'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ

'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ

New Delhi, 23 JAN,2025,(Azad Soch News):- ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ (Rajya Sabha member of AAP Sanjay Singh) ਨੇ ਜਵਾਬ ’ਚ ਕਿਹਾ, ‘‘ਆਪ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ,ਪੀਐੱਮ ਮੋਦੀ (PM Modi) ਅਤੇ ਭਾਜਪਾ ‘ਜੁਮਲਿਆਂ’ (ਝੂਠੇ ਵਾਅਦਿਆਂ) ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ,’’ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਗੇ ਕਿਹਾ, ‘‘ਭਾਜਪਾ ਕੋਲ ਦਿੱਲੀ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਹੈ, ਸਗੋਂ ਉਹ ਖੋਖਲੇ ਵਾਅਦਿਆਂ ਅਤੇ ਅਰਥਹੀਣ ਯੋਜਨਾਵਾਂ ’ਤੇ ਧਿਆਨ ਦੇ ਰਹੀ ਹੈ,ਉਹ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕਦੇ। ਉਹ ਸਕੂਲ ਜਾਂ ਹਸਪਤਾਲ ਨਹੀਂ ਬਣਾ ਸਕਦੇ,’’ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੋਦੀ ਸਰਕਾਰ ਨੂੰ 2022 ਤਕ ਸਾਲਾਨਾ ਦੋ ਕਰੋੜ ਨੌਕਰੀਆਂ ਪੈਦਾ ਕਰਨ, ਹਰ ਨਾਗਰਿਕ ਨੂੰ 15 ਲੱਖ ਰੁਪਏ ਭੇਜਣ ਅਤੇ ਸਾਰਿਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦੇ ਵਾਅਦਿਆਂ ਲਈ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਗਨੀਵੀਰ ਤਹਿਤ ਚਾਰ ਸਾਲ ਦੀ ਨੌਕਰੀ ਦਿੰਦੇ ਹਨ, ਜਿਸ ਵਿਚ ਪੁੱਤਰ ਸੇਵਾਮੁਕਤ ਹੋ ਜਾਂਦਾ ਹੈ ਜਦੋਂ ਕਿ ਉਸਦਾ ਪਿਤਾ ਕੰਮ ਕਰ ਰਿਹਾ ਹੁੰਦਾ ਹੈ,ਭਾਜਪਾ ਦੀ ਸੋਚ ਇੰਨੀ ਨੁਕਸਦਾਰ ਹੈ ਕਿ ਇਸਦੇ ਬੁਨਿਆਦੀ ਵਾਅਦੇ ਵੀ ਅਧੂਰੇ ਰਹਿ ਜਾਂਦੇ ਹਨ।

Advertisement

Latest News

ਐਨ ਸੀ ਆਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਐਨ ਸੀ ਆਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Noida,07 FEB,2025,(Azad Soch News):-  ਪੂਰਬੀ ਦਿੱਲੀ ਦੇ ਐਲਕਨ ਸਕੂਲ (Alcon School) ਅਤੇ ਨੋਇਡਾ ਦੇ ਸ਼ਿਵ ਨਾਦਰ ਸਕੂਲ (Shiv Nadar School)...
PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਇਸ ਤਾਰੀਖ ਤੱਕ ਹੋ ਸਕਦੀ ਜਾਰੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-02-2025 ਅੰਗ 735
Realme ਫਰਵਰੀ 'ਚ GT 7 ਪ੍ਰੋ ਰੇਸਿੰਗ ਐਡੀਸ਼ਨ ਫੋਨ ਲਾਂਚ ਕਰ ਰਿਹਾ ਹੈ
ਅਮਰੀਕੀ ਰਿਪਬਲਿਕਨ ਸੈਨੇਟਰ ਰਿਕ ਸਕਾਟ ਅਤੇ ਜੌਨ ਕੈਨੇਡੀ ਨੇ ਬਿਡੇਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਉਲਟਾਉਣ ਦੇ ਉਦੇਸ਼ ਨਾਲ ਇੱਕ ਪ੍ਰਸਤਾਵ ਪੇਸ਼ ਕੀਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 10 ਫਰਵਰੀ ਨੂੰ ਹੋਵੇਗੀ
ਚਮਕੀਲਾ ਦੀ ਸਫ਼ਲਤਾ ਤੋਂ ਬਾਅਦ ਇਮਤਿਆਜ਼ ਅਲੀ ਨਾਲ ਇੱਕ ਹੋਰ ਫਿਲਮ ਕਰਨਗੇ ਦਿਲਜੀਤ ਦੁਸਾਂਝ