ਅਮਰੀਕਾ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਭੂਚਾਲ ਦੀ ਤੀਬਰਤਾ 7.0 ਮਾਪੀ ਗਈ
By Azad Soch
On
America,06,DEC 2024,(Azad Soch News):- ਅਮਰੀਕਾ ਵਿੱਚ ਵੀਰਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ,ਭੂਚਾਲ (Earthquake) ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ,ਲੋਕ ਕਾਹਲੀ ਨਾਲ ਘਰਾਂ ਤੋਂ ਬਾਹਰ ਆ ਗਏ,ਇਸ ਦੇ ਨਾਲ ਹੀ ਜ਼ਿਆਦਾ ਤੀਬਰਤਾ ਨੂੰ ਦੇਖਦੇ ਹੋਏ ਪਹਿਲਾਂ ਸੁਨਾਮੀ (Sunami) ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਗਿਆ,ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਪੱਛਮੀ ਤੱਟ 'ਤੇ 53 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ,ਅਮਰੀਕਾ ਦੇ ਭੂ-ਵਿਗਿਆਨ (Geology)ਸਰਵੇਖਣ ਮੁਤਾਬਕ ਇਹ ਭੂਚਾਲ ਸਵੇਰੇ ਕਰੀਬ 10:45 ਵਜੇ ਆਇਆ,ਭੂਚਾਲ ਦੇ ਇਹ ਝਟਕੇ ਇੱਥੋਂ 435 ਕਿਲੋਮੀਟਰ ਦੂਰ ਸੈਨ ਫਰਾਂਸਿਸਕੋ (San Francisco) ਤੱਕ ਮਹਿਸੂਸ ਕੀਤੇ ਗਏ,ਦੂਰ ਹੈ,ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Latest News
'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ
23 Jan 2025 11:51:33
New Delhi, 23 JAN,2025,(Azad Soch News):- ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ (Rajya Sabha member of AAP Sanjay Singh)...