ਅੱਜ ਚੰਡੀਗੜ੍ਹ 'ਚ 10 ਮਿੰਟ ਲਈ ਰਹੇਗਾ ਬਲੈਕ ਆਊਟ
ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਅਤੇ ਹੋਰ ਅਧਿਕਾਰੀਆਂ ਨੇ ਫੈਸਲਾ ਕੀਤਾ
By Azad Soch
On
Chandigarh,07,MAY,2025,(Azad Soch News):- ਪਹਿਲਗਾਮ ਵਿੱਚ 26 ਹਿੰਦੂ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ‘ਤੇ ਹੈ, ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੀ ਸਥਿਤੀ ਹੈ,ਭਾਰਤ ਸਰਕਾਰ (Indian Government) ਨੇ ਰਾਜਾਂ ਨੂੰ ਜੰਗੀ ਸਥਿਤੀ ਲਈ ਮੌਕ ਡ੍ਰਿਲ (Mock Drill) ਕਰਨ ਦੇ ਆਦੇਸ਼ ਦਿੱਤੇ ਹਨ। ਇਸ ਨਾਲ ਜੰਗ ਦਾ ਖ਼ਤਰਾ ਹੋਰ ਵੀ ਵਧ ਗਿਆ ਹੈ,ਇਸੀ ਵਿਚਾਲੇ ਚੰਡੀਗੜ੍ਹ ‘ਚ 10 ਮਿੰਟ ਲਈ ਬਲੈਕ ਆਊਟ (Black Out) ਰਹੇਗਾ,ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਮੰਗਲਵਾਰ ਸ਼ਾਮ 4 ਵਜੇ ਇੱਕ ਮੀਟਿੰਗ ਕੀਤੀ ਗਈ,ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ,ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਅਤੇ ਹੋਰ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਮੌਕ ਡ੍ਰਿਲ (Mock Drill) ਕੀਤੀ ਜਾਵੇਗੀ,7:30 ਤੋਂ 7:40 ਤੱਕ ਸਾਈਰਨ ਵੱਜੇਗਾ,ਲੋਕ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਤੇ ਮੌਕ ਡ੍ਰਿਲ (Mock Drill) ਚ ਸਹਿਯੋਗ ਕਰਨ।
Latest News
14 Nov 2025 06:03:20
ਸੋਰਠਿ ਮਹਲਾ ੯
॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ...

