ਚੰਡੀਗੜ੍ਹ 'ਚ ਹੁਣ ਪਾਣੀ ਬਰਬਾਦ ਕਰਨ ਉੱਤੇ ਭਾਰੀ ਜੁਰਮਾਨਾ
By Azad Soch
On
Chandigarh,13 April,2024,(Azad Soch News):- ਚੰਡੀਗੜ੍ਹ 'ਚ ਹੁਣ ਪਾਣੀ ਬਰਬਾਦ ਕਰਨ ਉੱਤੇ ਭਾਰੀ ਜੁਰਮਾਨਾ (Penalty) ਲੱਗੇਗਾ,ਦੱਸ ਦਈਏ ਕਿ ਪਾਣੀ ਦੇ ਬਿੱਲ ਵਿੱਚ ਇਹ ਜ਼ੁਰਮਾਨਾ ਲਗ ਕੇ ਆਏਗਾ,ਮਿਲੀ ਜਾਣਕਾਰੀ ਦੇ ਅਨੁਸਾਰ 5512 ਰੁਪਏ ਦਾ ਜ਼ੁਰਮਾਨਾ ਹੋਏਗਾ,ਚੰਡੀਗੜ੍ਹ ਨਿਗਮ (Chandigarh Corporation) ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ,ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ 18 ਟੀਮਾਂ ਦਾ ਗਠਨ ਕੀਤਾ ਹੈ,ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਜੋ ਵੀ ਇਸ ਦੌਰਾਨ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ,ਕਾਰਾ ਧੋਣ ਤੇ,ਘਰ ਦੇ ਬਗੀਚੇ ਵਿੱਚ ਪਾਣੀ ਛੱਡਣ ਤੇ, ਵਾਟਰ ਮੀਟਰ ਲੀਕ ਹੋਣ ਤੇ, ਕੂਲਰ ਓਵਰ ਫਲੋ ਹੋਣ ਉੱਤੇ,ਟੁੱਟੀ ਖੁੱਲੀ ਛੱਡਣ ਤੇ ਵੇਹੜਾ ਧੋਣ ਉੱਤ ਵੀ ਭਾਰੀ ਜੁਰਮਾਨਾ ਲੱਗੇਗਾ,ਇਹ ਆਰਡਰ 15 ਅਪ੍ਰੈਲ ਤੋਂ 30 ਜੂਨ ਤੱਕ ਲਾਗੂ ਹੋਣਗੇ।
Latest News
15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...