ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ
ਮਾਲੇਰਕੋਟਲਾ 12 ਨਵੰਬਰ :
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਥਾਨਕ ਨਗਰ ਕੌਸਲ ਦੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਸਹਾਇਕ ਕਮਿਸ਼ਨਰ ਕਮ ਮੁੱਖ ਮੰਤਰੀ ਫੀਲਡ ਅਫ਼ਸਰ ਰਾਕੇਸ ਗਰਗ, ਡੀ.ਐਸ.ਪੀ. (ਹੈੱਡਕੁਆਰਟਰ) ਆਤੀਸ਼ ਭਾਟੀਆ,ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਮੁਕਲ ਬਾਵਾ,ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ, ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ, ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਨਦੀਮ ਅਨਵਾਰ ਖਾਂ,ਹਾਜੀ ਸਮਸਾਦ ਅਲੀ,ਦਰਸ਼ਨ ਮੈਥਯੂ,ਸ਼ਾਮੂ ਸੋਹਤਾ,ਸੈਮਯੂਲ ਗਿਲ,ਜੋਨ ਮਸੀਹ,ਰਾਜੇਸ਼ ਜੈਨ, ਪੀ.ਏ. ਐਮ.ਐਲ.ਏ.ਮਾਲੇਰਕੋਟਲਾ ਗੁਰਮੁੱਖ ਸਿੰਘ, ਸੰਗਠਨ ਇੰਚਾਰਜ ਸੰਤੌਖ ਸਿੰਘ,ਬਲਾਕ ਪ੍ਰਧਾਨ ਅਬਦੁਲ ਹਲੀਮ,ਦਰਸ਼ਨ ਦਰਦੀ, ਅਸਲਮ ਭੱਟੀ,ਸਾਬਰ ਰਤਨ,ਚਰਨਜੀਤ ਸਿੰਘ ਚੀਮਾ, ਸਾਬਰ ਰਤਨ, ਗੁਰਮੀਤ ਸਿੰਘ, ਅਸ਼ਰਫ ਅਬਦੁੱਲਾ, ਮੁਹੰਮਦ ਮਹਿਮੂਦ, ਯਾਸੀਨ ਨੇਸਤੀ, ਯਾਸਰ ਅਰਫਾਤ,ਕਾਮਰੇਡ ਅਮਨਦੀਪ ਸਿੰਘ,ਸੋਸਲ ਵਰਕਰ ਪਰਵੇਜ ਖਾਨ, ਦਾਊਦ ਅਲੀ, ਹਲਕਾ ਕੁਆਰਡੀਨੇਟਰ ਐਸ.ਸੀ ਵਿੰਗ ਰਜਿੰਦਰ ਰਾਜੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸਾਈ ਭਾਈਚਾਰੇ ਦੀਆਂ ਕਬਰਾਂ ਲਈ ਵੱਖਰੇ ਸਥਾਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਅੰਤਿਮ ਰਸਮਾਂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਕਬਰਸਤਾਨਾਂ ਦੀ ਸਾਫ਼ ਸਫਾਈ, ਸੁੰਦਰੀਕਰਨ, ਕਬਰਸਤਾਨਾਂ ਨੂੰ ਜਾਂਦੇ ਰਸਤਿਆਂ ਨੂੰ ਸਾਫ਼ ਕਰਨ ਦੇ ਨਾਲ ਉਨ੍ਹਾਂ ਨੂੰ ਪੱਕਾ ਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ।
ਚੇਅਰਮੈਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨੂੰ ਹਰ ਪੱਧਰ ’ਤੇ ਬਰਾਬਰੀ ਦੇ ਅਧਿਕਾਰ ਮਿਲਣ ਤੇ ਉਨ੍ਹਾਂ ਦੀਆਂ ਸਮਾਜਿਕ ਤੇ ਧਾਰਮਿਕ ਜ਼ਰੂਰਤਾਂ ਦਾ ਸਨਮਾਨ ਕਰਨਾ ਪੰਜਾਬ ਸਰਕਾਰ ਦੀ ਪਹਿਲ ਹੈ। ਇਸ ਮੌਕੇ ਮੁਬਾਰਿਕ ਮੰਜ਼ਿਲ ਪੈਲੇਸ ਦੇ ਰੱਖ ਰਖਾਓ,ਨਵੀਨੀਕਰਨ,ਹਿਬਾਨਾਮਾ ਮੁੜ ਤੋਂ ਚਾਲੂ ਕਰਵਾਉਣ ਸਬੰਧੀ,ਵਕਫ਼ ਪ੍ਰਾਪਰਟੀਆਂ ਸਬੰਧੀ, ਮਸ਼ੀਹ ਭਾਈਚਾਰੇ ਲਈ ਵੱਖਰੇ ਕੰਮਿਊਨਿਟੀ ਸੈਂਟਰ,ਬੇਹਤਰ ਸਿਹਤ,ਤਕਨੀਕੀ ਸਿੱਖਿਆ,ਮਸ਼ੀਹ ਭਾਈਚਾਰੇ ਲਈ ਕਬਰੀਸਥਾਨ,ਇੰਤਕਾਲਾਂ ਦੇ ਨਿਪਟਾਰੇ ਆਦਿ ਸਬੰਧੀ ਮੰਗਾਂ/ਸਮੱਸਿਆ ਚੇਅਰਮੈਨ ਕੋਲ ਰੱਖੀਆਂ। ਇਸ ਤੋਂ ਇਲਾਵਾਂ ਉਨ੍ਹਾਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਅਧਿਆਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਮੌਕੇ ’ਤੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਲੋਕਾਂ ਦੀਆਂ ਸਮੱਸਿਆਵਾਂ/ਮੰਗਾਂ ਦੇ ਹੱਲ ਲਈ ਸਿੱਧਾ ਸਰਕਾਰੀ ਪੱਧਰ ’ਤੇ ਕਾਰਵਾਈ ਯਕੀਨੀ ਬਣਾਵੇਗਾ।
ਇਸ ਮੌਕੇ ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਪੰਜਾਬ ਸਰਕਾਰ ਵਲੋਂ ਚਲਾਇਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਇੱਕਤਰ ਕੀਤੀ ਅਤੇ ਹਦਾਇਤਾਂ ਕੀਤੀਆਂ ਕਿ ਸਬੰਧਤ ਵਿਭਾਗ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਘੱਟ ਗਿਣਤੀਆਂ ਨਾਲ ਸੰਬੰਧਿਤ ਲੋੜਵੰਦ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ ।


