PGI Chandigarh ਦੇ ਇਤਿਹਾਸ ਵਿੱਚ ਪਹਿਲੀ ਵਾਰ,7 ਫੁੱਟ 7 ਇੰਚ ਲੰਬੇ ਵਿਅਕਤੀ ਦੀ ਸਰਜਰੀ ਹੋਈ
Chandigarh,27,MAY,2025,(Azad Soch News):- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਦੇ ਨਿਊਰੋਸਰਜਰੀ ਵਿਭਾਗ ਨੇ ‘ਐਕਰੋਮੇਗਲੀ’ ਤੋਂ ਪੀੜਤ ਇੱਕ ਮਰੀਜ਼ ਦਾ ਇਲਾਜ ਕੀਤਾ ਹੈ ਜਿਸਦੀ ਉਚਾਈ ਗ੍ਰੋਥ ਹਾਰਮੋਨ ਦੇ ਬੇਕਾਬੂ ਪੱਧਰ ਕਾਰਨ 7 ਫੁੱਟ 7 ਇੰਚ ਤੱਕ ਵਧ ਗਈ ਹੈ,ਸੰਸਥਾ ਨੇ ਇਹ ਜਾਣਕਾਰੀ ਦਿੱਤੀ,ਐਕਰੋਮੇਗੋਲੀ (Acromegaly) ਇਕ ਦੁਰਲੱਭ ਡਾਕਟਰੀ ਸਥਿਤੀ ਹੁੰਦੀ ਹੈ ਜੋ ਸਰੀਰ ਵਿੱਚ ਗ੍ਰੋਥ ਹਾਰਮੋਨ (78) ਦਾ ਪੱਧਰ ਬਹੁਤ ਜ਼ਿਆਦਾ ਵਧਣ ਕਾਰਨ ਪੈਦਾ ਹੁੰਦੀ ਹੈ,ਇਸ ਨਾਲ ਕੁਝ ਹੱਡੀਆਂ, ਅੰਗ ਅਤੇ ਹੋਰ ਟਿਸ਼ੂ ਵੱਡੇ ਹੋ ਜਾਂਦੇ ਹਨ,ਮਰੀਜ਼ ਜੰਮੂ-ਕਸ਼ਮੀਰ ਪੁਲਿਸ (Jammu And Kashmir Police) ਵਿੱਚ ਹੈੱਡ ਕਾਂਸਟੇਬਲ (Head Constable) ਹੈ,ਅਤੇ ਹੁਣ ਤੱਕ ਹਸਪਤਾਲ (Hospital) ਆਉਣ ਵਾਲਾ ਸਭ ਤੋਂ ਲੰਬਾ ਮਰੀਜ਼ ਹੈ,ਇਸ ਸੰਸਥਾ ਨੇ ਐਕਰੋਮੇਗਲੀ (Acromegaly) ਦੇ 100 ਤੋਂ ਵੱਧ ਮਾਮਲਿਆਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਹੈ,ਇਹ ਇੱਕ ਦੁਰਲੱਭ ਪ੍ਰਾਪਤੀ ਹੈ,ਇਸ ਹਾਰਮੋਨਲ ਵਿਕਾਰ ਦਾ ਇਲਾਜ ‘ਐਂਡੋਸਕੋਪਿਕ ਟਰਾਂਸਨੇਸਲ’ (Endoscopic Transnasal) ਵਿਧੀ ਨਾਲ ਕੀਤਾ ਗਿਆ,ਜਿਸ ਵਿੱਚ ਸਿਰ ’ਤੇ ਚੀਰਾ ਲਗਾਉਣ ਦੀ ਲੋੜ ਨਹੀਂ ਹੁੰਦੀ।


