ਥਾਈਲੈਂਡ ਵਿੱਚ ਭਾਰੀ ਮੀਂਹ ਕਾਰਨ ਆਉਣ ਵਾਲੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ
ਜਿਸ ਵਿੱਚ ਹੁਣ ਤੱਕ ਘੱਟੋ-ਘੱਟ 145 ਲੋਕਾਂ ਦੀ ਮੌਤ ਹੋ ਚੁੱਕੀ ਹੈ
Thailand,28,NOV,2025,(Azad Soch News):- ਥਾਈਲੈਂਡ ਵਿੱਚ ਭਾਰੀ ਮੀਂਹ ਕਾਰਨ ਆਉਣ ਵਾਲੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਵਿੱਚ ਹੁਣ ਤੱਕ ਘੱਟੋ-ਘੱਟ 145 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹੜ੍ਹ ਨੇ ਦੱਖਣੀ ਥਾਈਲੈਂਡ (Southern Thailand) ਦੇ ਕਈ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਖ਼ਾਸ ਕਰਕੇ ਸੋਂਗਖਲਾ ਸੂਬੇ ਵਿੱਚ ਸਭ ਤੋਂ ਵਧ ਤਬਾਹੀ ਹੋਈ ਹੈ, ਜਿੱਥੇ 110 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ,ਇਸ ਹੜ੍ਹ ਤੋਂ ਦੱਖਣੀ ਥਾਈਲੈਂਡ (Southern Thailand) ਦੇ 12 ਸੂਬਿਆਂ ਵਿੱਚ 12 ਲੱਖ ਤੋਂ ਵੱਧ ਪਰਿਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ ਹਨ। ਜਿਵੇਂ-ਜਿਵੇਂ ਪਾਣੀ ਦਾ ਪੱਧਰ ਘਟ ਰਿਹਾ ਹੈ, ਤਲਾਸ਼ੀ ਅਤੇ ਬਚਾਅ ਕਾਰਜਾਂ ਵਿੱਚ ਕੁਝ ਸਫ਼ਲਤਾ ਮਿਲੀ ਹੈ, ਪਰ ਕਈ ਜਗ੍ਹਾਂ ਤੇ ਹੋਰ ਨੁਕਸਾਨ ਵੀ ਹੋ ਰਹੇ ਹਨ। ਸੜਕਾਂ, ਇਮਾਰਤਾਂ ਅਤੇ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ,ਹੜ੍ਹਾਂ ਕਾਰਨ ਹਜ਼ਾਰਾਂ ਲੋਕ ਫਸੇ ਰਹੇ ਅਤੇ ਆਵਾਜਾਈ ਰੁਕੀ ਰਹੀ। ਰਾਹਤ ਕਾਰਜ ਜਾਰੀ ਹਨ ਅਤੇ ਅਧਿਕਾਰੀ ਜਲਦ ਤੋਂ ਜਲਦ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਈ ਜਗ੍ਹਾ ਤੇ ਅਜੇ ਵੀ ਜਲ ਪੱਧਰ ਉਚਾ ਹੈ, ਪਰ ਬਹੁਤ ਸਾਰੇ ਖੇਤਰਾਂ ਵਿੱਚ ਹਾਲਾਤ ਸੁਧਰ ਰਹੇ ਹਨ.


