ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਫੀਫਾ ਵਿਸ਼ਵ ਕੱਪ 2026 ਦੌਰਾਨ ਇੱਕ ਬੇਹੱਕ ਹੀ ਵੱਡਾ ਇਤਿਹਾਸ ਰਚ ਦਿੱਤਾ ਹੈ
ਨਿਊਜ਼ੀਲੈਂਡ, 17, ਜੂਨ, 2026, (ਆਜ਼ਾਦ ਸੋਚ ਨਿਊਜ਼):- ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ (New Zealand Midfielder Sarpreet Singh) ਨੇ ਫੀਫਾ ਵਿਸ਼ਵ ਕੱਪ 2026 (FIFA World Cup 2026) ਦੌਰਾਨ ਇੱਕ ਬੇਹੱਕ ਹੀ ਵੱਡਾ ਇਤਿਹਾਸ ਰਚ ਦਿੱਤਾ ਹੈ। ਉਹ ਫੀਫਾ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਸ਼ੁਰੂਆਤੀ 11 (Starting XI) ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ।
ਆਕਲੈਂਡ ਵਿਚ ਪੰਜਾਬੀ ਮਾਪਿਆਂ ਦੇ ਘਰ ਜਨਮੇ 27 ਸਾਲ ਦੇ ਸਰਪ੍ਰੀਤ ਨੇ ਇਸ ਅਹਿਮ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੇ ਮੁੱਖ ਕੋਚ ਡੈਰੇਨ ਬੇਜ਼ਲੇ (Head Coach Darren Beazley) ਨੇ ਉਨ੍ਹਾਂ ਉਤੇ ਭਰੋਸਾ ਪ੍ਰਗਟਾਇਆ ਅਤੇ ਸਰਪ੍ਰੀਤ ਮੈਚ ਦੇ 90ਵੇਂ ਮਿੰਟ ਤਕ ਮੈਦਾਨ ਉਤੇ ਡਟੇ ਰਹੇ।
ਨੰਬਰ 10 ਦੀ ਜਰਸੀ ਪਹਿਨੇ ਮਿਡਫੀਲਡਰ ਸਰਪ੍ਰੀਤ ਸਿੰਘ (Midfielder Sarpreet Singh) ਨੇ ਇਰਾਨ ਦੇ ਗੋਲਪੋਸਟ ਉਤੇ ਤਿੰਨ ਵਾਰ ਹਮਲੇ ਕੀਤੇ, ਜਿਨ੍ਹਾਂ ’ਚੋਂ ਇਕ ਕੋਸ਼ਿਸ਼ ਕਾਫੀ ਖਤਰਨਾਕ ਸੀ। ਇਹ ਰੋਮਾਂਚਕ ਮੁਕਾਬਲਾ 2-2 ਦੀ ਬਰਾਬਰੀ ਉਤੇ ਖਤਮ ਹੋਇਆ। ਸਰਪ੍ਰੀਤ ਦੇ ਕਰੀਅਰ ਉਤੇ ਨਜ਼ਰ ਮਾਰੀਏ ਤਾਂ ਉਹ 2018 ਵਿਚ ਮੁੰਬਈ ਵਿਖੇ ਹੋਏ ਇੰਟਰਕੌਂਟੀਨੈਂਟਲ ਕੱਪ (Intercontinental Cup) ਵਿਚ ਵੀ ਖੇਡ ਚੁਕੇ ਹਨ,ਜਿੱਥੇ ਉਨ੍ਹਾਂ ਨੇ ਭਾਰਤ ਵਿਰੁਧ ਦੋ ਗੋਲ ਕਰਨ ਵਿਚ ਮਦਦ ਕੀਤੀ ਸੀ।
ਸਾਲ 2019 ’ਚ, ਉਹ ਜਰਮਨ ਲੀਗ ਵਿਚ ਬੇਅਰਨ ਮਿਊਨਿਖ ਲਈ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਵੀ ਬਣੇ ਸਨ। ਲੌਸ ਐਂਜਲਸ (Los Angeles) ਵਿਖੇ ਈਰਾਨ ਖ਼ਿਲਾਫ਼ ਖੇਡੇ ਗਏ ਗਰੁੱਪ ਜੀ (Group G) ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਮੁੱਖ ਕੋਚ ਨੇ ਸਰਪ੍ਰੀਤ ਸਿੰਘ ਨੂੰ ਸ਼ੁਰੂਆਤੀ ਟੀਮ ਵਿੱਚ ਮੌਕਾ ਦਿੱਤਾ। ਇਹ ਮੈਚ 2-2 ਦੀ ਬਰਾਬਰੀ 'ਤੇ ਖ਼ਤਮ ਹੋਇਆ।
ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਅਤੇ ਉਨ੍ਹਾਂ ਦੇ ਸਫ਼ਰ ਨਾਲ ਜੁੜੇ ਮੁੱਖ ਨੁਕਤੇ ਇਸ ਪ੍ਰਕਾਰ ਹਨ:
ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ
10 ਨੰਬਰ ਦੀ ਜਰਸੀ: 10 ਨੰਬਰ ਦੀ ਇਤਿਹਾਸਕ ਜਰਸੀ ਪਾ ਕੇ ਮੈਦਾਨ ਵਿੱਚ ਉਤਰੇ ਸਰਪ੍ਰੀਤ ਸਿੰਘ ਨੇ ਮੈਚ ਵਿੱਚ ਬਿਹਤਰੀਨ ਖੇਡ ਦਿਖਾਈ। ਉਨ੍ਹਾਂ ਨੇ ਵਿਰੋਧੀ ਟੀਮ (ਈਰਾਨ) ਦੇ ਗੋਲ 'ਤੇ ਤਿੰਨ ਸ਼ਾਨਦਾਰ ਸ਼ਾਟ ਲਗਾਏ।
90 ਮਿੰਟ ਤੱਕ ਖੇਡੇ: ਕੋਚ ਨੇ ਉਨ੍ਹਾਂ 'ਤੇ ਪੂਰਾ ਭਰੋਸਾ ਜਤਾਇਆ ਅਤੇ ਉਹ ਲਗਭਗ ਪੂਰਾ ਮੈਚ ਮੈਦਾਨ 'ਤੇ ਰਹੇ, ਜਿਸ ਤੋਂ ਬਾਅਦ 90ਵੇਂ ਮਿੰਟ ਵਿੱਚ ਉਨ੍ਹਾਂ ਦੀ ਜਗ੍ਹਾ ਦੂਜਾ ਖਿਡਾਰੀ ਮੈਦਾਨ ਵਿੱਚ ਆਇਆ। ਨਿਊਜ਼ੀਲੈਂਡ ਦੇ ਪਹਿਲੇ ਗੋਲ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ।
ਪੰਜਾਬ ਨਾਲ ਡੂੰਘਾ ਸਬੰਧ (Roots In Punjab)
ਸਰਪ੍ਰੀਤ ਸਿੰਘ ਦਾ ਜਨਮ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਹੋਇਆ ਸੀ, ਪਰ ਉਨ੍ਹਾਂ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।
ਉਨ੍ਹਾਂ ਦਾ ਪਰਿਵਾਰ ਆਕਲੈਂਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਸਰਪ੍ਰੀਤ ਹਮੇਸ਼ਾ ਆਪਣੀ ਇਸ ਇਤਿਹਾਸਕ ਸਫ਼ਲਤਾ ਦਾ ਸਿਹਰਾ ਆਪਣੀ ਮਾਂ ਸਰਬਜੀਤ ਨੂੰ ਦਿੰਦੇ ਹਨ, ਜਿਨ੍ਹਾਂ ਨੇ ਬਚਪਨ ਵਿੱਚ ਉਨ੍ਹਾਂ ਨੂੰ ਟ੍ਰੇਨਿੰਗ ਅਤੇ ਅਕੈਡਮੀਆਂ ਵਿੱਚ ਲੈ ਕੇ ਜਾਣ ਲਈ ਸਖ਼ਤ ਮਿਹਨਤ ਕੀਤੀ।
ਪਹਿਲਾਂ ਵੀ ਬਣਾ ਚੁੱਕੇ ਹਨ ਕਈ ਰਿਕਾਰਡ
ਬਾਇਰਨ ਮਿਊਨਿਖ (Bayern Munich) ਵਿੱਚ ਐਂਟਰੀ: ਸਾਲ 2019 ਵਿੱਚ ਉਨ੍ਹਾਂ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬਾਂ 'ਚੋਂ ਇੱਕ, ਜਰਮਨੀ ਦੇ ਬਾਇਰਨ ਮਿਊਨਿਖ ਨੇ ਉਨ੍ਹਾਂ ਨਾਲ ਕਰਾਰ ਕੀਤਾ ਸੀ।
ਬੁੰਡੈਸਲੀਗਾ (Bundesliga) ਰਿਕਾਰਡ: ਉਹ ਜਰਮਨੀ ਦੀ ਚੋਟੀ ਦੀ ਫੁੱਟਬਾਲ ਲੀਗ 'ਬੁੰਡੈਸਲੀਗਾ' ਵਿੱਚ ਖੇਡਣ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਵੀ ਬਣੇ ਸਨ। ਉਹ ਉਸ ਬਾਇਰਨ ਮਿਊਨਿਖ ਟੀਮ ਦਾ ਹਿੱਸਾ ਸਨ ਜਿਸ ਨੇ 2019-20 ਵਿੱਚ ਖ਼ਿਤਾਬ ਜਿੱਤਿਆ ਸੀ। ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਭਾਵੇਂ ਹਿੱਸਾ ਨਹੀਂ ਲੈ ਰਹੀ, ਪਰ ਸਰਪ੍ਰੀਤ ਸਿੰਘ ਵਰਗੇ ਖਿਡਾਰੀਆਂ ਵੱਲੋਂ ਗਲੋਬਲ ਸਟੇਜ 'ਤੇ ਰਚਿਆ ਜਾ ਰਿਹਾ ਇਤਿਹਾਸ ਪੂਰੇ ਭਾਰਤ ਅਤੇ ਖ਼ਾਸ ਕਰਕੇ ਪੰਜਾਬੀਆਂ ਲਈ ਬੇਹੱਕ ਮਾਣ ਵਾਲੀ ਗੱਲ ਹੈ।
