ਜਾਨ ਸੀਨਾ ਨੇ ਡਬਲਯੂਡਬਲਯੂਈ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
USA,07 July,2024,(Azad Soch News):- ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਦੇ ਦਿੱਗਜ ਪਹਿਲਵਾਨ ਜਾਨ ਸੀਨਾ (John Cena) ਜਲਦ ਹੀ ਆਪਣੇ ਮਹਾਨ ਕਰੀਅਰ ਦਾ ਅੰਤ ਕਰਨ ਜਾ ਰਹੇ ਹਨ,ਜਾਨ ਸੀਨਾ ਨੇ ਡਬਲਯੂਡਬਲਯੂਈ ਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਪੋਸਟ ਕੀਤੀ ਵੀਡੀਓ ਵਿਚ ਇਨ-ਰਿੰਗ ਮੁਕਾਬਲੇ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ,ਉਹ 2025 ਵਿੱਚ WWE ਨੂੰ ਅਲਵਿਦਾ ਕਹਿ ਦੇਣਗੇ,ਜਾਨ ਸੀਨਾ ਕੈਨੇਡਾ ਦੇ ਟੋਰਾਂਟੋ (Toronto) ਵਿੱਚ 'ਡਬਲਯੂਡਬਲਯੂਈ ਮਨੀ ਇਨ ਦਾ ਬੈਂਕ' ('WWE Money in the Bank') ਸ਼ੋਅ ਵਿੱਚ ਵਾਪਸੀ ਕੀਤੀ,ਉਸ ਨੇ ਅਚਾਨਕ ਐਂਟਰੀ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ,ਇਸ ਤੋਂ ਬਾਅਦ ਉਸ ਨੇ ਕਿਹਾ, 'ਅੱਜ ਰਾਤ ਮੈਂ WWE ਤੋਂ ਸੰਨਿਆਸ ਲੈਣ ਦਾ ਅਧਿਕਾਰਕ ਐਲਾਨ ਕਰ ਰਿਹਾ ਹਾਂ,' ਜਾਨ ਸੀਨਾ ਦੇ ਇਸ ਐਲਾਨ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਦਿੱਤਾ ਹੈ,ਇਕ ਸੋਸ਼ਲ ਮੀਡੀਆ ਯੂਜ਼ਰ ਨੇ ਟਿੱਪਣੀ ਕੀਤੀ, 'ਵਿਲ ਯੂ ਮਿਸ ਚੈਂਪੀਅਨ,' ਇਕ ਹੋਰ ਫੈਨ ਨੇ ਲਿਖਿਆ- ਸੀਨਾ ਤੋਂ ਬਿਨਾਂ WWE ਦੇਖਣਾ ਮੁਸ਼ਕਲ ਹੋਵੇਗਾ।