ਕੈਨੇਡਾ ਦਾ ਜੰਮਪਲ਼ ਹਰਭਜਨ ਮਾਨ ਦਾ ਪੁੱਤਰ ਜਲਦ ਕਰੇਗਾ ਪੰਜਾਬੀ ਫਿਲਮਾਂ 'ਚ ਐਂਟਰੀ
Patiala,16,MARCH,2025,(Azad Soch News):- ਹਰਭਜਨ ਮਾਨ, ਜਿੰਨ੍ਹਾਂ ਦੀ ਅਦਾਕਾਰੀ ਵਿਰਾਸਤ ਨੂੰ ਹੁਣ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਵੀ ਅੱਗੇ ਵਧਾਉਣ ਲਈ ਯਤਨਸ਼ੀਲ ਹੋਣ ਜਾ ਰਹੇ ਹਨ, ਜੋ ਪਾਲੀਵੁੱਡ (Pollywood) 'ਚ ਬਤੌਰ ਅਦਾਕਾਰ ਜਲਦ ਅਪਣੀ ਪਲੇਠੀ ਪਾਰੀ ਦਾ ਅਗਾਜ਼ ਕਰਨਗੇ,ਪੰਜਾਬੀਅਤ ਦੇ ਰੰਗਾਂ 'ਚ ਰੰਗੀ ਉਕਤ ਫਿਲਮ ਦੀ ਮੁੱਢਲੀ ਸਰਚਨਾ ਸੰਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਉਪਰੰਤ ਪ੍ਰੀ-ਪ੍ਰੋਡੋਕਸ਼ਨ (Pre-Production) ਪੜਾਅ ਵੱਲ ਵੱਧ ਚੁੱਕੀ ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ,ਕੈਨੇਡਾ 'ਚ ਜਨਮੇ, ਪਲੇ ਅਤੇ ਉੱਚ ਪੜ੍ਹਾਈ ਕਰਨ ਵਾਲੇ ਅਵਕਾਸ਼ ਮਾਨ ਗਾਇਕ (Avkash Mann Singer) ਅਤੇ ਪ੍ਰੋਫਾਰਮਰ ਵਜੋਂ ਵੀ ਅਪਣੀ ਬਹੁ-ਆਯਾਮੀ ਕਲਾ ਦਾ ਪ੍ਰਗਟਾਵਾ ਲਗਾਤਾਰਤਾ ਨਾਲ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲ ਹੀ ਗਾਇਕੀ ਸਫ਼ਰ ਦੌਰਾਨ ਜਾਰੀ ਕੀਤੇ ਗਏ ਕਈ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਕਾਲਾ ਟਿੱਕਾ', 'ਡਿਸੀਜਨਸ', 'ਦੂਰੀਆਂ', 'ਯਕੀਨ', 'ਤੇਰੀ ਯਾਦ', 'ਫਾਲਟ', 'ਤੇਰੇ ਨਾਲ', 'ਐਨਾ ਸੋਹਣਾ', 'ਜੱਟ ਦੀ ਸਟਾਰ', 'ਤੇਰੇ ਵਾਸਤੇ' ਆਦਿ ਸ਼ੁਮਾਰ ਰਹੇ ਹਨ।


