ਸਿੱਖਿਆ ਕ੍ਰਾਂਤੀ ਤਹਿਤ ਸਕੂਲ ਬਣ ਰਹੇ ਵਿਸ਼ਵ ਪੱਧਰੀ - ਨਵਜੋਤ ਕੌਰ ਹੁੰਦਲ

ਸਿੱਖਿਆ ਕ੍ਰਾਂਤੀ ਤਹਿਤ ਸਕੂਲ ਬਣ ਰਹੇ ਵਿਸ਼ਵ ਪੱਧਰੀ -  ਨਵਜੋਤ ਕੌਰ ਹੁੰਦਲ

ਤਰਨ ਤਾਰਨ 17 ਮਈ

 ਬਿਹਤਰੀਨ ਸਿੱਖਿਆ ਅਤੇ ਸਕੂਲਾਂ ਦੇ ਆਧੁਨੀਕਰਨ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਬਦਲ ਰਹੀ ਹੈ। ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਪੰਜਾਬ ਸਰਕਾਰ ਸਕੂਲਾਂ ਨੂੰ ਵਿਸ਼ਾ ਪੱਧਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਇਸ ਮੰਤਵ ਲਈ ਸਕੂਲਾਂ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਹਰੇਕ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਸੁਪਤਨੀ ਡਾ. ਕਸ਼ਮੀਰ ਸਿੰਘ ਸੋਹਲ ਨੇ ਸਰਕਾਰੀ ਐਲੀਮੈਂਟਰੀ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਬਹਿਲਾਸਰਕਾਰੀ ਮਿਡਲ ਸਕੂਲ ਬਹਿਲਾਸਰਕਾਰੀ ਐਲੀਮੈਂਟਰੀ ਸਕੂਲ ਰਟੌਲ ਅਤੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਰਟਾਲ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕਹੇ। ਸ਼੍ਰੀਮਤੀ ਨਵਜੋਤ ਕੌਰ ਹੁੰਦਲ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦੇਸ਼ਾਂ ਤੋਂ ਟ੍ਰੇਨਿੰਗ ਲੈਣ ਉਪਰੰਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਬਣਾਉਣ ਲਈ ਆਪਣਾ ਅਣਥੱਕ ਯਤਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਗਰਾਂਟਾਂ ਨਾਲ ਜਿੱਥੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਿਲ ਕਰਨਗੇਉੱਥੇ ਸਕੂਲ ਵਿੱਚ ਬੁਨਿਆਦੀ ਢਾਂਚੇ ਦਾ ਮੁਕੰਮਲ ਵਿਕਾਸ ਵੀ ਹੋਵੇਗਾ। ਉਹਨਾਂ ਕਿਹਾ ਕੀ ਭਵਿੱਖ ਵਿੱਚ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ ਅਤੇ ਵਿਦਿਆਰਥੀ ਵਿਸ਼ਵ ਪੱਧਰੀ ਮਾਹੌਲ ਵਿੱਚ ਬੈਠ ਕੇ ਬਿਹਤਰੀਨ ਸਿੱਖਿਆ ਹਾਸਲ ਕਰਨਗੇ।

ਇਸ ਮੌਕੇ ਹਲਕਾ ਕੋਆਰਡੀਨੇਟਰ ਸ੍ਰ ਗੁਰਵਿੰਦਰ ਸਿੰਘ  ਪਲਾਸੌਰਬਲਾਕ ਨੋਡਲ ਅਫਸਰ ਪ੍ਰਭਜੋਤ ਸਿੰਘ ਗੋਹਲਵੜਸਰਪੰਚ ਸ੍ਰ ਜਸ਼ਨਦੀਪ ਸਿੰਘਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰ ਨਛੱਤਰ ਸਿੰਘਕਮੇਟੀ ਮੈਂਬਰਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਇਹਨਾਂ ਸਕੂਲਾਂ ਦਾ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸੀ।

Tags:

Advertisement

Latest News

ਇੱਕ ਸਾਲ ਪੂਰਾ ਹੋਣ 'ਤੇ,ਮੁੱਖ ਮੰਤਰੀ ਰੇਖਾ ਗੁਪਤਾਨੇ ਦੱਸਿਆ ਕਿ ਕਿਵੇਂ 'ਮਿਸ਼ਨ ਮੋਡ' ਵਿੱਚ ਰਾਜਧਾਨੀ ਦੀ ਤਸਵੀਰ ਬਦਲ ਗਈ ਇੱਕ ਸਾਲ ਪੂਰਾ ਹੋਣ 'ਤੇ,ਮੁੱਖ ਮੰਤਰੀ ਰੇਖਾ ਗੁਪਤਾਨੇ ਦੱਸਿਆ ਕਿ ਕਿਵੇਂ 'ਮਿਸ਼ਨ ਮੋਡ' ਵਿੱਚ ਰਾਜਧਾਨੀ ਦੀ ਤਸਵੀਰ ਬਦਲ ਗਈ
New Delhi,10,March,2026,(Azad Soch News):-  ਇਹ ਇੱਕ ਅਹਿਮ ਪ੍ਰਾਪਤੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਦੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣਾ...
ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ 24 ਮਾਰਚ ਨੂੰ ਸਵੇਰੇ 11:00 ਵਜੇ ਹਰਿਆਣਾ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਵੇਗੀ
ਲੁਧਿਆਣਾ ਦੇ ਤਿੰਨ ਸਕੂਲਾਂ ਅਤੇ ਟ੍ਰੇਨਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਗਾਇਕ ਬਾਦਸ਼ਾਹ ਦੇ ਨਵੇਂ ਗੀਤ 'ਟਟਿਹਰੀ' ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਇੱਕ ਗੰਭੀਰ ਮੋੜ ਲੈ ਚੁੱਕਾ ਹੈ
ਪਾਕਿਸਤਾਨ ‘ਚ ਤੇਲ ਸੰਕਟ ਕਾਰਨ ਲੌਕਡਾਊਨ ਵਰਗੀ ਸਥਿਤੀ
Poco X8 Pro ਸੀਰੀਜ਼ ਜਲਦੀ ਹੀ ਲਾਂਚ ਹੋਵੇਗੀ, ਦੋ ਮਾਡਲ ਸ਼ਾਮਲ ਹੋ ਸਕਦੇ ਹਨ
ਮੱਛਰ ਭਜਾਉਣ ਵਾਲੀ ਅਗਰਬੱਤੀ ਵਰਤਣ ਵਾਲੇ ਹੋ ਜਾਣ ਸਾਵਧਾਨ!