ਡੀ.ਐਸ.ਜੀ.ਐੱਮ.ਸੀ. ਵੱਲੋਂ ਬਾਲਾ ਸਾਹਿਬ ਹਸਪਤਾਲ ਦਿੱਲੀ ਵਾਸੀਆਂ ਨੂੰ ਸਮਰਪਿਤ

ਡੀ.ਐਸ.ਜੀ.ਐੱਮ.ਸੀ. ਵੱਲੋਂ ਬਾਲਾ ਸਾਹਿਬ ਹਸਪਤਾਲ ਦਿੱਲੀ ਵਾਸੀਆਂ ਨੂੰ ਸਮਰਪਿਤ

*ਡੀ.ਐਸ.ਜੀ.ਐੱਮ.ਸੀ. ਵੱਲੋਂ ਬਾਲਾ ਸਾਹਿਬ ਹਸਪਤਾਲ ਦਿੱਲੀ ਵਾਸੀਆਂ ਨੂੰ ਸਮਰਪਿਤ*

 

*ਇਹ ਇੱਕ ਵਿਸ਼ਵ-ਪੱਧਰੀ ਆਧੁਨਿਕ ਹਸਪਤਾਲ ਹੈ, ਪਰ ਇਲਾਜ ਦੇ ਰੇਟ ਸਰਕਾਰੀ ਹਸਪਤਾਲਾਂ ਦੇ ਬਰਾਬਰ ਹੋਣਗੇ : ਸਰਦਾਰ ਹਰਮੀਤ ਸਿੰਘ ਕਾਲਕਾ*

ਨਵੀਂ ਦਿੱਲੀ 14 ਜੂਨ, 2025:-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਬਾਲਾ ਸਾਹਿਬ ਵਿਖੇ 'ਅਰਦਾਸ' ਕਰਕੇ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨੂੰ ਲੋਕਾਂ ਵਾਸਤੇ ਸਮਰਪਿਤ ਕੀਤਾ,ਇਸ ਮੌਕੇ ’ਤੇ ਭਾਸ਼ਣ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਹਸਪਤਾਲ ਵਿਸ਼ਵ-ਪੱਧਰੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਏਗਾ ਪਰ ਇਲਾਜ ਦੇ ਖਰਚ ਸਰਕਾਰੀ ਹਸਪਤਾਲਾਂ ਦੇ ਬਰਾਬਰ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਓ.ਪੀ.ਡੀ. ਮੁਫ਼ਤ ਦਿਤੀ ਜਾਵੇਗੀ।*

ਸ. ਕਾਲਕਾ ਨੇ ਦੱਸਿਆ ਕਿ 2019 ਵਿੱਚ ਜਦੋਂ ਸ. ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਅਤੇ ਉਹ ਜਨਰਲ ਸਕੱਤਰ ਬਣੇ, ਤਾਂ ਹਸਪਤਾਲ ਦੀ ਸ਼ੁਰੂਆਤ ਲਈ ਉਪਰਾਲੇ ਕੀਤੇ ਗਏ। ਉਨ੍ਹਾਂ ਕਿਹਾ ਕਿ "ਇੱਕ ਮੁਫ਼ਤ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਗਿਆ ਸੀ," ਉਨ੍ਹਾਂ ਦੱਸਿਆ ਕਿ ਹੁਣ ਤੱਕ 90,000 ਡਾਇਲਿਸਿਸ ਕੀਤੇ ਜਾ ਚੁੱਕੇ ਹਨ ਪਰ ਇੱਕ ਵੀ ਰੁਪਇਆ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲ ਵਿੱਚ ਕੋਈ ਬਿੱਲਿੰਗ ਕਾਊਂਟਰ ਨਹੀਂ ਹੈ,।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਦੱਸਿਆ ਕਿ ਸ. ਸਿਰਸਾ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਪਿਛਲੀ ਕਮੇਟੀ ਹਸਪਤਾਲ ਦੀ ਸ਼ੁਰੂਆਤ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੌਰਾਨ ਇੱਕ ਪੈਂਡੇਮਿਕ ਵਿੰਗ ਬਣਾਇਆ ਗਿਆ ।

ਉਨ੍ਹਾਂ ਦੱਸਿਆ, "ਸਾਡੇ ਕੋਲ ਨੇਫਰੋਲੋਜੀ, ਯੂਰੋਲੋਜੀ, ਗਾਈਨਕੋਲੋਜੀ, ਪੀਡੀਆਟ੍ਰਿਕਸ ਆਦਿ ਵਿਭਾਗ ਹਨ। ਦੋ ਆਈ.ਸੀ.ਯੂ., ਇੱਕ ਪੀਡੀਆਟ੍ਰਿਕਸ ਆਈ.ਸੀ.ਯੂ., ਨਵੀਨਤਮ ਸੀ.ਟੀ. ਸਕੈਨ ਅਤੇ ਅਲਟਰਾਸਾਊਂਡ ਸਹੂਲਤਾਂ ਅਤੇ ਵੱਖ ਵੱਖ ਵਿਭਾਗਾਂ ਲਈ ਮਾਹਰ ਡਾਕਟਰ ਉਪਲਬਧ ਹਨ।

ਉਨ੍ਹਾਂ ਕਰ ਸੇਵਾ ਵਾਲੇ ਬਾਬਾ ਜੀ - ਬਾਬਾ ਬਚਨ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਅਤੇ ਬਾਬਾ ਸੁਰਿੰਦਰ ਸਿੰਘ ਜੀ ਪ੍ਰਤੀ ਸ਼ੁਕਰਾਨਾ ਪ੍ਰਗਟਾਇਆ ਅਤੇ ਦਾਅਵਾ ਕੀਤਾ ਕਿ ਹਸਪਤਾਲ ਦੀ ਸੇਵਾ ਵਿਸ਼ਵ-ਪੱਧਰੀ ਹੋਏਗੀ, ਪਰ ਚਾਰਜ ਸਰਕਾਰੀ ਹਸਪਤਾਲਾਂ ਦੇ ਬਰਾਬਰ ਹੋਣਗੇ।

ਉਨ੍ਹਾਂ ਕਿਹਾ, "ਸਾਡੇ ਕੋਲ ਦਿੱਲੀ ਸਰਕਾਰ ਵਿੱਚ ਆਪਣਾ ਨਮਾਇੰਦਾ (ਸ. ਸਿਰਸਾ) ਹੈ, ਇਸ ਲਈ ਸਾਡੀਆਂ ਅਸਲ ਮੰਗਾਂ ਪੂਰੀਆਂ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।" ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਸਕੀਮ ਦੇ ਫਾਇਦੇ ਹਸਪਤਾਲ ਲਈ ਲਾਗੂ ਕਰਨ ਦੀ ਅਰਜ਼ੀ ਵੀ ਦਿੱਤੀ ਗਈ ਹੈ, ਤਾਂ ਜੋ ਹੋਰ ਵਧੇਰੇ ਲੋਕ ਇਲਾਜ ਲੈ ਸਕਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਅਤੇ ਹੋਰ ਮੈਂਬਰ ਤੇ ਅਹੁਦੇਦਾਰ ਵੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ’ਤੇ ਗਲ ਕਰਦਿਆਂ ਕਰਦਿਆਂ ਸ. ਮਨਜਿੰਦਰ ਸਿੰਘ ਸਿਰਸਾ, ਮੰਤਰੀ ਭੋਜਨ ਤੇ ਸਪਲਾਈ, ਉਦਯੋਗ, ਜੰਗਲਾਤ ਤੇ ਵਾਤਾਵਰਨ, ਦਿੱਲੀ ਸਰਕਾਰ, ਨੇ ਕਿਹਾ ਕਿ ਇਸ ਹਸਪਤਾਲ ਨਾਲ ਉਨ੍ਹਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਹੈ।ਉਨ੍ਹਾਂ ਕਿਹਾ, “ਜਦੋਂ ਦਿੱਲੀ ਵਿੱਚ ਸਰਕਾਰ ਬਣੀ ਜਿਸਦਾ ਮੈਂ ਹਿੱਸਾ ਹਾਂ, ਤਾਂ ਸਾਰੇ ਪ੍ਰਵਾਨਗੀਆਂ ਮਿਲੀਆਂ ਅਤੇ ਹਸਪਤਾਲ ਦੀ ਸ਼ੁਰੂਆਤ ਸੰਭਵ ਹੋਈ।” ਉਨ੍ਹਾਂ ਸਿੱਖਾਂ ਨੂੰ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਤੋਂ ਲਾਭ ਲੈਣਾ ਚਾਹੀਦਾ ਹੈ ਨਾ ਕਿ ਸਿਰਫ ਵਿਰੋਧ ਕਰਨਾ।

ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ₹100 ਕਰੋੜ ਮਿਲੇ ਹਨ, ਅਤੇ ਹੋਰ ਵੀ ਮਿਲ ਸਕਦੇ ਹਨ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਹਿਤ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਹਸਪਤਾਲ ਲਈ ਜ਼ਮੀਨ ਅਲਾਟ ਕਰਵਾਈ ਸੀ।

ਸ. ਸਿਰਸਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਜਿਨ੍ਹਾਂ ਦੀ ਹਸਪਤਾਲ ਖੋਲ੍ਹਣ ਵਿੱਚ ਮਹੱਤਵਪੂਰਨ ਭੂਮਿਕਾ ਰਹੀ, ਨੇ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਇਆ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 2006 ਤੋਂ ਬੰਦ ਸੀ ਅਤੇ 19 ਸਾਲਾਂ ਬਾਅਦ ਖੋਲ੍ਹਿਆ ਗਿਆ ਹੈ, ਜੋ ਕਿ ਸਰਕਾਰ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਮਰਪਣ ਸਮਾਰੋਹ ਵਿੱਚ ਹਾਜ਼ਰ ਹੋਣਾ ਸੀ, ਪਰ ਕੱਲ੍ਹ ਅਹਿਮਦਾਬਾਦ 'ਚ ਹੋਏ ਪਲੇਨ ਕ੍ਰੈਸ਼ ਕਾਰਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੂਬਾ ਪੱਧਰੀ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ।

ਸ. ਸਿਰਸਾ ਨੇ ਦਿੱਲੀ ਵਿੱਚ ਇੱਕ ਲਾਅ ਕਾਲਜ ਖੋਲ੍ਹਣ ਦੀ ਸਿਫਾਰਸ਼ ਕੀਤੀ, ਕਿਉਂਕਿ ਉਨ੍ਹਾਂ ਦੇ ਅਨੁਸਾਰ ਸਿੱਖ ਨੌਜਵਾਨਾਂ ਨੂੰ ਕਾਨੂੰਨ ਦੀ ਪੜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਸ੍ਰੀਮਤੀ ਰਣਜੀਤ ਕੌਰ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਰਾਮਗੜ੍ਹੀਆ ਬੈਂਕ ਖੋਲ੍ਹਣ ਦੇ ਯਤਨਾਂ ਦੀ ਸ਼ੁਰੂਆਤ ਕੀਤੀ, ਅਤੇ ਕਿਹਾ ਕਿ ਜਦੋਂ ਇਹ ਬੈਂਕ ਖੁੱਲੇਗਾ ਤਾਂ ਲੋਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸਤਿਕਾਰ ਕਰਣਗੇ।

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ