ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ
By Azad Soch
On
ਮਾਨਸਾ 01 ਦਸੰਬਰ:
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਸ਼ਰਮਾ ਦੀ ਯੋਗ ਅਗਵਾਈ ਹੇਠ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਰੈਡ ਰੀਬਨ ਕਲੱਬ ਮਾਨਸਾ ਅਤੇ ਐਨ.ਐਸ.ਐਸ. ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ।
ਇਸ ਮੌਕੇ ਨੋਡਲ ਅਫ਼ਸਰ, ਡਾ. ਨਿਸ਼ੀ ਸੂਦ ਨੇ ਦੱਸਿਆ ਕਿ ਏਡਜ਼ ਇੱਕ ਲਾ-ਇਲਾਜ ਬੀਮਾਰੀ ਹੈ, ਪ੍ਰੰਤੂ ਜ਼ਰੂਰੀ ਜਾਣਕਾਰੀ ਅਤੇ ਪਰਹੇਜ਼ ਹੀ ਇਸ ਬਿਮਾਰੀ ਦਾ ਇਲਾਜ ਹੈ, ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਸੂਈਆਂ ਸਰਿੰਜਾਂ, ਦੂਸ਼ਿਤ ਖ਼ੂਨ, ਅਣਸੁਰੱਖਿਅਤ ਜਿਨਸੀ ਸਬੰਧ, ਮਾਂ ਤੋਂ ਬੱਚੇ ਨੂੰ ਵੀ ਹੋ ਸਕਦੀ ਹੈ। ਅਜੋਕੇ ਸਮੇਂ ਵਿਚ ਨੱਕ ,ਕੰਨ ਬਿਨਾਉਣ ਲਈ ਵਰਤੀਆਂ ਦੂਸ਼ਿਤ ਸੂਈਆਂ, ਟੈਟੂ ਖੁਦਵਾਉਣ ਸਮੇਂ ਵੀ ਇਹ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸਿਹਤ ਵਿਭਾਗ ਵੱਲੋਂ ਨੁੱਕੜ ਨਾਟਕ, ਮਾਈਕਿੰਗ, ਪ੍ਰਦਰਸ਼ਨੀ, ਪੋਸਟਰ ,ਪੈਂਫਲਿਟ, ਬੈਨਰਾਂ ਤੇ ਹੋਰ ਸੰਚਾਰ ਦੇ ਤਰੀਕਿਆਂ ਨਾਲ ਏਡਜ਼ ਦੀ ਬਿਮਾਰੀ ਰਾਹੀਂ ਲੋਕਾਂ ਨੂੰ ਸਮੇਂ ਸਮੇਂ 'ਤੇ ਜਾਗਰੂਕ ਕੀਤਾ ਜਾਂਦਾ ਹੈ।
ਡਾ. ਸੂਦ ਨੇ ਕਿਹਾ ਕਿ ਇਸ ਬਿਮਾਰੀ ਦੇ ਖਾਤਮੇ ਦੇ ਮੰਤਵ ਤਹਿਤ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਭਰ ਵਿੱਚ ਇਸ ਦਿਵਸ ਨੂੰ ਮਨਾਉਣ ਦੀ ਪ੍ਰਥਾ ਸੰਯੁਕਤ ਰਾਸ਼ਟਰ ਵਲੋਂ 1987 ਤੋਂ ਸ਼ੁਰੂ ਕੀਤੀ ਗਈ। ਇਹ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਤੇ ਕਾਬੂ ਪਾਊਣਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇਕ ਵਾਇਰਸ ਰਾਹੀਂ ਫੈਲਦੀ ਹੈ, ਜਿਸ ਨੂੰ ਹਿਊਮਨ ਇਮਿਊਨ ਡੈਫੀਸ਼ੈਂਸੀ ਵਾਇਰਸ ਕਿਹਾ ਜਾਂਦਾ ਹੈ, ਇਹ ਸਾਡੇ ਸਰੀਰ ਵਿਚਲੀ ਰੋਗਾਂ ਵਿਰੁੱਧ ਲੜਨ ਵਾਲੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ, ਇਸ ਭਿਆਨਕ ਬੀਮਾਰੀ ਨੂੰ ਫੈਲਾਉਣ ਵਿੱਚ ਦੇਹ ਵਪਾਰ ਅਤੇ ਅਗਿਆਨਤਾ ਦਾ ਵੱਡਾ ਹੱਥ ਹੈ, ਇਹ ਬਿਮਾਰੀ ਤੂਤ ਦੀ ਲਗਰ ਵਾਂਗ ਵਧਦੀ ਜਾ ਰਹੀ ਹੈ, ਇਸ ਦਾ ਮੁੱਖ ਕਾਰਨ ਅਗਿਆਨਤਾ ਹੈ, ਇਸ ਕਰਕੇ ਅੱਜ ਮਾਨਵਤਾ ਬਹੁਤ ਸਾਰੀਆਂ ਗਲਤ ਫਹਿਮੀਆਂ ਵਿੱਚ ਫਸੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਕੁੱਝ ਤੱਥ ਇਸ ਤਰ੍ਹਾਂ ਦੇ ਵੀ ਹਨ ਜਿੰਨ੍ਹਾਂ ਰਾਹੀਂ ਇਹ ਬਿਮਾਰੀ ਨਹੀਂ ਫੈਲਦੀ, ਜਿਸ ਤਰ੍ਹਾਂ ਕਿ ਗਲੇ ਮਿਲਣ, ਥੁੱਕ, ਖੰਘ, ਅੱਥਰੂ ਰਾਹੀਂ, ਬਰਤਨਾ ਰਾਹੀਂ, ਕਪੜਿਆਂ ਰਾਹੀਂ, ਸਾਬਣ ਰਾਹੀਂ ਇਹ ਬਿਮਾਰੀ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਬਣਾਏ ਗਏ ਏ.ਆਰ.ਟੀ. ਸੈਂਟਰ ਵਿੱਚ ਐਚ.ਆਈ.ਵੀ. ਟੈਸਟ ਕਰਨ ਉਪਰੰਤ ਮਰੀਜ਼ਾਂ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਦਾ ਲੋੜ ਅਨੁਸਾਰ ਸਮੇਂ ਸਮੇਂ 'ਤੇ ਇਲਾਜ਼ ਕੀਤਾ ਜਾਂਦਾ ਹੈ,
ਪ੍ਰਿੰਸੀਪਲ ਡਾ. ਹਰਦੀਪ ਸਿੰਘ, ਡਾ. ਨਿਸ਼ੀ ਸੂਦ ਅਤੇ ਸਮੂਹ ਪ੍ਰੋਫੈੱਸਰ ਸਹਿਬਾਨ ਦੀ ਹਾਜ਼ਰੀ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੇਤੂ ਪਹਿਲੇ ਚਾਰ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇ ਕੁਮਾਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਮੰਡੇਲਾ ਦਾ ਕਹਿਣਾ ਹੈ ਕਿ ਇਹ ਭਾਵੇਂ ਮਾਨਵਤਾ ਦੇ ਖ਼ਿਲਾਫ਼ ਇਕ ਯੁੱਧ ਹੈ, ਪਰ ਪੂਰੀ ਜਾਣਕਾਰੀ ਸਿੱਖਿਆ ਅਤੇ ਸੰਚਾਰ ਵਸੀਲਿਆਂ ਰਾਹੀਂ ਕਾਫ਼ੀ ਹੱਦ ਤਕ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਭਾਰਤ ਵਿੱਚ ਏਡਜ਼ ਦਾ ਪਹਿਲਾ ਕੇਸ ਸੰਨ 1986 ਵਿੱਚ ਪਤਾ ਲੱਗਾ ਸੀ। ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਨੁੱਕੜ ਨਾਟਕਾਂ, ਮੀਟਿੰਗਾਂ, ਗਰੁੱਪ ਮੀਟਿੰਗਾਂ, ਸੈਮੀਨਾਰ ਅਤੇ ਹੋਰ ਸੰਚਾਰ ਦੇ ਸਾਧਨਾ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਦੇ ਕਾਬੂ ਪਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਪ੍ਰੋਫੈੱਸਰ ਬਲਜੀਤ ਸਿੰਘ, ਡਾ. ਜਸਕਰਨ ਸਿੰਘ, ਮੈਡਮ ਅਜਮੀਰ, ਡਾ਼ ਉਮੇਸ਼ ਭਾਰਦਵਾਜ, ਪ੍ਰੋਫੈੱਸਰ ਅਵਿਨਾਸ਼ ਕੁਮਾਰ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Tags:
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...