ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ
By Azad Soch
On
Bangalore,14,FEB,2025,(Azad Soch News):- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) (IPL) ਦੇ ਆਗਾਮੀ 2025 ਐਡੀਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) (RCB) ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕਪਤਾਨ ਨੇ ਫਾਫ ਡੂ ਪਲੇਸਿਸ (Faf Du Plessis) ਦੀ ਜਗ੍ਹਾ ਲਈ ਹੈ, ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬੈਂਗਲੁਰੂ 'ਚ ਇੱਕ ਵਿਸ਼ੇਸ਼ ਸਮਾਗਮ 'ਚ ਵੱਡਾ ਐਲਾਨ ਕਰਦੇ ਹੋਏ ਮੱਧਕ੍ਰਮ ਦੇ ਬੱਲੇਬਾਜ਼ ਰਜਤ ਪਾਟੀਦਾਰ ਨੂੰ ਆਰਸੀਬੀ (RCB) ਦਾ ਨਵਾਂ ਕਪਤਾਨ ਐਲਾਨ ਦਿੱਤਾ ਹੈ। ਉਹ IPL 2025 'ਚ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ।ਜਿਸ ਨੇ 2022 ਤੋਂ 2024 ਤੱਕ 3 ਸਾਲਾਂ ਲਈ ਆਰਸੀਬੀ (RCB) ਦੀ ਕਮਾਨ ਸੰਭਾਲੀ ਸੀ। 2021 ਵਿੱਚ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਤੋਂ ਬਾਅਦ ਡੂ ਫਾਫ ਡੂ ਪਲੇਸਿਸ (Faf Du Plessis) ਨੂੰ ਆਰਸੀਬੀ ਦਾ ਕਪਤਾਨ ਬਣਾਇਆ ਗਿਆ ਸੀ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


