ਗਣਨਾ 2027 ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ
ਮਾਲੇਰਕੋਟਲਾ, 8 ਨਵੰਬਰ :
ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਆਗਾਮੀ ਗਣਨਾ 2027 ਸੰਬੰਧੀ ਗਿਣਤੀਕਾਰਾਂ (Enumerators) ਅਤੇ ਸੁਪਰਵਾਈਜਰਾਂ (Supervisors) ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਅੰਤਿਮ ਦਿਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਤਹਿਸੀਲਦਾਰ ਮਾਲੇਰਕੋਟਲਾ ਦੀ ਸਮੁੱਚੀ ਦਿਸ਼ਾ-ਨਿਰਦੇਸ਼ੀ ਹੇਠ ਕੀਤਾ ਗਿਆ।ਇਹ ਟ੍ਰੇਨਿੰਗ ਪ੍ਰੀ-ਟੈਸਟ ਗਤੀਵਿਧੀਆਂ ਦੇ ਹਿੱਸੇ ਵਜੋਂ 10 ਨਵੰਬਰ ਤੋਂ 30 ਨਵੰਬਰ 2025 ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਡਿਜੀਟਲ ਤੇ ਪ੍ਰਭਾਵਸ਼ਾਲੀ ਗਣਨਾ ਪ੍ਰਕਿਰਿਆ ਦੀ ਤਿਆਰੀ ਨੂੰ ਮਜ਼ਬੂਤ ਕਰਨਾ ਹੈ। ਇਸ ਟਰੇਨਿੰਗ ਵਿੱਚ 50 ਭਾਗੀਦਾਰਾਂ (43 ਗਿਣਤੀਕਾਰ ਅਤੇ 7 ਸੁਪਰਵਾਈਜਰਾਂ ਸਮੇਤ ਰਿਜ਼ਰਵ) ਨੇ ਉਤਸ਼ਾਹ ਨਾਲ ਟ੍ਰੇਨਿੰਗ ਵਿੱਚ ਭਾਗ ਲਿਆ। ਸੈਸ਼ਨਾਂ ਦੌਰਾਨ ਸੁਰੱਖਿਅਤ ਮੋਬਾਈਲ ਐਪਲੀਕੇਸ਼ਨਾਂ ਦੇ ਪ੍ਰਯੋਗ, ਰੀਅਲ-ਟਾਈਮ ਵੈਰੀਫਿਕੇਸ਼ਨ, ਜੀਓ-ਟੈਗਿੰਗ ਅਤੇ ਬਹੁਭਾਸ਼ਾਈ ਡਾਟਾ ਐਂਟਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਡਾਟਾ ਸੰਗ੍ਰਹਿ ਪ੍ਰਕਿਰਿਆ ਸ਼ੁੱਧ, ਪਾਰਦਰਸ਼ੀ ਤੇ ਸਮੇਂਸਿਰ ਹੋ ਸਕੇ।
ਮੁੱਖ ਟ੍ਰੇਨਰ ਡਾ. ਰੁਚੀ ਗੁਪਤਾ, ਜ਼ਿਲ੍ਹਾ ਨੋਡਲ ਅਫਸਰ ਵਿਨੋਦ ਕੁਮਾਰ ਯਾਦਵ (ਅਸਿਸਟੈਂਟ ਡਾਇਰੈਕਟਰ), ਅੰਕੁਸ਼ ਸ਼ਰਮਾ (S.I. ਗ੍ਰੇਡ-I), ਮਿਸ ਨਿਧੀ, ਆਲੋਕ ਅਤੇ ਜ਼ਿਲ੍ਹਾ ਕੋਆਰਡੀਨੇਟਰ ਵਿਵੇਕ ਸਿੰਘ ਵੱਲੋਂ ਇੰਟਰਐਕਟਿਵ ਸੈਸ਼ਨ ਤੇ ਮੈਦਾਨੀ ਅਭਿਆਸ ਕਰਵਾਏ ਗਏ।
ਇਸ ਮੌਕੇ ਪ੍ਰੀ-ਟੈਸਟ ਕਿਟਾਂ, ਆਈ.ਡੀ. ਕਾਰਡ ਅਤੇ ਅਪਾਇੰਟਮੈਂਟ ਆਰਡਰ ਭਾਗੀਦਾਰਾਂ ਨੂੰ ਵੰਡੇ ਗਏ। ਚਾਰਜ ਅਫ਼ਸਰ ਵੱਲੋਂ ਗਣਨਾ ਟੀਮ ਨੂੰ ਪੂਰੇ ਸਮਰਪਣ, ਸ਼ੁੱਧਤਾ ਅਤੇ ਇਮਾਨਦਾਰੀ ਨਾਲ ਮੈਦਾਨੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਪਤੀ ਦਿਨ ਭਾਗੀਦਾਰਾਂ ਨੇ ਸਕਾਰਾਤਮਕ ਫੀਡਬੈਕ ਸਾਂਝਾ ਕੀਤਾ ਅਤੇ ਗਣਨਾ ਸੰਬੰਧੀ ਮੈਦਾਨੀ ਕਾਰਵਾਈ, ਡਾਟਾ ਐਂਟਰੀ ਪ੍ਰੋਟੋਕਾਲ ਅਤੇ ਘਰੇਲੂ ਗਿਣਤੀ ਪ੍ਰਕਿਰਿਆ ਦੀ ਪੂਰੀ ਸਮਝ ਦਾ ਪ੍ਰਦਰਸ਼ਨ ਕੀਤਾ। ਸੈਸ਼ਨਾਂ ਦੌਰਾਨ ਉਠੇ ਸਵਾਲਾਂ ਦਾ ਪ੍ਰੈਕਟੀਕਲ ਡੈਮੋ ਤੇ ਸਮੂਹ ਚਰਚਾ ਰਾਹੀਂ ਨਿਰਾਕਰਨ ਕੀਤਾ ਗਿਆ। ਸਰਗਰਮ ਭਾਗੀਦਾਰੀ ਅਤੇ ਗਹਿਰੇ ਅਧਿਐਨ ਨਾਲ ਇਹ ਟ੍ਰੇਨਿੰਗ ਪ੍ਰੋਗਰਾਮ ਮਾਲੇਰਕੋਟਲਾ ਵਿੱਚ ਸਫਲਤਾਪੂਰਵਕ ਸੰਪੰਨ ਅਤੇ ਪ੍ਰਮਾਣਿਤ ਕਰ ਦਿੱਤਾ ਗਿਆ ਹੈ।


