ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਿਰਫ 5 ਦਿਨ ਪਹਿਲਾਂ 'ਆਪ' ਦੇ 8 ਵਿਧਾਇਕਾਂ ਨੇ ਸ਼ੁਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ
New Delhi, 01 FEB,2025,(Azad Soch News):- ਦਿੱਲੀ ਵਿਧਾਨ ਸਭਾ ਚੋਣਾਂ (Delhi Assembly Elections) ਤੋਂ ਸਿਰਫ 5 ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ 8 ਵਿਧਾਇਕਾਂ ਨੇ ਸ਼ੁਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ,ਸੂਤਰਾਂ ਨੇ ਦਸਿਆ ਕਿ ਇਹ ਵਿਧਾਇਕ 5 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਟਿਕਟਾਂ ਨਾ ਮਿਲਣ ਤੋਂ ਬਾਅਦ ਨਾਰਾਜ਼ ਸਨ ਅਤੇ ਹੋਰ ਪਾਰਟੀਆਂ ਦੇ ਸੰਪਰਕ ’ਚ ਸਨ,ਜ਼ਿਆਦਾਤਰ ਵਿਧਾਇਕਾਂ ਨੇ ਅਪਣੇ ਅਸਤੀਫੇ ਸੋਸ਼ਲ ਮੀਡੀਆ (Social Media) ’ਤੇ ਸਾਂਝੇ ਕੀਤੇ ਅਤੇ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ’ਤੇ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਕੀਤੀ। ਕਸਤੂਰਬਾ ਨਗਰ ਤੋਂ ਵਿਧਾਇਕ ਮਦਨ ਲਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ‘ਆਪ’ ਦੇ ਛੇ ਹੋਰ ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿਤੀ ਹੈ। ਉਨ੍ਹਾਂ ਨੇ ਅਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ (Vidhan Sabha Speaker Ram Niwas Goyal) ਨੂੰ ਵੀ ਭੇਜ ਦਿਤੇ ਹਨ। ਲਾਲ ਤੋਂ ਇਲਾਵਾ ਅਸਤੀਫਾ ਦੇਣ ਵਾਲੇ ‘ਆਪ’ ਵਿਧਾਇਕਾਂ ’ਚ ਭਾਵਨਾ ਗੌੜ (ਪਾਲਮ), ਨਰੇਸ਼ ਯਾਦਵ (ਮਹਿਰੌਲੀ), ਰੋਹਿਤ ਮਹਿਰੌਲੀਆ (ਤ੍ਰਿਲੋਕਪੁਰੀ), ਪਵਨ ਸ਼ਰਮਾ (ਆਦਰਸ਼ ਨਗਰ), ਬੀਐਸ ਜੂਨ (ਬਿਜਵਾਸਨ), ਗਿਰੀਸ਼ ਸੋਨੀ (ਮਾਦੀਪੁਰ) ਅਤੇ ਰਾਜੇਸ਼ ਰਿਸ਼ੀ (ਜਨਕਪੁਰੀ) ਸ਼ਾਮਲ ਹਨ।


