ਚੰਡੀਗੜ੍ਹ ਦੇ ਸਕੂਲਾਂ 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ
ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ
Chandigarh,18 JAN,2025,(Azad Soch News):- ਚੰਡੀਗੜ੍ਹ ਦੇ ਸਕੂਲਾਂ 'ਚ ਠੰਡ ਕਾਰਨ ਪਹਿਲਾਂ ਤੋਂ ਬਦਲੇ ਗਏ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ,ਨਵੇਂ ਹੁਕਮਾਂ 'ਚ 20 ਤੋਂ 25 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਵਾਧੇ ਸਬੰਧੀ ਨੋਟੀਫਿਕੇਸ਼ਨ (Notification) ਜਾਰੀ ਕੀਤੀ ਗਈ ਹੈ,ਪਹਿਲਾਂ 18 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ,ਨਵੇਂ ਹੁਕਮਾਂ ਮੁਤਾਬਕ ਸਿੰਗਲ ਸ਼ਿਫਟ ਵਾਲੇ ਸਕੂਲਾਂ 9.30 ਵਜੇ ਲੱਗਣਗੇ ਅਤੇ 2.30 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ,ਡਬਲ ਸ਼ਿਫਟ Double Shift) ਵਾਲੇ ਸਕੂਲ 9.30 ਵਜੇ ਲੱਗਣਗੇ ਅਤੇ 1 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਗਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ,ਇਸੇ ਤਰ੍ਹਾਂ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਦੁਪਹਿਰ 12.30 ਵਜੇ ਸਕੂਲ ਖੁੱਲ੍ਹਣਗੇ ਅਤੇ 3.30 ਵਜੇ ਛੁੱਟੀ ਹੋਵੇਗੀ, ਮਤਲਬ ਕਿ ਛੋਟੇ ਬੱਚਿਆਂ ਨੂੰ ਸਿਰਫ 3 ਘੰਟਿਆਂ ਲਈ ਸਕੂਲ ਆਉਣਾ ਪਵੇਗਾ ਸਟਾਫ਼ ਨੂੰ ਸਵੇਰੇ 10 ਵਜੇ ਸਕੂਲ ਆਉਣਾ ਪਵੇਗਾ ਅਤੇ ਬਾਅਦ ਦੁਪਹਿਰ 4 ਵਜੇ ਛੁੱਟੀ ਹੋਵੇਗੀ।