ਮਸ਼ਹੂਰ ਗਾਇਕ ਜੀ ਖਾਨ ਬਿੰਨੂ ਢਿੱਲੋ ਦੀ ਆਉਣ ਵਾਲੀ ਫ਼ਿਲਮ 'ਜੋਂਬੀਲੈਂਡ' ਵਿੱਚ ਆਉਣਗੇ ਨਜ਼ਰ
By Azad Soch
On
Patiala,05,MAY,2025,(Azad Soch News):- ਬਿੰਨੂ ਢਿੱਲੋ ਦੀ ਆਉਣ ਵਾਲੀ ਫ਼ਿਲਮ 'ਜੋਂਬੀਲੈਂਡ' ਦੁਆਰਾ ਮਸ਼ਹੂਰ ਗਾਇਕ ਜੀ ਖਾਨ (Famous Singer G Khan) ਬਤੌਰ ਅਦਾਕਾਰ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ,ਨੈਕਸਟ ਲੈਵਲ ਪ੍ਰੋਡੋਕਸ਼ਨ ਵੱਲੋ (Next Level Productions) ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਥਾਪਰ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਕਈ ਵੱਡੀਆ ਅਤੇ ਅਰਥ-ਭਰਪੂਰ ਪੰਜਾਬੀ ਫਿਲਮਾਂ ਨਾਲ ਜੁੜੇ ਰਹਿ ਚੁੱਕੇ ਹਨ,ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਕਨਿਕਾ ਮਾਨ, ਧਨਵੀਰ ਸਿੰਘ ਗੁਰੀ ਘੁੰਮਣ, ਗੁਰਪ੍ਰੀਤ ਕੌਰ ਭੰਗੂ ਆਦਿ ਸ਼ਾਮਲ ਹਨ, ਜੋ ਇਸ ਫ਼ਿਲਮ ਰਾਹੀਂ ਕਾਫ਼ੀ ਅਲੱਗ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ,ਬਾਲੀਵੁੱਡ (Bollywood) ਦੇ ਨਾਮੀ ਗਿਰਾਮੀ ਨਿਰਮਾਤਾ ਰੁਹੀਲ ਨੀਰਜ ਨਿਰਮਤ ਕੀਤੀ ਜਾ ਰਹੀ ਹੈ ਇਸ ਫ਼ਿਲਮ ਤੋਂ ਇਲਾਵਾ ਕਈ ਵੱਡੀਆ ਪੰਜਾਬੀ ਫਿਲਮਾਂ ਦੇ ਸਹਿ ਨਿਰਮਾਣ ਨਾਲ ਜੁੜੇ ਰਹੇ ਹਨ, ਜਿੰਨਾਂ ਵਿੱਚ 'ਬੰਬੂਕਾਟ' , 'ਅਫ਼ਸਰ', 'ਭਲਵਾਨ' ਆਦਿ ਸ਼ਾਮਲ ਰਹੀਆਂ ਹਨ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


