰਚੇ
ਅਮਰੀਕਾ ਵਿੱਚ H-1B ਵੀਜ਼ਾ ਉੱਤੇ ਰਹਿ ਰਹੇ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਵੱਡੀ ਰਾਹਤ ਦਿੱਤੀ
ਹਰਿਆਣਾ ਦੇ ਫ਼ਤਿਹਬਾਦ ਜ਼ਿਲ੍ਹੇ ਦੇ ਟੋਹਾਣਾ ਖੇਤਰ ਦੇ ਪਿੰਡ ਬੋਸਤੀ ਦੀ ਪੂਜਾ ਨੇ ਹਾਂਗਕਾਂਗ ਵਿਚ ਰਚਾ ਇਤਿਹਾਸ
ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ 'ਮਨ ਕੀ ਬਾਤ'