ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
USA,30 June,2024,(Azad Soch News):- ਫਾਈਨਲ ਮੈਚ 'ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Star Batsman Virat Kohli) ਨੇ ਟੀਮ ਲਈ 76 ਦੌੜਾਂ ਦੀ ਅਹਿਮ ਪਾਰੀ ਖੇਡੀ ਅਤੇ ਉਸ ਨੂੰ ਇਸ ਪਾਰੀ ਲਈ 'ਪਲੇਅਰ ਆਫ ਦਿ ਮੈਚ' ('Player of The Match') ਚੁਣਿਆ ਗਿਆ,ਭਾਰਤ ਦੇ ਚੈਂਪੀਅਨ ਬਣਨ ਤੋਂ ਬਾਅਦ, ਵਿਰਾਟ ਕੋਹਲੀ ਨੇ ਵੀ T20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ,ਵਿਰਾਟ ਕੋਹਲੀ ਨੇ ਅੱਗੇ ਕਿਹਾ ਕਿ ਅਗਲੀ ਪੀੜ੍ਹੀ ਲਈ ਟੀ-20 ਖੇਡ ਨੂੰ ਅੱਗੇ ਲਿਜਾਣ ਦਾ ਸਮਾਂ ਆ ਗਿਆ ਹੈ,ਮੈਨੂੰ ਆਈਸੀਸੀ ਖਿਤਾਬ ਜਿੱਤਣ ਦਾ ਲੰਬਾ ਇੰਤਜ਼ਾਰ ਹੈ,ਜੇਕਰ ਰੋਹਿਤ ਸ਼ਰਮਾ 'ਤੇ ਨਜ਼ਰ ਮਾਰੀਏ ਤਾਂ 9 ਟੀ-20 ਵਿਸ਼ਵ ਕੱਪ ਖੇਡੇ ਹਨ ਅਤੇ ਮੇਰੇ ਲਈ ਇਹ ਛੇਵਾਂ ਟੀ-20 ਵਿਸ਼ਵ ਕੱਪ ਸੀ ਅਤੇ ਉਹ ਇਸ ਜਿੱਤ ਦਾ ਹੱਕਦਾਰ ਸਨ,ਭਾਰਤ ਦੇ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ,ਵਿਰਾਟ ਕੋਹਲੀ ਨੇ ਕਿਹਾ ਕਿ ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ (T-20 World Cup) ਸੀ ਅਤੇ ਅਜਿਹਾ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ,ਇਸ ਤੋਂ ਬਾਅਦ ਉਸ ਨੇ ਕਿਹਾ ਕਿ ਭਾਰਤ ਲਈ ਵੀ ਇਹ ਮੇਰਾ ਆਖਰੀ ਟੀ-20 ਮੈਚ ਸੀ।