ਸਰਕਾਰੀ ਕਾਲਜ ਰੋਪੜ ਦੇ 21 ਵਲੰਟੀਅਰਾਂ ਨੇ ਹਾਈਕਿੰਗ–ਟਰੈਕਿੰਗ ਕੈਂਪ 'ਚ ਭਾਗ ਲਿਆ
By Azad Soch
On
ਰੂਪਨਗਰ, 14 ਫਰਵਰੀ: ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰੈੱਡ ਰਿਬਨ ਕਲੱਬ ਸਰਕਾਰੀ ਕਾਲਜ ਰੋਪੜ ਦੇ 21 ਵਲੰਟੀਅਰਾਂ ਨੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਪੰਜ ਰੋਜ਼ਾ ਹਾਈਕਿੰਗ–ਟਰੈਕਿੰਗ ਕੈਂਪ ਵਿੱਚ ਭਾਗ ਲਿਆ। ਇਹ ਕੈਂਪ ਪਾਲਨਪੁਰ (ਮੋਹਾਲੀ) ਵਿਖੇ ਕੁੜੀਆਂ ਅਤੇ ਮਿਰਜ਼ਾਪੁਰ (ਮੋਹਾਲੀ) ਵਿਖੇ ਮੁੰਡਿਆਂ ਲਈ ਆਯੋਜਿਤ ਕੀਤਾ ਗਿਆ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਵਲੰਟੀਅਰਾਂ ਵਿੱਚ ਨੇਤ੍ਰਿਤਵ, ਸਹਿਯੋਗ, ਸਹਿਨਸ਼ੀਲਤਾ ਅਤੇ ਟੀਮ ਵਰਕ ਵਰਗੇ ਗੁਣਾਂ ਦਾ ਵਿਕਾਸ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।
ਰੈਡ ਰਿਬਨ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰੀਰਕ ਗਤੀਵਿਧਿਆਂ, ਸ਼ਿਵਾਲਿਕ ਖੇਤਰ ਵਿੱਚ ਟਰੈਕਿੰਗ, ਸਿਸਵਾਂ ਡੈਮ ਦੇ ਦੌਰਾ ਅਤੇ ਗਰੁੱਪ ਗੇਮਾਂ ਕਰਵਾਈਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੋਇਆ।
ਇਸ ਮੌਕੇ ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ, ਸਕੱਤਰ ਐਚ. ਈ. ਆਈ. ਐਸ ਪ੍ਰੋ. ਸ਼ਮਿੰਦਰ ਕੌਰ, ਡਾ. ਕੀਰਤੀ ਭਾਗੀਰਥ ਪ੍ਰੋ.ਗੁਰਪ੍ਰੀਤ ਕੌਰ ਅਤੇ ਪ੍ਰੋ. ਜਗਜੀਤ ਸਿੰਘ ਹਾਜ਼ਰ ਸਨ l
Related Posts
Latest News
14 Feb 2026 21:35:58
ਚੰਡੀਗੜ੍ਹ 14 ਫਰਵਰੀ 2026
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀ 'ਯੁੱਧ

_260129_224019.jpg)