ਬੱਬੂ ਮਾਨ ਦੀ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦਾ ਦੂਜਾ ਗਾਣਾ ਰਿਲੀਜ਼ ਲਈ ਤਿਆਰ
By Azad Soch
On
Chandigarh,14,APRIL,2025,(Azad Soch News):- ਪੰਜਾਬੀ ਫ਼ਿਲਮ 'ਸ਼ੌਂਕੀ ਸਰਦਾਰ' ਦਾ ਦੂਸਰਾ ਗਾਣਾ 'ਚੁੰਨੀ' ਰਿਲੀਜ਼ ਲਈ ਤਿਆਰ ਹੈ,ਇਸ ਗਾਣੇ ਨੂੰ ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ (Music Platform) ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,ਜੀ ਸਟੂਡਿਓਜ ਅਤੇ ਬੋਸ ਮਿਊਜ਼ਿਕਾ ਰਿਕਾਰਡਸ ਪ੍ਰਾਈਵੇਟ ਲਿਮਟਿਡ ਵੱਲੋ 751 ਫ਼ਿਲਮਜ ਦੀ ਇਨ ਐਸੋਸੀਏਸ਼ਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ (Directed by Dheeraj Kedarnath Rattan) ਦੁਆਰਾ ਕੀਤਾ ਗਿਆ ਹੈ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮਝੈਲ' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਐਕਸ਼ਨ ਅਤੇ ਡਰਾਮਾ ਅਧਾਰਿਤ ਇਸ ਫ਼ਿਲਮ ਵਿੱਚ ਬੱਬੂ ਮਾਨ ਅਤੇ ਗੁਰੂ ਰੰਧਾਵਾ ਵੱਲੋ ਲੀਡਿੰਗ ਅਤੇ ਪੈਰੇਲਰ ਕਿਰਦਾਰ ਅਦਾ ਕੀਤੇ ਗਏ ਹਨ,ਇਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ, ਨਿਮਰਤ ਕੌਰ ਆਹਲੂਵਾਲਿਆ ਅਤੇ ਹਸ਼ਨੀਨ ਚੌਹਾਨ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
Tags:
Latest News
19 Apr 2025 20:43:57
Chandigarh, 19,APRIL,2025,(Azad Soch News):- ਸ਼ਹਿਰ ਦਾ ਮੌਸਮ ਫਿਰ ਬਦਲ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਲਈ ਪੀਲਾ ਅਲਰਟ...