ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 24 ਦੌੜਾਂ ਨਾਲ ਹਰਾ ਦਿੱਤਾ

ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 24 ਦੌੜਾਂ ਨਾਲ ਹਰਾ ਦਿੱਤਾ

New Mumbai,04 May,2024,(Azad Soch News):– 3 ਮਈ ਨੂੰ ਹੋਏ ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਮੁੰਬਈ ਇੰਡੀਅਨਜ਼ (Mumbai Indians) ਨੂੰ 24 ਦੌੜਾਂ ਨਾਲ ਹਰਾ ਦਿੱਤਾ,ਪਰ ਇਸ ਮੈਚ ਦੀ ਸਭ ਤੋਂ ਵੱਡੀ ਖਾਸੀਅਤ ਹਾਰਦਿਕ ਪੰਡਯਾ ਦੀ ਢਿੱਲੀ ਕਪਤਾਨੀ ਅਤੇ ਕੇਕੇਆਰ (KKR) ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀ,ਇਕ ਸਮੇਂ ਮੁੰਬਈ ਨੇ ਕੋਲਕਾਤਾ ਦੀ ਹਾਲਤ ਬਦਤਰ ਹੋ ਕਰ ਦਿੱਤੀ ਸੀ,ਪਰ,ਪੰਡਯਾ ਇੱਕ ਵਾਰ ਫਿਰ ਇਸ ਇੰਡੀਅਨ ਪ੍ਰੀਮੀਅਰ ਲੀਗ ਦੇ ਸਭ ਤੋਂ ਖਰਾਬ ਕਪਤਾਨ ਸਾਬਤ ਹੋਏ,ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.5 ਓਵਰਾਂ ‘ਚ 10 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ।

ਮੁੰਬਈ ਇੰਡੀਅਨਜ਼ ਦੀ ਟੀਮ 18.5 ਓਵਰਾਂ ਵਿੱਚ 145 ਦੌੜਾਂ ਬਣਾ ਕੇ ਆਲ ਆਊਟ ਹੋ ਗਈ,ਇਸ ਮੈਚ ਨੂੰ ਜਿੱਤ ਕੇ ਕੇਕੇਆਰ ਨੇ ਵਾਨਖੇੜੇ ਸਟੇਡੀਅਮ (Wankhede Stadium) ਵਿੱਚ 12 ਸਾਲਾਂ ਦਾ ਜਿੱਤ ਦਾ ਸੋਕਾ ਖਤਮ ਕਰ ਦਿੱਤਾ,ਕੇਕੇਆਰ ਨੇ ਵਾਨਖੇੜੇ ਸਟੇਡੀਅਮ ਵਿੱਚ 12 ਸਾਲਾਂ ਬਾਅਦ ਐਮਆਈ (MI) ਖ਼ਿਲਾਫ਼ ਜਿੱਤ ਦਰਜ ਕੀਤੀ ਹੈ,ਇਸ ਤੋਂ ਪਹਿਲਾਂ 2012 ਦੇ ਆਈਪੀਐਲ (IPL) ਵਿੱਚ ਕੇਕੇਆਰ ਨੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਖ਼ਿਲਾਫ਼ ਜਿੱਤ ਦਰਜ ਕੀਤੀ ਸੀ,ਫਿਰ ਇਸ ਨੇ ਮੇਜ਼ਬਾਨ ਟੀਮ ਨੂੰ 32 ਦੌੜਾਂ ਨਾਲ ਹਰਾਇਆ ਸੀ,ਆਈਪੀਐਲ (IPL) ਦੇ 10 ਮੈਚਾਂ ਵਿੱਚ ਕੋਲਕਾਤਾ ਦੀ ਇਹ ਸੱਤਵੀਂ ਜਿੱਤ ਸੀ,ਕੋਲਕਾਤਾ ਦੀ ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ,ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ (Mumbai Indians) ਦੀ 11 ਮੈਚਾਂ ‘ਚ ਇਹ ਅੱਠਵੀਂ ਹਾਰ ਸੀ,ਅਤੇ ਉਹ ਨੌਵੇਂ ਸਥਾਨ ‘ਤੇ ਹੈ,ਮੁੰਬਈ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।

 

Advertisement

Latest News