245 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਸੜਕਾਂ ਦਾ ਕੀਤਾ ਜਾ ਰਿਹੈ ਨਵੀਨੀਕਰਨ: ਮੀਤ ਹੇਅਰ

245 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਸੜਕਾਂ ਦਾ ਕੀਤਾ ਜਾ ਰਿਹੈ ਨਵੀਨੀਕਰਨ: ਮੀਤ ਹੇਅਰ

ਬਰਨਾਲਾ, 5 ਮਈ-       ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਨਗਰ ਨਿਗਮ ਬਰਨਾਲਾ ਅਧੀਨ ਕਰੀਬ ਪੌਣੇ 2 ਕਰੋੜ ਦੀ ਲਾਗਤ ਵਾਲੇ ਸੜਕਾਂ ਦੇ ਨਵੀਨੀਕਰਨ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ।

        ਇਸ ਮੌਕੇ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਸੰਘੇੜਾ ਤੋਂ ਸੰਧੂ ਪੱਤੀ ਚੌਕ ਬਰਨਾਲਾ ਨੂੰ ਜੋੜਦੀ ਸੜਕ ਦਾ ਕੰਮ ਕਰੀਬ 30 ਲੱਖ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਿਆ ਹੈ। ਸੰਧੂ ਪੱਤੀ ਚੌਕ ਤੋਂ ਸ਼ਹੀਦ ਸੇਵਾ ਸਿੰਘ ਠਕਰੀਵਾਲਾ ਚੌਕ ਵਾਲੀ ਸੜਕ ਦਾ ਤਕਰੀਬਨ 74 ਲੱਖ, ਸੇਖਾ ਫਾਟਕ ਤੋਂ ਸੇਖਾ ਕੈਂਚੀਆਂ ਵਾਲੀ ਸੜਕ ਦਾ ਕੰਮ ਕਰੀਬ 66 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਰਨਾਲਾ ਸ਼ਹਿਰ ਦੇ ਹੋਰ ਕਈ ਵਿਕਾਸ ਕੰਮ ਸ਼ੁਰੂ ਕਰਵਾਏ ਜਾਣਗੇ।

 ਓਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵੱਡੀ ਗਿਣਤੀ ਸੜਕਾਂ ਚੌੜੀਆਂ ਵੀ ਕੀਤੀਆਂ ਜਾ ਰਹੀਆਂ ਹਨ। ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਸੜਕਾਂ ਲਈ ਮਾਨ ਸਰਕਾਰ ਵਲੋਂ 245 ਕਰੋੜ ਰੁਪਏ ਜਾਰੀ  ਕੀਤੇ ਗਏ ਹਨ ਅਤੇ ਇੱਕਲੇ ਬਰਨਾਲਾ ਹਲਕੇ ਲਈ 100 ਕਰੋੜ ਦੀ ਲਾਗਤ ਨਾਲ ਕੰਮ ਕੀਤੇ ਜਾ ਰਹੇ ਹਨ।

ਓਹਨਾਂ ਕਿਹਾ ਸਰਕਾਰ ਵਲੋਂ ਸੜਕਾਂ ਦੇ ਮਿਆਰੀ ਕੰਮ ਉੱਤੇ ਜ਼ੋਰ ਦਿੱਤਾ ਹੈ ਅਤੇ ਸੜਕਾਂ ਦੀ ਗੁਣਵੱਤਾ ਵਿਚ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

  ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਆਈ ਏ ਐੱਸ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੇ ਹੋਰ ਪਤਵੰਤੇ ਮੌਜੂਦ ਸਨ। 

Advertisement

Latest News

ਹਰਿਆਣਾ ਵਿੱਚ ਜਨ ਸਿਹਤ ਵਿਭਾਗ ਨੇ ਇੱਕ ਨਵੀਂ ਸੰਚਾਲਨ ਨੀਤੀ ਲਾਗੂ ਕੀਤੀ  ਹਰਿਆਣਾ ਵਿੱਚ ਜਨ ਸਿਹਤ ਵਿਭਾਗ ਨੇ ਇੱਕ ਨਵੀਂ ਸੰਚਾਲਨ ਨੀਤੀ ਲਾਗੂ ਕੀਤੀ 
Chandigarh,18,May,2026,(Azad Soch News):-  ਹਰਿਆਣਾ ਦੀਆਂ ਪੰਚਾਇਤਾਂ ਹੁਣ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਪ੍ਰਣਾਲੀਆਂ ਨੂੰ ਚਲਾਉਣ ਅਤੇ ਨਿਗਰਾਨੀ...
ਚੀਨ ਦੇ ਗੁਆਂਗਸ਼ੀ ਖੇਤਰ ਵਿਚ ਅੱਜ ਤੜਕੇ 5.2 ਤੀਬਰਤਾ ਦਾ ਭੂਚਾਲ ਆਇਆ
ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ "ਕਾਕਟੇਲ 2" ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ
ਸਿੱਕਮ ਵਿਚ 1 ਜੂਨ, 2026 ਤੋਂ ‘ਆਨੰਦ ਮੈਰਿਜ ਐਕਟ’ ਪੂਰੀ ਤਰ੍ਹਾਂ ਲਾਗੂ ਹੋਣ ਜਾ ਰਿਹਾ ਹੈ
ਪੰਜਾਬ ਅਤੇ ਚੰਡੀਗੜ੍ਹ ਦੇ ਲੋਕ ਸੀਐਨਜੀ ਦੀਆਂ ਵਧੀਆਂ ਕੀਮਤਾਂ
ਹੋਰਮੁਜ਼ ਜਲਡਮਰੂ ਪਾਰ ਕਰਕੇ 20,000 ਟਨ LPG ਲੈਕੇ ਗੁਜਰਾਤ ਪਹੁੰਚਿਆ ਭਾਰਤੀ ਜਹਾਜ਼
ਸੀਐਮ ਰੇਖਾ ਗੁਪਤਾ ਨੇ ਦਵਾਰਕਾ ਵਿਧਾਨ ਸਭਾ ਹਲਕੇ ਨੂੰ ਦਿੱਤਾ ਵੱਡਾ ਤੋਹਫ਼ਾ