ਬੀਜੇਪੀ ਦੇ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਮੇਅਰ

ਬੀਜੇਪੀ ਦੇ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਮੇਅਰ

Chandigarh,30 JAN,2025,(Azad Soch News):- ਬੀਜੇਪੀ ਦੀ ਹਰਪ੍ਰੀਤ ਕੌਰ ਬਬਲਾ ਨੇ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੀ ਚੋਣ ਜਿੱਤ ਲਈ ਹੈ,ਭਾਜਪਾ ਦੇ ਹੱਕ ਵਿੱਚ 19 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਹੱਕ ਵਿੱਚ 17 ਵੋਟਾਂ ਪਈਆਂ,ਸਾਰੇ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਨੇ ਆਪਣੀ ਵੋਟ ਪਾਈ,ਇਸ ਚੋਣ ’ਚ ਹਰਪ੍ਰੀਤ ਕੌਰ ਬਬਲਾ ਦਾ ਸਾਹਮਣਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨਾਲ ਸੀ। ਪ੍ਰੇਮ ਲਤਾ ਭਾਰਤੀ ਹਵਾਈ ਸੈਨਾ (Indian Air Force) ਦੇ ਸੇਵਾਮੁਕਤ ਅਧਿਕਾਰੀ ਦੀ ਪਤਨੀ ਹਨ। ਉਹ ਇਸ ਵੇਲੇ ਇੱਕ ਸਰਕਾਰੀ ਸਕੂਲ ’ਚ ਅੰਗਰੇਜ਼ੀ ਦੀ ਅਧਿਆਪਕਾ ਵੱਜੋਂ ਸੇਵਾਵਾਂ ਨਿਭਾ ਰਹੇ ਹਨ।

Advertisement

Latest News