ਗਿੱਪੀ ਗਰੇਵਾਲ ਸੀਕਵਲ ਫਿਲਮ 'ਸਿੰਘ ਵਰਸਿਸ ਕੌਰ 2' ਦੀ ਤਿਆਰੀ ਕਰ ਰਹੇ ਹਨ
Patiala,13,MAY,2025,(Azad Soch News):- ਗਿੱਪੀ ਗਰੇਵਾਲ ਸੀਕਵਲ ਫਿਲਮ 'ਸਿੰਘ ਵਰਸਿਸ ਕੌਰ 2' ਦੀ ਤਿਆਰੀ ਕਰ ਰਹੇ ਹਨ,ਇਹ ਫਿਲਮ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ,'ਹੰਬਲ ਮੋਸ਼ਨ ਪਿਕਚਰਸ' ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡ੍ਰਾਮੈਟਿਕ ਫ਼ਿਲਮ (Action Dramatic Film) ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਕਰਨਗੇ ਜਦਕਿ ਨਿਰਦੇਸ਼ਨ ਕਮਾਂਡ ਨਵਨੀਅਤ ਸਿੰਘ (Direction Command Navniat Sing ਸੰਭਾਲਣਗੇ, ਜੋ ਇਸ ਦੇ ਪਹਿਲੇ ਭਾਗ ਤੋਂ ਇਲਾਵਾ ਬੇਸ਼ੁਮਾਰ ਵੱਡੀਆ ਸਫ਼ਲ ਅਤੇ ਮਲਟੀ-ਸਟਾਰਰ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਸਾਲ 2013 ਵਿੱਚ ਰਿਲੀਜ਼ ਹੋਈ ਅਤੇ ਅਪਾਰ ਸਫ਼ਲਤਾ ਹਾਸਿਲ ਕਰਨ ਵਾਲੀ ਐਕਸ਼ਨ-ਕਾਮੇਡੀ ਫ਼ਿਲਮ 'ਸਿੰਘ ਵਰਸਿਸ ਕੌਰ' ਦੇ ਦੂਸਰੇ ਸੀਕੁਅਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਰੋਲ ਅਦਾ ਕਰਨਗੇ। ਗਿੱਪੀ ਗਰੇਵਾਲ ਤੋਂ ਇਲਾਵਾ ਇਸ ਫ਼ਿਲਮ ਵਿੱਚ ਬਾਲੀਵੁੱਡ (Bollywood) ਅਤੇ ਪਾਲੀਵੁੱਡ (Pollywood) ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ।