ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ
By Azad Soch
On
Britain,03,MARCH,2025,(Azad Soch News):- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ (President Vladimir Zelensky) ਨੇ ਸ਼ਨੀਵਾਰ (1 ਮਾਰਚ, 2025) ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ (Prime Minister Keir Starmer) ਨਾਲ ਮੁਲਾਕਾਤ ਕੀਤੀ,ਯੂਨਾਈਟਡ ਕਿੰਗਡਮ ਅਤੇ ਯੂਕਰੇਨ ਨੇ ਮਿਲਕੇ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ 2.26 ਬਿਲੀਅਨ ਪੌਂਡ (ਲਗਭਗ 2.84 ਬਿਲੀਅਨ ਡਾਲਰ) ਦਾ ਕਰਜ਼ਾ ਸਮਝੌਤਾ ਕੀਤਾ ਹੈ,ਜਿਸ ਦਾ ਵਰਤੋਂ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ,ਮੁਲਾਕਾਤ ਦੌਰਾਨ ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਯੂਕਰੇਨ ਲਈ ਆਪਣਾ ਸਮਰਥਨ ਦੁਬਾਰਾ ਦੁਹਰਾਇਆ ਅਤੇ ਕਿਹਾ ਕਿ ਬ੍ਰਿਟੇਨ ਹਮੇਸ਼ਾ ਯੂਕਰੇਨ ਦੇ ਨਾਲ ਖੜ੍ਹਾ ਰਹੇਗਾ,ਪ੍ਰਧਾਨ ਮੰਤਰੀ ਸਟਾਰਮਰ (Prime Minister Starmer) ਨੇ ਕਿਹਾ ਕਿ ਉਹ ਅਜਿਹਾ ਰਾਹ ਲੱਭਣਗੇ, ਜੋ ਰੂਸ ਦੇ ਗੈਰਕਾਨੂੰਨੀ ਯੁੱਧ ਨੂੰ ਖਤਮ ਕਰੇਗਾ ਅਤੇ ਯੂਕਰੇਨ ਦੇ ਭਵਿੱਖ ਲਈ ਠੋਸ ਸ਼ਾਂਤੀ ਨੂੰ ਯਕੀਨੀ ਬਣਾਵੇਗਾ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


