ਆਈਲੈਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਅਭਿਆਨ

ਆਈਲੈਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਅਭਿਆਨ

ਅੰਮ੍ਰਿਤਸਰ 27 ਅਪ੍ਰੈਲ 2024:---ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਜੰਡਿਆਲਾ ਹਲਕੇ ਵਿੱਚ ਪੈਂਦੇ ਕਈ ਆਈਲਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਹਨਾਂ ਸੈਮੀਨਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਜੰਡਿਆਲਾ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਇੰਦੂ ਮੰਗੋਤਰਾ ਨੇ ਕਿਹਾ ਕਿ ਇਹਨਾਂ ਸੈਮੀਨਾਰਾਂ ਦਾ ਮੁੱਖ ਟੀਚਾ ਨੌਜਵਾਨ ਵੋਟਰਾਂ ਨੂੰ ਵੋਟਾਂ ਵਿੱਚ ਭਾਗ ਲੈਣ ਕਈ ਪ੍ਰੇਰਿਤ ਕਰਨਾ ਹੈ।ਉਹਨਾਂ ਦੱਸਿਆ ਕਿ ਹੁਣ ਤੱਕ ਜੰਡਿਆਲਾ ਹਲਕੇ ਦੇ 8 ਆਈਲੈਟਸ ਸੈਂਟਰਾਂ ਵਿੱਚ ਅਜਿਹੇ ਵੋਟਰ ਜਾਗਰੂਕਤਾ ਮੈਮੀਨਾਰ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਆਈਲੈਟਸ ਸੈਂਟਰਾਂ ਨੂੰ ਕਵਰ ਕੀਤਾ ਜਾਵੇਗਾ।

ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਸਾਰੇ ਵੋਟਰ ਆਪਣੇ ਵੋਟ ਪਾਉਣ ਦੇ ਲੋਕਤਾਂਤਰਿਕ ਹੱਕ ਦੀ ਵਰਤੋਂ ਜ਼ਰੂਰ ਕਰਨ। ਇਸ ਮੌਕੇ ਮੁੱਖ ਬੁਲਾਰੇ ਅਤੇ ਅਧਿਆਪਕ ਮੁਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਵਲੋਂ ਨੌਜਵਾਨਾਂ ਨੂੰ ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ ਜਿਵੇਂ ਵੋਟਰ ਹੈਲਪਲਾਈਨ ਐਪ,ਸਕਸ਼ਮ ਐਪ,ਕੇ.ਵਾਈ.ਸੀ.ਐਪ ਅਤੇ ਸੀ ਵਿਜਿਲ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਚੋਣ ਕਮਿਸ਼ਨ ਵਲੋਂ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ,ਜਿਹਨਾਂ ਦੀ ਜਾਣਕਾਰੀ ਉਹਨਾਂ ਤੱਕ ਪੁੱਜਦਾ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਸਵੀਪ ਟੀਮ ਮੈਂਬਰ ਮੁਨੀਸ਼ ਕੁਮਾਰ,ਆਸ਼ੂ ਧਵਨ,ਪੰਕਜ ਕੁਮਾਰ ਅਤੇ ਸੰਦੀਪ ਸਿਆਲ ਵੀ ਹਾਜ਼ਰ ਸਨ।

Tags:

Advertisement

Latest News

ਲੋਕ ਸਭਾ ਚੋਣਾਂ-2024: ਪੰਜਾਬ ਵਿਚ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ ਲੋਕ ਸਭਾ ਚੋਣਾਂ-2024: ਪੰਜਾਬ ਵਿਚ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ
Chandigarh 9 May 2024,(Azad Soch News):- ਲੋਕ ਸਭਾ ਚੋਣਾਂ-2024 (Lok Sabha Elections-2024) ਲਈ ਨਾਮਜ਼ਦਗੀਆਂ (NOMINATIONS) ਭਰਨ ਦੇ ਤੀਸਰੇ ਦਿਨ ਪੰਜਾਬ...
ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 4,94,655 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ 11 ਮਈ ਨੂੰ
ਨਾਮਜ਼ਦਗੀਆਂ ਦੇ ਤੀਜੇ ਦਿਨ 2 ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਜ਼ਿਲ੍ਹਾ ਚੋਣ ਅਫ਼ਸਰ
ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ ਦੋ ਦਿਨਾਂ ਸਮਾਗਮ ਦੇ ਨਾਲ "ਵਿਸ਼ਵ ਥੈਲੇਸੀਮੀਆ ਦਿਵਸ 2024" ਮਨਾਇਆ