ਡੀਐਸਜੀਐਮਸੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ (PET SCAN) ਪੀਈਟੀ ਸਕੈਨ ਸੈਂਟਰ ਸ਼ੁਰੂ

ਡੀਐਸਜੀਐਮਸੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ (PET SCAN) ਪੀਈਟੀ ਸਕੈਨ ਸੈਂਟਰ ਸ਼ੁਰੂ

*6 ਜੂਨ ਨੂੰ ਸਕੈਨ ਸੈਂਟਰ ਸਮਰਪਿਤ ਕਰਨਾ, ਸ਼੍ਰੀ ਦਰਬਾਰ ਸਾਹਿਬ 'ਚ 41 ਸਾਲ ਪਹਿਲਾਂ ਹੋਏ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ: ਹਰਮੀਤ ਸਿੰਘ ਕਾਲਕਾ*

 

ਨਵੀਂ ਦਿੱਲੀ 6 ਜੂਨ, 2025:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ( ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕਿਸ਼ਨ ਪੋਲੀਕਲਿਨਿਕ ਵਿੱਚ (PET SCAN ) ਪੀਈਟੀ ਸਕੈਨ ਸੈਂਟਰ ਨੂੰ ਸਮਰਪਿਤ ਕੀਤਾ। ਕੈਂਸਰ ਦੀ ਬਿਮਾਰੀ ਦੀ ਜਲਦੀ ਪਹਿਚਾਣ ਅਤੇ ਇਲਾਜ ਲਈ ਬਣਾਏ ਗਏ ਇਸ ਸਹੂਲਤ ਕੇਂਦਰ ਦੇ ਉਦਘਾਟਨ ਤੋਂ ਪਹਿਲਾਂ ਸ੍ਰੀ ਕਲਕਾ ਦੀ ਅਗਵਾਈ ਹੇਠ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸ ਕੀਤੀ।

 

ਸ੍ਰੀ ਕਾਲਕਾ ਨੇ ਦੱਸਿਆ ਕਿ ਇਹ ਸਕੈਨ ਸੈਂਟਰ 6 ਜੂਨ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ 1984 ਵਿੱਚ ਅੱਜ ਤੋਂ 41 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਹੋਏ ਸਾਕਾ ਨੀਲਾ ਤਾਰਾ ਦੀ ਤਾਰੀਖ ਨਾਲ ਮਿਲਦੀ ਹੈ, ਜਦੋਂ ਸਿੱਖਾਂ ਦੀ ਸਭ ਤੋਂ ਉੱਚੀ ਪ੍ਰਭੂਸੱਤਾ ਦਾ ਮੁੱਖ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।ਪੀਈਟੀ ਸਕੈਨ ਸੈਂਟਰ ਦੀ ਸ਼ੁਰੂਆਤ 21ਵੀਂ ਸਦੀ ਦੇ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਹੈ ਜੋ ਜ਼ੁਲਮ ਅਤੇ ਤਾਨਾਸ਼ਾਹੀ ਦੇ ਕਾਰਨ ਸ਼ਹੀਦ ਹੋਏ।

 

ਸ੍ਰੀ ਕਾਲਕਾ ਨੇ ਕਿਹਾ, “ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ਉੱਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ। ਅਸੀਂ ਸੰਸਾਰ ਨੂੰ ਇਹ ਸਾਫ਼ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਇੱਕ ਅਮਨ ਪਸੰਦ ਅਤੇ ਧਾਰਮਿਕ ਰੂਪ ਵਿੱਚ ਨਿਰਪੱਖ ਭਾਈਚਾਰਾ ਹੈ ਜੋ ਦੁੱਖ ਸਹਿ ਕੇ ਵੀ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ"।ਉਨ੍ਹਾਂ ਦੱਸਿਆ ਕਿ ਪੀਈਟੀ ਸਕੈਨ ਦੀ ਲਾਗਤ ਬਹੁਤ ਘੱਟ ਰੱਖੀ ਗਈ ਹੈ, ਸਿਰਫ਼ ਟੈਸਟ ਕਰਨ ਵਿੱਚ ਆਉਣ ਵਾਲਾ ਖ਼ਰਚਾ ਹੀ ਲਿਆ ਜਾਵੇਗਾ। “

ਉਨਾਂ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਕਿਸੇ ਵੀ ਪਰਿਵਾਰ ਨੂੰ ਇਹ ਸਹੂਲਤ ਲੈਣ ਦੀ ਲੋੜ ਨਾ ਪਏ, ਕਿਉਂਕਿ ਕੈਂਸਰ ਦੇ ਰੋਗ ਦੀ ਪਛਾਣ ਹੋਣ 'ਤੇ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਪੈਂਦਾ ਹੈ ।ਉਨ੍ਹਾਂ ਐਲਾਨ ਕੀਤਾ ਕਿ ਇਹ ਸਹੂਲਤ ਹਰ ਕਿਸੇ ਲਈ ਉਪਲਬਧ ਹੋਵੇਗੀ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਨਾਲ ਸਬੰਧਤ ਹੋਣ।

 

ਸ੍ਰੀ ਕਾਲਕਾ ਨੇ ਬਾਬਾ ਬਚਨ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੀਈਟੀ ਸਕੈਨ ਸੈਂਟਰ ਦੀ ਇਮਾਰਤ ਤਿਆਰ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੈਨ ਮਸ਼ੀਨ ਦੀ ਕੀਮਤ 10 ਕਰੋੜ ਰੁਪਏ ਹੈ ਜੋ ਕਿ ਇੱਕ ਗੁਰੂ ਘਰ ਦੇ ਪ੍ਰੇਮੀ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ।

 

*ਉਨ੍ਹਾਂ ਕਿਹਾ, “ਮੈਨੂੰ ਕਈ ਪ੍ਰਮੁੱਖ ਵਿਅਕਤੀਆਂ ਨੇ ਪੁੱਛਿਆ ਕਿ 6 ਜੂਨ — ਜਿਸ ਦਿਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਘਲੂਘਾਰਾ ਹੋਇਆ ਸੀ — ਨੂੰ ਹੀ ਸਕੈਨ ਸੈਂਟਰ ਦੀ ਸ਼ੁਰੂਆਤ ਕਿਉਂ ਕੀਤੀ ਗਈ? ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੰਸਾਰ ਲਈ ਸੁਨੇਹਾ ਹੈ ਕਿ ਜਿੰਨੀ ਵਾਰੀ ਸਿੱਖ ਕੌਮ ਨੂੰ ਦਬਾਇਆ ਜਾਂਦਾ ਹੈ, ਉਹ ਉੱਤਨੀ ਹੀ ਵੱਧ ਤਾਕਤ ਨਾਲ ਵਾਪਸ ਉਭਰਦੀ ਹੈ, ਪਰ ਕਦੇ ਵੀ ਮਨੁੱਖਤਾ ਦੀ ਸੇਵਾ ਕਰਨਾ ਨਹੀਂ ਛੱਡਦੀ।”*

 

ਸ੍ਰੀ ਕਾਲਕਾ ਨੇ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਐੱਸ. ਮਨਜਿੰਦਰ ਸਿੰਘ ਸਿਰਸਾ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਪੋਲੀਕਲਿਨਿਕ ਵਿੱਚ ਮੁਫ਼ਤ ਡਾਇਲਿਸਿਸ, ਘੱਟ ਲਾਗਤ ਵਾਲੀ ਐਮਆਰਆਈ ਅਤੇ ਹੋਰ ਟੈਸਟਾਂ ਦੀ ਸੇਵਾ ਸ਼ੁਰੂ ਹੋਈ ਸੀ।

 

ਬਾਅਦ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਮਾਗਮ ਦੌਰਾਨ ਕਿਹਾ ਕਿ ਪੋਲੀਕਲਿਨਿਕ ਵਿੱਚ ਦਿੱਤੀ ਜਾ ਰਹੀ ਇਹ ਸਹੂਲਤ ਮਨੁੱਖਤਾ ਦੀ ਸੇਵਾ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ “ਮੈਂ ਖੁਸ਼ ਹਾਂ ਕਿ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੇਵਾਂ ਵਧ ਰਹੀ ਹੈ ਅਤੇ ਵੱਧ ਤੋਂ ਵੱਧ ਲੋਕ ਲਾਭ ਪ੍ਰਾਪਤ ਕਰ ਰਹੇ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐੱਸ. ਜਗਦੀਪ ਸਿੰਘ ਕਾਹਲੋਂ ਨੇ ਵੀ ਮੌਕੇ 'ਤੇ ਸੰਬੋਧਨ ਕੀਤਾ।

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ