ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ

ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ

ਫਰੀਦਕੋਟ26 ਅਪ੍ਰੈਲ 2024

         

           ਚਰਨਜੀਤ ਸਿੰਘਸਹਾਇਕ ਮਾਰਕੀਟਿੰਗ ਅਫਸਰਫਰੀਦਕੋਟ ਨੇ ਸਹਿਯੋਗੀ ਟੀਮ ਮੈਂਬਰ ਡਾ.ਮਨਪ੍ਰੀਤ ਸਿੰਘ ਬਰਾੜਖੇਤੀ ਵਿਕਾਸ ਅਫਸਰ(ਮ) ਕੋਟਕਪੂਰਾਡਾ. ਕਰੁਣਾਡਾ.ਮਨਦੀਪ ਸਿੰਘਕ੍ਰਮਵਾਰ ਖੇਤੀ ਵਿਕਾਸ ਅਫਸਰ(ਮ) ਫਰੀਦਕੋਟਜੈਤੋਨੇ ਜਿਲ੍ਹਾ ਫਰੀਦਕੋਟ ਦੀ ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ ਚਲਾਈ। ਇਸ ਮੌਕੇ ਉਨ੍ਹਾਂ ਦੇ ਨਾਲ  ਸ.ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਅਤੇ ਸ਼੍ਰੀ ਯੁਗਵੀਰ ਸੈਕਟਰੀ ਮਾਰਕੀਟ ਕਮੇਟੀ ਕੋਟਕਪੂਰਾ ਮੌਜੂਦ ਸਨ।

          ਇਸ ਮੁਹਿੰਮ ਦੌਰਾਣ ਕੇਸ ਗਲਤ ਕੰਡੇ-ਵੱਟੇ ਅਤੇ ਤੋਲ ਦੇ ਕੇਸ ਫੜੇ ਗਏ।ਇਸ ਦੌਰਾਣ ਮੌਕੇ ਤੇ ਕੰਡਿਆਂ ਦੇ ਧੜੇ ਸੈਟ ਕਰਵਾਏ। ਕੰਡਿਆਂ ਨੂੰ ਬਾਉਂਡ ਕਰਵਾਇਆ ਗਿਆ ਤੇ ਨਵੇਂ ਕੰਡਿਆਂ ਨਾਲ ਤੋਲ ਦੁਬਾਰਾ ਸ਼ੁਰੂ ਕਰਵਾਏ ਗਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵਾਧੂ ਤੁਲੇ ਭਾਰ ਦੇ ਹਰਜਾਨੇ ਵਜੋਂ ਜੇ ਫਾਰਮ ਦੇ ਰੂਪ ਵਿੱਚ ਹਰਜਾਨੇ ਦੀ ਰਕਮ ਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਨੋਟ ਕਰਵਾਇਆ ਗਿਆ। ਥਾਂਵਾਂ ਤੇ ਪਹਿਲਾਂ ਤੋਲੀਆਂ ਬੋਰੀਆਂ ਨੂੰ ਪਲਟਾ ਕੇ ਨਵੇਂ ਸਿਰੇ ਤੋਂ ਤੋਲ ਸ਼ੁਰੂ ਕਰਵਾਏ ਗਏ।ਉਪਰੋਕਤ ਸਾਰੇ ਕੇਸਾਂ ਸਬੰਧੀ ਅਗਲੇਰੀ ਕਾਰਵਾਈ ਲਈ ਸਬੰਧਤ ਸੈਕਟਰੀ ਸਾਹਿਬਾਨ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਅਤੇ ਕੀਤੀ ਕਾਰਵਾਈ ਸਬੰਧੀ ਸਹਾਇਕ ਮਾਰਕੀਟਿੰਗ ਅਫਸਰਫਰੀਦਕੋਟ ਦੇ ਦਫਤਰ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਣ ਲਈ ਕਿਹਾ ਗਿਆ। ਬਾਕੀ ਥਾਵਾਂ 'ਤੇ ਚੈਕ ਕਰਨ 'ਤੇ ਗਲਤ ਤੋਲਾਂ ਅਤੇ ਕੰਡਿਆਂ ਅਤੇ ਵੱਟਿਆਂ ਸਬੰਧੀ ਕੋਈ ਵੀ ਉਣਤਾਈ ਨਹੀਂ ਪਾਈ ਗਈ।

          ਇਸ ਮੌਕੇ ਸ਼੍ਰੀ ਸਿਮਰਜੀਤ ਸਿੰਘਸ਼੍ਰੀ ਅਮਤੋਜ ਕੁਮਾਰਸ਼੍ਰੀ ਕੁਲਬੀਰ ਸਿੰਘ ਰਮਨ ਸਮੇਤ ਸਾਰਾ ਸਟਾਫ ਹਾਜਰ ਸਨ।1 (7)

Tags:

Advertisement

Latest News

ਸਾਲ 2024 ਦੌਰਾਨ ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ ਸਾਲ 2024 ਦੌਰਾਨ ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ
ਫਰੀਦਕੋਟ:10 ਮਈ 2024( )   ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਇੰਜੀਨੀਅਰ ਸ਼ਾਖਾ ਵਲੋਂ ਫ਼ਸਲੀ ਰਹਿੰਦ ਖੂਹੰਦ ਸਕੀਮ ਤਹਿਤ ਕਿਸਾਨਾਂ ਨੂੰ...
ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸਾਂਭਿਆ
ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
'ਵਾਰਿਸ ਪੰਜਾਬ ਦੇ' ਮੁਖੀ ਅਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ
अल्मोडा कोर्ट के आदेश के ख़िलाफ़ दिल्ली के मुख्य सचिव नरेश कुमार ने उत्तराखण्ड हाईकोर्ट में अपील की
ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਕਾਰਵਾਈ ਦੀ ਕੀਤੀ ਸ਼ਲਾਘਾ
ਅਮਰੀਕਾ ਦੇ ਸ਼ਿਕਾਗੋ ‘ਚ ਭਾਰਤੀ ਵਿਦਿਆਰਥੀ 2 ਮਈ ਤੋਂ ਲਾਪਤਾ