ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ
By Azad Soch
On
Washington/New York,18,APRIL,2025,(Azad Soch News):- ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ (Vice President J.D. Vance) ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ,ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ 18 ਅਪ੍ਰੈਲ ਤੋਂ 24 ਅਪ੍ਰੈਲ ਤਕ ਇਟਲੀ ਅਤੇ ਉਸ ਤੋਂ ਬਾਅਦ ਭਾਰਤ ਦੀ ਯਾਤਰਾ ਕਰਨਗੇ,ਉਪ-ਰਾਸ਼ਟਰਪਤੀ ਦਫ਼ਤਰ (Vice President Office) ਨੇ ਇਕ ਬਿਆਨ ਵਿਚ ਕਿਹਾ ਕਿ ਉਪ ਰਾਸ਼ਟਰਪਤੀ ਦੋਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਸਾਂਝੀਆਂ ਆਰਥਕ ਅਤੇ ਭੂ-ਸਿਆਸੀ ਤਰਜੀਹਾਂ ’ਤੇ ਚਰਚਾ ਕਰਨਗੇ,ਭਾਰਤ ’ਚ ਉਪ ਰਾਸ਼ਟਰਪਤੀ ਅਗਲੇ ਹਫਤੇ ਦੇ ਸ਼ੁਰੂ ’ਚ ਨਵੀਂ ਦਿੱਲੀ, ਜੈਪੁਰ ਅਤੇ ਆਗਰਾ ਦਾ ਦੌਰਾ ਕਰਨਗੇ,ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਵੀ ਮੁਲਾਕਾਤ ਕਰਨਗੇ,ਉਪ ਰਾਸ਼ਟਰਪਤੀ ਅਤੇ ਦੂਜਾ ਪਰਵਾਰ ਸਭਿਆਚਾਰਕ ਸਥਾਨਾਂ ’ਤੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ।
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


