ਮਲੋਟ ਖੇਤਰ ਨੂੰ ਮਿਲੀ ਵਿਕਾਸ ਦੀ ਰਫ਼ਤਾਰ — ਡਾ. ਬਲਜੀਤ ਕੌਰ ਨੇ ਲਾਇਬ੍ਰੇਰੀ, ਸੜਕਾਂ ਤੇ ਬੈਂਕ ਸ਼ਾਖਾ ਦਾ ਕੀਤਾ ਉਦਘਾਟਨ

ਮਲੋਟ ਖੇਤਰ ਨੂੰ ਮਿਲੀ ਵਿਕਾਸ ਦੀ ਰਫ਼ਤਾਰ — ਡਾ. ਬਲਜੀਤ ਕੌਰ ਨੇ ਲਾਇਬ੍ਰੇਰੀ, ਸੜਕਾਂ ਤੇ ਬੈਂਕ ਸ਼ਾਖਾ ਦਾ ਕੀਤਾ ਉਦਘਾਟਨ

ਮਲੋਟਸ੍ਰੀ ਮੁਕਤਸਰ ਸਾਹਿਬ, 14 ਫਰਵਰੀ

 

ਮਲੋਟ ਹਲਕੇ ਵਿੱਚ ਅੱਜ ਵਿਕਾਸ ਦੀ ਇੱਕ ਨਵੀਂ ਸਵੇਰ ਦਾ ਅਰੰਭ ਹੋਇਆਜਦੋਂ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਿੱਖਿਆਸੜਕ ਸੁਵਿਧਾਵਾਂਵਿੱਤੀ ਸੇਵਾਵਾਂ ਅਤੇ ਖੇਡਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।

 

ਇਸ ਮੌਕੇ ਬੋਲਦਿਆਂ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਉਪਰਾਲੇ ਨਾ ਸਿਰਫ਼ ਖੇਤਰ ਦੀ ਭੌਤਿਕ ਤਰੱਕੀ ਨੂੰ ਮਜ਼ਬੂਤ ਕਰਦੇ ਹਨਸਗੋਂ ਸਮਾਜਿਕ ਅਤੇ ਆਰਥਿਕ ਪੱਖੋਂ ਵੀ ਨਵੀਂ ਦਿਸ਼ਾ ਦਿੰਦੇ ਹਨ।

 

ਪਿੰਡ ਫਕਰਸਰ ਵਿੱਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦੀ ਜੋਤ ਹਨਜੋ ਨੌਜਵਾਨ ਮਨਾਂ ਵਿੱਚ ਸੂਝਬੂਝ ਅਤੇ ਸੁਪਨਿਆਂ ਦੀ ਚਮਕ ਜਗਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਨੂੰ ਸਮਰੱਥ ਬਨਾਉਣ ਲਈ ਦ੍ਰਿੜ ਸੰਕਲਪ ਹੈ। ਇਸ ਮੌਕੇ ਪਿੰਡ ਵਿੱਚ ਨਵੀਂਆਂ ਤਿਆਰ ਹੋਈਆਂ ਸੜਕਾਂ ਦਾ ਵੀ ਉਦਘਾਟਨ ਕੀਤਾ ਗਿਆਜਿਸ ਨਾਲ ਆਵਾਜਾਈ ਦੀਆਂ ਸਹੂਲਤਾਂ ਸੁਧਰਣਗੀਆਂ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸੁਗਮਤਾ ਆਵੇਗੀ।

 

ਮਲੋਟ ਸ਼ਹਿਰ ਵਿੱਚ ਦਾਨੇਵਾਲਾ ਚੌਂਕ ਤੋਂ ਛਾਪਿਆਂਵਾਲੀ ਰੋਡਸ੍ਰੀ਼ ਗੁਰੂ ਨਾਨਕ ਦੇਵ ਜੀ ਚੌਂਕ ਤੋਂ ਅਬੋਹਰ ਰੋਡ ਅਤੇ ਮਲੋਟ ਤੋਂ ਪੰਨੀਵਾਲਾ ਰੋਡ ਵਰਗੀਆਂ ਅਹਿਮ ਸੜਕਾਂ ਦੇ ਉਦਘਾਟਨ ਮੌਕੇ ਉਨ੍ਹਾਂ ਦੱਸਿਆ ਕਿ ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਇਹ ਸੜਕਾਂ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਨਾਲਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਗਤੀਸ਼ੀਲ ਕਰਨਗੀਆਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਮਲੋਟ ਖੇਤਰ ਦੀਆਂ ਬਾਕੀ ਸੜਕਾਂ ਦੇ ਨਿਰਮਾਣ ਲਈ ਭੇਜੇ ਗਏ ਅਨੁਮਾਨਾਂ ਉੱਤੇ ਤਰਤੀਬਵਾਰ ਕਾਰਵਾਈ ਕਰਦਿਆਂ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੀਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਸੜਕ ਦੇ ਨਿਰਮਾਣ ਕਾਰਜ ਨੂੰ ਵੀ ਤੁਰੰਤ ਆਰੰਭ ਕਰਨ ਦੀ ਪ੍ਰਕਿਰਿਆ ਜਾਰੀ ਹੈ।

 

ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਮਾਜਿਕ ਜਾਗਰੂਕਤਾ ਦਾ ਇੱਕ ਵੱਡਾ ਅਭਿਆਨ ਬਣ ਚੁੱਕੀ ਹੈ। ਪਿੰਡ ਪੱਧਰ ਤੇ ਬਣੀਆਂ ਕਮੇਟੀਆਂ ਘਰਘਰ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਖਿ਼ਲਾਫ਼ ਸਖ਼ਤ ਕਾਰਵਾਈ ਕਰਦਿਆਂ ਕਾਨੂੰਨ ਦੀ ਪਕੜ ਮਜ਼ਬੂਤ ਕੀਤੀ ਜਾ ਰਹੀ ਹੈ।

 

ਪਿੰਡ ਤਰਖਾਣਵਾਲਾ ਵਿੱਚ ਬੈਂਕ ਸ਼ਾਖਾ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਪੱਧਰ ਤੇ ਬੈਂਕਿੰਗ ਸਹੂਲਤਾਂ ਦੀ ਉਪਲਬਧਤਾ ਲੋਕਾਂ ਨੂੰ ਵਿੱਤੀ ਲੈਣਦੇਣ ਵਿੱਚ ਆਸਾਨੀ ਪ੍ਰਦਾਨ ਕਰੇਗੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਅਤੇ ਸਿੱਧੇ ਢੰਗ ਨਾਲ ਹੱਕਦਾਰਾਂ ਤੱਕ ਪਹੁੰਚੇਗਾ।

 

ਇਸ ਦੇ ਨਾਲ ਹੀ ਪਿੰਡ ਮਹਾਬੱਧਰ ਵਿੱਚ ਆਯੋਜਿਤ ਖੇਡ ਟੂਰਨਾਮੈਂਟ ਵਿੱਚ ਹਾਜ਼ਰੀ ਲਗਾਉਂਦਿਆਂ ਡਾ. ਬਲਜੀਤ ਕੌਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਖੇਡਾਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਦੀ ਨੀਂਹ ਹਨਜੋ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

 

ਇਸ ਮੌਕੇ ਡਾਇਰੈਕਟਰ ਕੋਪਰੇਟਿਵ ਬੈਂਕ ਸਿਮਰਨਜੀਤ ਸਿੰਘਬਲਰਾਮ ਐਸਡੀਓ ਲੋਕ ਨਿਰਮਾਮ ਵਿਭਾਗ (ਭ ਤੇ ਮ ਸ਼ਾਖਾ)ਸੁਖਪਾਲ ਸਿੰਘ ਸਰਪੰਚ ਅਤੇ ਪ੍ਰਧਾਨ ਟਰਕ ਯੂਨੀਅਨਬਿੱਟੂ ਜਟਾਨ ਬਲਾਕ ਸਮੰਤੀ ਮੈਂਬਰਗੁਰਮੇਲ ਸਿੰਘ ਸਰਪੰਚ ਘੁਮਿਆਰਾਟੋਨੀ ਗਰਗਗੁਰਮੀਤ ਸਿੰਘ ਵਿਰਦੀਕੁਲਦੀਪ ਸਿੰਘ ਬਲਾਕ ਪ੍ਰਧਾਨਊਕਰ ਜਟਾਨਾਹਰਮੇਲ ਸਿੰਘ ਸੰਧੂ ਕੌਂਸਲਰਗਗਨਦੀਪ ਸਿੰਘ ਔਲਖਕਰਮਜੀਤ ਸ਼ਰਮਾ,  ਹਰਮੇਸ਼ ਅਰਨੀਵਾਲਾ ਮੀਡੀਆ ਇੰਚਾਰਜਲਵ ਬੱਤਰਾਕਬੈਨਿਟ ਮੰਤਰੀ ਦੇ ਪੀ.ਏ. ਸ਼ਿੰਦਰਪਾਲ ਸਿੰਘਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਹਾਜ਼ਰ ਸਨ। 

Advertisement

Latest News

ਕਲਾਨੌਰ ਦਾ ਗੁਰਕੀਰਤ ਸਿੰਘ ਸ਼ਮਸ਼ਾਨਘਾਟ 'ਚੋਂ ਨਸ਼ੇ ਸਮੇਤ ਫੜਿਆ, ਕਾਂਗਰਸੀ ਲੀਡਰਾਂ ਨਾਲ ਫ਼ੋਟੋਆਂ ਆਈਆਂ ਸਾਹਮਣੇ: ਹਰਪਾਲ ਚੀਮਾ ਕਲਾਨੌਰ ਦਾ ਗੁਰਕੀਰਤ ਸਿੰਘ ਸ਼ਮਸ਼ਾਨਘਾਟ 'ਚੋਂ ਨਸ਼ੇ ਸਮੇਤ ਫੜਿਆ, ਕਾਂਗਰਸੀ ਲੀਡਰਾਂ ਨਾਲ ਫ਼ੋਟੋਆਂ ਆਈਆਂ ਸਾਹਮਣੇ: ਹਰਪਾਲ ਚੀਮਾ
  ਚੰਡੀਗੜ੍ਹ  14 ਫਰਵਰੀ 2026  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀ 'ਯੁੱਧ
ਭਾਰਤ ਦਾ ਸੰਵਿਧਾਨ ਸਾਰੇ ਵਰਗਾਂ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦੈ : ਜਸਵੀਰ ਸਿੰਘ ਗੜ੍ਹੀ
ਪੰਜਾਬ ਸਰਕਾਰ ਵੱਲੋਂ ਸਤਲੁਜ ਅਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ: ਹਰਜੋਤ ਸਿੰਘ ਬੈਂਸ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਪਹੁੰਚੇ ਮਾਲੇਰਕੋਟਲਾ, ਜਨ-ਸੰਮੇਲਨ ਦੌਰਾਨ ਅਵਾਮ ਦੀਆਂ ਸੁਣੀਆਂ ਸਿਕਾਇਤਾਂ
ਗੈਂਗਸਟਰਾਂ ‘ਤੇ ਵਾਰ’ ਦਾ 25ਵਾਂ ਦਿਨ: ਪੰਜਾਬ ਪੁਲਿਸ ਨੇ 702 ਥਾਵਾਂ 'ਤੇ ਕੀਤੀ ਛਾਪੇਮਾਰੀ; 232 ਕਾਬੂ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖਸਤਾ ਹਾਲ ਮਸੌਲ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਿੱਚ ਬਦਲਿਆ: ਹਰਜੋਤ ਸਿੰਘ ਬੈਂਸ
ਪੰਜਾਬ ਸਰਕਾਰ ਵੱਲੋਂ ਸਤਲੁਜ ਅਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ: ਹਰਜੋਤ ਸਿੰਘ ਬੈਂਸ