ਚੋਣ ਪ੍ਰਕਿਰਿਆ ਵਿੱਚ ਸੁਧਾਰ ਕਰਨ ਅਤੇ ਬੀ.ਐਲ.ਏ. ਨਿਯੁਕਤ ਕਰਨ ਨੂੰ ਲੈ ਕੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਲਏ ਗਏ ਸੁਝਾਅ

ਚੋਣ ਪ੍ਰਕਿਰਿਆ ਵਿੱਚ ਸੁਧਾਰ ਕਰਨ ਅਤੇ ਬੀ.ਐਲ.ਏ. ਨਿਯੁਕਤ ਕਰਨ ਨੂੰ ਲੈ ਕੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਲਏ ਗਏ ਸੁਝਾਅ

ਸ੍ਰੀ ਅਨੰਦਪੁਰ ਸਾਹਿਬ 12 ਮਾਰਚ ()

ਮੁੱਖ ਚੋਣ ਅਫਸਰਪੰਜਾਬਚੰਡੀਗੜ੍ਹ  ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, 049 ਅਨੰਦਪੁਰ ਸਾਹਿਬਜਸਪ੍ਰੀਤ ਸਿੰਘਪੀ.ਸੀ.ਐਸ. ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਮੀਟਿੰਗ ਕਰਕੇ ਵੋਟਰ ਸੂਚੀਚੋਣਾਂ ਕੰਡਕਟ ਕਰਨਬੀ.ਐਲ.ਏ. ਦੀ ਨਿਯੁਕਤੀਸ਼ਿਕਾਇਤ ਨਿਵਾਰਣ ਅਤੇ ਚੋਣਾਂ ਸਬੰਧੀ ਕਿਸੇ ਵੀ ਪ੍ਰਕਾਰ ਦੇ ਹੋਰ ਮੁੱਦਿਆਂ ਪ੍ਰਤੀ ਸੁਝਾਅ ਲਏ ਗਏ।

     ਇਸ ਦੌਰਾਨ ਉਨਾਂ ਰਾਜਨੀਤਿਕ ਪਾਰਟੀਆਂ ਦੇ ਹਾਰ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਉਨਾਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਉਹ ਬੂਥ ਲੈਵਲ ਤੇ ਚੋਣਾਂ ਸਬੰਧੀ ਮੁੱਢਲੀ ਪ੍ਰਕਿਰਿਆ ਨਾਲ ਜੁੜ ਕੇ ਸਮੂਹ ਪ੍ਰਕਿਰਿਆ ਤੇ ਨਜ਼ਰਸਾਨੀ ਕਰ ਸਕਦੇ ਹਨ। ਇਸ ਤੋਂ ਇਲਾਵਾ ਚੋਣਾਂ ਦੌਰਾਨ ਸ਼ਿਕਾਇਤ ਨਿਵਾਰਣ ਸਬੰਧੀ ਸੁਝਾਅ ਦੇਣ ਲਈ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਵੀ ਕੀਤੀ। ਇਸ ਮੀਟਿੰਗ ਦੌਰਾਨ ਤਹਿਸੀਲਦਾਰ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸੁਮੀਤ ਸਿੰਘ ਢਿੱਲੋਂ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਦਵਿੰਦਰ ਸਿੰਘ,  ਭਾਰਤੀ ਜਨਤਾ ਪਾਰਟੀ ਵੱਲੋਂ ਜਤਿੰਦਰ ਸਿੰਘ ਅਠਵਾਲ ਅਤੇ ਪ੍ਰਤਾਪ ਸਿੰਘਸੀਪੀਆਈ (ਐਮ) ਵੱਲੋਂ ਸੁਰਜੀਤ ਸਿੰਘ ਢੇਰਕਾਂਗਰਸ (ਆਈ) ਵੱਲੋਂ ਰਮੇਸ਼ ਦਸਗਰਾਈਂ ਅਤੇ ਪ੍ਰੇਮ ਸਿੰਘ ਬਾਸੋਵਾਲਸ੍ਰੋਮਣੀ ਅਕਲੀ ਦਲ(ਬ) ਵੱਲੋਂ ਸੰਦੀਪ ਸਿੰਘ ਕਲੋਤਾਬਹੁਜਨ ਸਮਾਜ ਪਾਰਟੀ ਵੱਲੋਂ ਜੋਗਿੰਦਰ ਸਿੰਘ ਹਾਜਰ ਆਏ।

Tags:

Advertisement

Latest News

ਕਾਲੀ ਮਿਰਚ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ਼ ਹੈ ਕਾਲੀ ਮਿਰਚ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ਼ ਹੈ
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ। ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-03-2025 ਅੰਗ 601
ਸਰਕਾਰ ਦੇ ਤਿੰਨ ਸਾਲ ਸਫ਼ਲਤਾਪੂਰਵਕ ਪੂਰੇ ਕਰਨ ਉੱਤੇ ਪਰਮਾਤਮਾ ਦਾ ਸ਼ੁਕਰਾਨਾ
'ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ 16ਵੇਂ ਦਿਨ 424 ਥਾਵਾਂ 'ਤੇ ਛਾਪੇਮਾਰੀ; 63 ਨਸ਼ਾ ਤਸਕਰ ਕਾਬੂ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ
ਵਿਧਾਇਕ ਜਿੰਪਾ ਨੇ ਵਾਰਡ ਨੰਬਰ 40 ਦੇ ਚੌਕ ਸੁਰਾਜਾ ’ਚ 16.50 ਲੱਖ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ਼ ਦਾ ਕੀਤਾ ਸ਼ੁਭ ਆਰੰਭ
ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ