ਕ੍ਰਿਕਟਰ ਹਰਭਜਨ ਨੇ ਆਪਣੀ ਪਤਨੀ-ਅਦਾਕਾਰਾ ਗੀਤਾ ਬਸਰਾ ਨਾਲ ਮਿਲ ਕੇ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ
Jalandhar, 29,APRIL,2025,(Azad Soch News):- ਹਿੰਦੀ ਤੋਂ ਬਾਅਦ ਅੱਜਕੱਲ੍ਹ ਪੰਜਾਬੀ ਸਿਨੇਮਾ ਖੇਤਰ 'ਚ ਵੀ ਬਤੌਰ ਅਦਾਕਾਰਾ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੀ ਹੈ ਅਦਾਕਾਰਾ ਗੀਤਾ ਬਸਰਾ (Actress Geeta Basra) ਜੋ ਬਤੌਰ ਨਿਰਮਾਤਰੀ ਇੱਕ ਹੋਰ ਨਵੇਂ ਫਿਲਮੀ ਸਫ਼ਰ ਵੱਲ ਵਧਣ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਅਪਣੇ ਪ੍ਰੋਡੋਕਸ਼ਨ ਹਾਊਸ (Production House) ਦੀ ਰਸਮੀ ਸਥਾਪਨਾ ਨੂੰ ਅੰਜ਼ਾਮ ਦਿੰਦਿਆਂ ਇਸ ਅਧੀਨ ਬਣਨ ਵਾਲੀ ਪਹਿਲੀ ਫਿਲਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ,ਗਲੈਮਰ ਅਤੇ ਸਿਨੇਮਾ ਦੀ ਦੁਨੀਆ ਦਾ ਪ੍ਰਭਾਵੀ ਹਿੱਸਾ ਰਹੀ ਹੈ ਇਹ ਖੂਬਸੂਰਤ ਅਦਾਕਾਰਾ, ਜਿੰਨ੍ਹਾਂ ਵੱਲੋਂ ਅਪਣੇ ਪਤੀ ਅਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ (Famous cricketer Harbhajan Singh) ਸਮੇਤ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ "ਪਰਪਲ ਰੋਜ਼ ਐਂਟਰਟੇਨਮੈਂਟ" ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਬੈਨਰ ਹੇਠ ਹੀ ਉਕਤ ਪਹਿਲੇ ਫਿਲਮ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਸੰਬੰਧਤ ਵਿਸਥਾਰਕ ਜਾਣਕਾਰੀ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਪਰ ਏਨਾਂ ਜ਼ਰੂਰ ਤੈਅ ਹੈ ਕਿ ਇਸ ਵਿੱਚ ਅਦਾਕਾਰਾ ਖੁਦ ਲੀਡਿੰਗ ਰੋਲ ਨਿਭਾਉਂਦੀ ਨਜ਼ਰ ਆਵੇਗੀ।


