ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ
Mansa,08,JUN,2025,(Azad Soch News):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) 'ਤੇ ਬਣੀ ਡਾਕੂਮੈਂਟਰੀ (Documentary) ਦੀ ਸਕਰੀਨਿੰਗ (Screening) ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਪਿਤਾ ਬਲਕੌਰ ਸਿੰਘ ਨੇ ਚੈਨਲ ਵੱਲੋਂ ਤਿਆਰ ਕੀਤੀ ਗਈ ਇਸ ਡਾਕੂਮੈਂਟਰੀ 'ਤੇ ਸਖ਼ਤ ਇਤਰਾਜ ਜਤਾਉਂਦੇ ਹੋਏ ਲੀਗਲ ਨੋਟਿਸ (Legal Notice) ਭੇਜਿਆ ਹੈ। ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ (Mumbai Police) ਦੇ ਡੀਜੀਪੀ ਅਤੇ ਜੁਹੂ ਪੁਲਿਸ (Juhu Police) ਨੂੰ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਸਥਿਤ ਸੋਹੋ ਹਾਊਸ ਵਿੱਚ ਹੋਣ ਵਾਲੀ ਇਸ ਸਕਰੀਨਿੰਗ (Screening) ਨੂੰ ਰੋਕਣ ਦੀ ਮੰਗ ਵੀ ਰੱਖੀ ਹੈ,ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਲੀਗਲ ਕੌਂਸਲਰ ਗੁਰਬਿੰਦਰ ਸਿੰਘ ਵੱਲੋਂ ਡਾਕੂਮੈਂਟਰੀ ਦੀ ਪ੍ਰੋਡਿਊਸਰ ਅਤੇ ਸੀਰੀਜ਼ ਪ੍ਰੋਡਿਊਸਰ (Series Producer) ਨੂੰ ਕਾਨੂੰਨੀ ਨੋਟਿਸ (Legal Notice) ਭੇਜਿਆ ਗਿਆ ਹੈ,ਜਿਸ ਵਿੱਚ ਪਿਤਾ ਬਲਕੌਰ ਸਿੰਘ ਨੇ ਆਰੋਪ ਲਗਾਇਆ ਹੈ ਕਿ ਇਸ ਡਾਕੂਮੈਂਟਰੀ (Documentary) ਵਿੱਚ ਸਿੱਧੂ ਮੂਸੇਵਾਲਾ (Sidhu Moosewala)ਨਾਲ ਜੁੜੀ ਅਣਛਪੀ ਸਮੱਗਰੀ, ਨਿੱਜੀ ਜਾਣਕਾਰੀਆਂ ਅਤੇ ਉਸ ਦੀ ਹੱਤਿਆ ਨਾਲ ਸੰਬੰਧਿਤ ਜਾਂਚ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਦਿਖਾਇਆ ਜਾ ਰਿਹਾ ਹੈ,ਉਨ੍ਹਾਂ ਨੇ ਇਸਨੂੰ ਨਾ ਸਿਰਫ ਗੈਰਕਾਨੂੰਨੀ, ਸਗੋਂ ਮਾਨਸਿਕ ਤੌਰ 'ਤੇ ਤਕਲੀਫਦਾਇਕ ਅਤੇ ਭਾਰਤੀ ਕਾਨੂੰਨਾਂ ਦਾ ਉਲੰਘਣ ਵੀ ਦੱਸਿਆ ਹੈ।