ਯੂਕ੍ਰੇਨ ’ਤੇ ਰੂਸੀ ਮਿਜ਼ਾਈਲ ਹਮਲੇ,117 ਜ਼ਖਮੀ ਹੋ ਗਏ
By Azad Soch
On
Ukraine,14,APRIL,2025,(Azad Soch News):- ਯੂਕਰੇਨ ਦੇ ਸੁਮੀ ਸ਼ਹਿਰ ’ਤੇ ਰੂਸੀ ਮਿਜ਼ਾਈਲ (Russian Missile) ਹਮਲਿਆਂ ’ਚ ਬੱਚਿਆਂ ਸਮੇਤ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 117 ਹੋਰ ਜ਼ਖਮੀ ਹੋ ਗਏ,ਹਮਲਾ ਐਤਵਾਰ ਨੂੰ ਦੋ ਬੈਲਿਸਟਿਕ ਮਿਜ਼ਾਈਲਾਂ (Ballistic Missiles) ਨਾਲ ਕੀਤਾ ਗਿਆ ਜਦੋਂ ਸਥਾਨਕ ਲੋਕ ‘ਪਾਮ ਸੰਡੇ’ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਸਨ। ਯੂਕਰੇਨ ਅਤੇ ਰੂਸ ਨੇ ਇਕ-ਦੂਜੇ ’ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਰੂਸ ਦੇ ਨਵੇਂ ਹਮਲੇ ਦੇ ਡਰ ਦੇ ਵਿਚਕਾਰ ਸ਼ਾਂਤੀ ਵਾਰਤਾ ਗੁੰਝਲਦਾਰ ਹੋ ਗਈ ਹੈ। ਵਿਸ਼ਵ ਵਿਆਪੀ ਨਿੰਦਾ ਦੇ ਵਿਚਕਾਰ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰਾਸ਼ਟਰਪਤੀ ਜ਼ੇਲੈਂਸਕੀ (President Zelenskyy) ਨੇ ਇਸ ਕਾਰਵਾਈ ਨੂੰ ਅਤਿਵਾਦ ਕਰਾਰ ਦਿਤਾ ਅਤੇ ਵਿਸ਼ਵ ਵਿਆਪੀ ਕਾਰਵਾਈ ਦੀ ਮੰਗ ਕੀਤੀ ਅਤੇ ਦੇਸ਼ਾਂ ਨੂੰ ਰੂਸ ਨਾਲ ਉਸੇ ਅਨੁਸਾਰ ਵਿਵਹਾਰ ਕਰਨ ਦੀ ਅਪੀਲ ਕੀਤੀ।
Tags:
Related Posts
Latest News
19 Apr 2025 20:43:57
Chandigarh, 19,APRIL,2025,(Azad Soch News):- ਸ਼ਹਿਰ ਦਾ ਮੌਸਮ ਫਿਰ ਬਦਲ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਲਈ ਪੀਲਾ ਅਲਰਟ...