'ਕੈਰੀ ਆਨ ਜੱਟਾ' ਦੀ ਟੀਮ ਧਮਾਕੇਦਾਰ ਵਾਪਸੀ ਲਈ ਤਿਆਰ
Patiala,30,APRIL,2025,(Azad Soch News):- ਸੁਪਰ ਸਕਸੈਸ ਟੀਮ 'ਕੈਰੀ ਆਨ ਜੱਟਾ' ਇੱਕ ਵਾਰ ਫਿਰ ਸਿਲਵਰ ਸਕ੍ਰੀਨ ਉਪਰ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ,ਸਾਲ 2012 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਅਦਾਕਾਰ ਗਿੱਪੀ ਗਰੇਵਾਲ (Actor Gippy Grewal) ਦੇ ਕਰੀਅਰ ਲਈ ਇੱਕ ਸ਼ਾਨਦਾਰ ਟਰਨਿੰਗ ਪੁਆਇੰਟ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪਾਲੀਵੁੱਡ ਕਰੀਅਰ (Pollywood Career) ਨੂੰ ਨਵੇਂ ਅਯਾਮ ਦੇਣ ਅਤੇ ਉਨ੍ਹਾਂ ਨੂੰ ਸਟਾਰ ਵਜੋਂ ਮੁਕਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।ਫਿਲਮ ਨੇ ਨਿਰਦੇਸ਼ਕ ਸਮੀਪ ਕੰਗ, ਲੇਖਕ ਨਰੇਸ਼ ਕਥੂਰੀਆ ਅਤੇ ਬਿੰਨੂ ਢਿੱਲੋਂ ਨੂੰ ਵੀ ਉੱਚੀ ਪਰਵਾਜ਼ ਦੇਣ ਦਾ ਮੁੱਢ ਬੰਨਿਆ, ਜਿਸ ਨਾਲ ਇੰਨਾਂ ਤਿੰਨੋਂ ਸਿਨੇਮਾ ਸ਼ਖਸ਼ੀਅਤਾਂ ਨੇ ਫੇਰ ਪਿੱਛੇ ਮੁੜ ਕੇ ਨਹੀਂ ਵੇਖਿਆ। ਪਾਲੀਵੁੱਡ (Pollywood) 'ਚ ਨਵੇਂ ਕਾਮੇਡੀ ਟ੍ਰੇਂਡ ਸੈੱਟ ਕਰਨ ਵਾਲੀ ਉਕਤ ਫਿਲਮ ਦੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਸਾਹਮਣੇ ਆਏ ਦੋ ਹੋਰ ਸੀਕਵਲ 'ਕੈਰੀ ਆਨ ਜੱਟਾ 2' (2018 ) ਅਤੇ 'ਕੈਰੀ ਆਨ ਜੱਟਾ 3' (2023) ਵੀ ਖਾਸੀ ਸਫ਼ਲਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚੋਂ ਤੀਸਰੇ ਸੀਕਵਲ ਨੇ ਬਹੁ-ਕਰੋੜੀ ਟਿਕਟ ਖਿੜਕੀ ਕਾਰੋਬਾਰ ਕਰਨ ਦਾ ਰਿਕਾਰਡ ਅਪਣੇ ਨਾਂਅ ਕੀਤਾ।


